ਲੁਧਿਆਣਾ ਜੇਲ੍ਹ ਚੋਂ ਫਰਾਰ ਹੋਏ ਕੈਦੀ

ਲੁਧਿਆਣਾ ਜੇਲ੍ਹ ਚੋਂ ਫਰਾਰ ਹੋਏ ਕੈਦੀ

ਲੁਧਿਆਣਾ: ਇੱਥੇ ਕੇਂਦਰੀ ਜੇਲ੍ਹ ਵਿਚ ਨਜ਼ਬਰਬੰਦ 4 ਕੈਦੀ ਜੇਲ੍ਹ ਵਿਚੋਂ ਫਰਾਰ ਹੋ ਗਏ ਹਨ। ਇਹ ਬੀਤੀ ਰਾਤ ਜੇਲ੍ਹ ਦੀ ਕੰਧ ਟੱਪ ਕੇ ਭੱਜ ਗਏ।

ਜੇਲ੍ਹ ਅਫਸਰਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਫੜ੍ਹਨ ਦੀ ਕੋਸ਼ਿਸ਼ ਜਾਰੀ ਹੈ। ਫਰਾਰ ਹੋਏ ਕੈਦੀਆਂ ਦੀ ਪਛਾਣ ਰਵੀ ਕੁਮਾਰ (24) ਵਾਸੀ ਸਮਰਾਲਾ, ਸੂਰਜ ਕੁਮਾਰ ਵਾਸੀ ਖੇੜੀ ਪਿੰਡ ਲੁਧਿਆਣਾ, ਅਮਨ ਕੁਮਾਰ (23) ਵਾਸੀ ਮੰਡੀ ਗੋਬਿੰਦਗੜ੍ਹ ਅਤੇ ਅਰਸ਼ਦੀਪ ਸਿੰਘ (24) ਵਾਸੀ ਸੰਗਰੂਰ ਵਜੋਂ ਹੋਈ ਹੈ। 

ਰਾਤ ਦੇ ਫਰਾਰ ਹੋਏ ਇਹਨਾਂ ਕੈਦੀਆਂ ਦਾ ਜੇਲ੍ਹ ਅਫਸਰਾਂ ਨੂੰ ਸਵੇਰੇ ਹੀ ਪਤਾ ਲੱਗਿਆ ਜਦੋਂ ਕੈਦੀਆਂ ਦੀ ਗਿਣਤੀ ਹੋਈ ਤੇ ਇਹ ਗਿਣਤੀ ਵਿਚ ਹਾਜ਼ਰ ਨਾ ਹੋਏ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।