ਰਾਜ ਸਭਾ ਵਿਚ ਭਾਜਪਾ ਨੇ ਹੋਰ 9 ਸੀਟਾਂ ਜਿੱਤੀਆਂ

ਰਾਜ ਸਭਾ ਵਿਚ ਭਾਜਪਾ ਨੇ ਹੋਰ 9 ਸੀਟਾਂ ਜਿੱਤੀਆਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੋਮਵਾਰ ਨੂੰ ਰਾਜ ਸਭਾ ਦੀਆਂ 11 ਸੀਟਾਂ ਵਿਚੋਂ 9 ਸੀਟਾਂ ਜਿੱਤਣ ਮਗਰੋਂ ਭਾਜਪਾ ਦੀਆਂ ਹੁਣ ਰਾਜ ਸਭਾ ਵਿਚ ਕੁੱਲ 92 ਸੀਟਾਂ ਹੋ ਗਈਆਂ ਹਨ ਜਦਕਿ ਕਾਂਗਰਸ ਪਹਿਲੀ ਵਾਰ ਰਾਜ ਸਭਾ ਦੇ ਇਤਿਹਾਸ ਵਿਚ 40 ਸੀਟਾਂ ਤੋਂ ਹੇਠ ਆ ਗਈ ਹੈ।

ਰਾਜ ਸਭਾ ਦੀਆਂ ਸੀਟਾਂ ਦੇ ਅੱਧ 123 ਤੋਂ ਭਾਜਪਾ ਹੁਣ ਮਹਿਜ਼ 31 ਸੀਟਾਂ ਪਿੱਛੇ ਹੈ। ਜੇ ਭਾਜਪਾ ਦੇ ਸਹਿਯੋਗੀਆਂ ਨੂੰ ਮਿਲਾ ਲਿਆ ਜਾਵੇ ਤਾਂ ਐਨਡੀਏ ਗਠਜੋੜ 110 ਸੀਟਾਂ ਤੋਂ ਵੱਧ 'ਤੇ ਕਾਬਜ਼ ਹੈ।

ਕਰਨਾਟਕਾ ਵਿਚ 1 ਦਸੰਬਰ ਨੂੰ ਇਕ ਸੀਟ 'ਤੇ ਚੋਣ ਹੋਣ ਜਾ ਰਹੀ ਹੈ ਤੇ ਜੇ ਭਾਜਪਾ ਇਹ ਸੀਟ ਵੀ ਜਿੱਤਦੀ ਹੈ ਤਾਂ ਉਸਦੀਆਂ ਸੀਟਾਂ 93 ਹੋ ਜਾਣਗੀਆਂ। 

ਸੋਮਵਾਰ ਨੂੰ ਹੋਈ ਚੋਣ ਵਿਚ ਭਾਜਪਾ ਦੇ ਯੂਪੀ ਤੋਂ 8 ਐਮਪੀ ਅਤੇ ਉੱਤਰਾਖੰਡ ਤੋਂ 1 ਐਮਪੀ ਬਿਨ੍ਹਾਂ ਕਿਸੇ ਵਿਰੋਧ ਤੋਂ ਜੇਤੂ ਰਹੇ।