ਲਖਨਊ ਹਵਾਈ ਅੱਡਾ 50 ਸਾਲਾਂ ਲਈ ਅਡਾਨੀ ਨੂੰ ਦਿੱਤਾ

ਲਖਨਊ ਹਵਾਈ ਅੱਡਾ 50 ਸਾਲਾਂ ਲਈ ਅਡਾਨੀ ਨੂੰ ਦਿੱਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਨੇ ਐਤਵਾਰ ਅੱਧੀ ਰਾਤ ਤੋਂ ਲਖ਼ਨਊ ਹਵਾਈ ਅੱਡਾ 50 ਸਾਲਾਂ ਦੀ ਲੀਜ਼ ’ਤੇ ਅਡਾਨੀ ਗਰੁੱਪ ਨੂੰ ਸੌਂਪ ਦਿੱਤਾ ਹੈ। ਇਸ ਤੋਂ ਪਹਿਲਾਂ 30 ਅਕਤੂਬਰ ਨੂੰ ਅਥਾਰਿਟੀ ਨੇ ਮੰਗਲੁਰੂ ਹਵਾਈ ਅੱਡਾ ਗਰੁੱਪ ਨੂੰ ਸੌਂਪਿਆ ਸੀ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਫਰਵਰੀ 2019 ਵਿਚ ਛੇ ਵੱਡੇ ਹਵਾਈ ਅੱਡਿਆਂ ਦੇ ਨਿੱਜੀਕਰਨ ਦਾ ਫ਼ੈਸਲਾ ਲਿਆ ਸੀ।

ਇਨ੍ਹਾਂ ਵਿਚ ਲਖ਼ਨਊ, ਅਹਿਮਦਾਬਾਦ, ਜੈਪੁਰ, ਮੰਗਲੁਰੂ, ਤਿਰੂਵਨੰਤਪੁਰਮ ਤੇ ਗੁਹਾਟੀ ਦੇ ਹਵਾਈ ਅੱਡੇ ਸ਼ਾਮਲ ਸਨ। ਹਵਾਈ ਅੱਡੇ ਸੰਭਾਲਣ ਲਈ ਬੋਲੀਆਂ ਲਾਈਆਂ ਗਈਆਂ ਸਨ ਤੇ ਅਡਾਨੀ ਗਰੁੱਪ ਨੇ ਸਾਰੇ ਹਵਾਈ ਅੱਡਿਆਂ ਦੀ ਲੀਜ਼ 50 ਸਾਲਾਂ ਲਈ ਹਾਸਲ ਕਰ ਲਈ ਸੀ। ਜੈਪੁਰ, ਗੁਹਾਟੀ ਤੇ ਤਿਰੂਵਨੰਤਪੁਰਮ ਦੇ ਹਵਾਈ ਅੱਡਿਆਂ ਲਈ ਲੀਜ਼ ਸਮਝੌਤਾ ਸਤੰਬਰ ਵਿਚ ਹੋਇਆ ਸੀ।