ਅਕਾਲੀ ਅਖਵਾਉਣ ਵਾਲੇ ਧੜਿਆਂ ਉੱਤੇ ਦੁਨਿਆਵੀ ਰਾਜਸੀ ਢਾਂਚਿਆਂ ਦੇ ਪ੍ਰਭਾਵ : ਭਾਈ ਦਲਜੀਤ ਸਿੰਘ

ਅਕਾਲੀ ਅਖਵਾਉਣ ਵਾਲੇ ਧੜਿਆਂ ਉੱਤੇ ਦੁਨਿਆਵੀ ਰਾਜਸੀ ਢਾਂਚਿਆਂ ਦੇ ਪ੍ਰਭਾਵ : ਭਾਈ ਦਲਜੀਤ ਸਿੰਘ

ਸਿੱਖ ਜਗਤ ਨੂੰ ਹੋਲੇ ਮਹੱਲੇ ਦੀ ਹਾਰਦਿਕ ਵਧਾਈ 

ਸਾਡੇ ਲਈ ਇਹ ਜਰੂਰੀ ਹੈ ਕਿ ਅਸੀਂ ਆਪਣੇ ਮੂਲ, ਗੁਰਮਤਿ ਅਤੇ ਖਾਲਸਾ ਪੰਥ ਦੀਆਂ ਰਿਵਾਇਤਾਂ, ਵੱਲ ਪਰਤੀਏ ਅਤੇ ਅਜੋਕੇ ਬਦਲ ਰਹੇ ਹਾਲਾਤ ਵਿਚ ਭਵਿੱਖ ਵੱਲ ਪੇਸ਼ਕਦਮੀ ਕਰੀਏ। ਹਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਅਕਾਲੀ ਦਲ ਦੇ ਸਾਰੇ ਧੜਿਆ ਦੀ ਹਾਰ ਤੋਂ ਬਾਅਦ ਸਿੱਖ ਜਗਤ ਅੰਦਰ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਮਲ ਨੂੰ ਪੰਥਕ ਹਿਤਾ ਮੁਤਾਬਿਕ ਸਾਧਣ ਲਈ ਚਰਚਾ ਅਤੇ ਕਵਾਇਦ ਸ਼ੁਰੂ ਹੋ ਰਹੀ ਹੈ। ਅਜਿਹੀ ਸਰਗਰਮੀ ਦੀ ਇਸ ਵੇਲੇ ਬਹੁਤ ਜਰੂਰਤ ਹੈ ਅਤੇ ਇਹ ਅਮਲ ਨੂੰ ਵਧੇਰੇ ਸਾਰਥਕ ਬਣਾਉਣ ਲਈ ਹੇਠਲੇ ਨੁਕਤਿਆ ਵੱਲ ਗੌਰ ਕਰਨੀ ਚਾਹੀਦੀ ਹੈ:

ਅਕਾਲੀਦਸ਼ਮੇਸ਼ ਜੀ ਦੇ ਸਾਜੇ ਨਿਵਾਜੇ ਖਾਲਸਾ ਪੰਥ ਦਾ ਉਹ ਸੁਤੰਤਰ ਸੰਤ-ਸਿਪਾਹੀ ਹੈ ਜੋ ਇਕ ਅਕਾਲ ਪੁਰਖ ਦੀ ਸਦੀਵੀ ਸੱਤਾ ਤੋਂ ਬਿਨਾ ਕਿਸੇ ਵੀ ਦੁਨਿਆਵੀ ਤਾਕਤ ਦੀ ਸੱਤਾ ਦੀ ਅਧੀਨਗੀ ਨਹੀਂ ਕਬੂਲਦਾ। ਅਕਾਲੀ ਸਰਬੱਤ ਦੇ ਭਲੇਅਤੇ ਖਾਲਸਾ ਜੀ ਕੇ ਬੋਲਬਾਲੇਹਿਤ ਨਿਸ਼ਕਾਮ ਤੌਰ ਉੱਤੇ ਸੰਘਰਸ਼ ਕਰਦਾ ਹੈ ਅਤੇ ਦੁਨਿਆਵੀ ਰਾਜ-ਭਾਗ ਵੇਲੇ ਵੀ ਕਿਸੇ ਅਹੁਦੇ ਉੱਤੇ ਨਹੀਂ ਬਿਰਾਜਦਾ, ਜਿਵੇਂ ਕਿ ਸਰਕਾਰ-ਏ-ਖਾਲਸਾ ਵੇਲੇ ਅਕਾਲੀ ਫੂਲਾ ਸਿੰਘ ਨੇ ਰਾਜ-ਭਾਗ ਦਾ ਕੋਈ ਅਹੁਦਾ ਨਹੀਂ ਸੀ ਲਿਆ।

ਅਕਾਲੀ ਦਲਗੁਰਮਤਿ ਸਿਧਾਂਤ ਨੂੰ ਪ੍ਰਣਾਏ ਸੰਘਰਸ਼ ਵਾਲੀ ਜਥੇਬੰਦੀ ਸੀ ਪਰ ਮੌਜੂਦਾ ਅਕਾਲੀ ਅਖਵਾਉਣ ਵਾਲੇ ਧੜਿਆਂ ਉੱਤੇ ਦੁਨਿਆਵੀ ਰਾਜਸੀ ਢਾਂਚਿਆਂ ਦੇ ਪ੍ਰਭਾਵ ਅਤੇ ਦਿੱਲੀ ਦਰਬਾਰ ਅਧੀਨ ਸੂਬੇਦਾਰੀ ਦੀਆਂ ਲਾਲਸਾਵਾਂ ਇਨ੍ਹਾਂ ਦੇ ਪਤਨ ਅਤੇ ਮੌਜੂਦਾ ਤਰਸਯੋਗ ਹਾਲਾਤ ਦਾ ਕਾਰਨ ਬਣੀਆਂ ਹਨ।

ਅਕਾਲੀ ਦਲ ਦੇ ਮੌਜੂਦਾ ਸੰਕਟ ਦੇ ਹੱਲ ਲਈ ਜਰੂਰੀ ਹੈ ਕਿ ਇਸ ਦੀ ਪੁਨਰ-ਸੁਰਜੀਤੀ ਪੰਥਕ ਰਵਾਇਤ ਅਨੁਸਾਰ ਹੋਵੇ ਜਿਸ ਤਹਿਤ ਇਸ ਦੀ ਅਗਵਾਈ ਪੰਚ ਪ੍ਰਧਾਨੀ ਪ੍ਰਣਾਲੀ ਮੁਤਾਬਿਕ ਹੋਵੇ, ਫੈਸਲੇ ਗੁਰਮਤਾ ਵਿਧੀ ਵਿਧਾਨ ਰਾਹੀਂ ਹੋਣ ਅਤੇ ਇਹ ਸਦਾ ਨਿਸ਼ਕਾਮ ਤੌਰ ਉੱਤੇ ਰਾਜਨੀਤਕ ਸੰਘਰਸ਼ ਕਰੇ।ਅਜਿਹੇ ਗੁਣਾਂ ਵਾਲੇ ਅਕਾਲੀਅਤੇ ਅਕਾਲੀ ਦਲਤਖਤ ਸਾਹਿਬਾਨ ਅਤੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਦੀ ਦੇਖ-ਰੇਖ ਕਰਨ ਅਤੇ ਕਿਸੇ ਹੋਰ ਦੁਨਿਆਵੀ ਤਾਕਤ ਦੇ ਮਤਹਿਤ ਨਾ ਹੋਣ ਅਤੇ ਨਾ ਹੀ ਕਦੇ ਕਿਸੇ ਦੁਨਿਆਵੀ ਅਹੁਦੇਦਾਰੀਆਂ ਦੀ ਦੌੜ ਵਿਚ ਪੈਣ ਸਗੋਂ ਉਹ ਰਾਜਸੀ ਦਲਾਂ ਅਤੇ ਨਿਜਾਮ ਦੇ ਨਿਗਰਾਨ ਹੋਣੇ ਚਾਹੀਦੇ ਹਨ।ਵੋਟ ਰਾਜਨੀਤੀ ਵਾਲਾ ਕੋਈ ਵੀ ਰਾਜਸੀ ਧੜਾ ਆਪਣੇ ਆਪ ਵਿਚ ਸਮੁੱਚੇ ਖਾਲਸਾ ਪੰਥ ਦੀ ਨੁਮਾਇੰਦਗੀ ਦਾ ਦਾਅਵਾ ਨਹੀਂ ਕਰ ਸਕਦਾ।

ਦੁਨਿਆਵੀ ਢਾਂਚਿਆਂ ਜਾਂ ਸੂਬੇਦਾਰੀ ਨਿਜਾਮ ਵਿਚ ਦਾਅਵੇਦਾਰ ਸਿੱਖ ਰਾਜਨੀਤਕ ਪਾਰਟੀ ਵੀ ਜਰੂਰੀ ਹੈ ਜੋ ਕਿ ਅਕਾਲੀਆਂ ਜਾਂ ਅਕਾਲੀ ਦਲ ਤੋਂ ਵੱਖਰੀ ਹੋਵੇ। ਇਹ ਪਾਰਟੀ ਮੌਕੇ ਦੇ ਰਾਜਸੀ ਢਾਂਚਿਆਂ ਰਾਹੀਂ ਸਿੱਖ ਉਮੰਗਾਂ ਅਤੇ ਸੰਬੰਧਤ ਖਿੱਤੇ ਦੀਆਂ ਹੱਕੀ ਮੰਗਾਂ ਨੂੰ ਸਿੱਖੀ ਸਿਧਾਂਤ ਅਨੁਸਾਰ ਉਭਾਰੇ, ਅਤੇ ਇਹਨਾਂ ਨੂੰ ਪੂਰਿਆਂ ਕਰਨ ਲਈ ਯਤਨ ਕਰੇ। ਇਹ ਰਾਜਨੀਤਕ ਪਾਰਟੀ ਦਾ ਨਾਮ ਅਕਾਲੀ ਦਲਨਹੀਂ ਹੋਣਾ ਚਾਹੀਦਾ, ਬਲਕਿ ਇਹ ਧਿਰ ਕਿਸੇ ਹੋਰ ਨਾਮ ਹੇਠ ਜਥੇਬੰਦ ਕਰਨੀ ਚਾਹੀਦੀ ਹੈ। ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਵੋਟ ਅਮਲ ਰਾਹੀਂ ਖਾਲਸਾ ਜੀ ਕੇ ਬੋਲਬਾਲੇਦਾ ਟੀਚਾ ਸਰ ਨਹੀਂ ਕੀਤਾ ਜਾ ਸਕਦਾ ਬਲਕਿ ਕੁਝ ਵਕਤੀ ਅਤੇ ਅੰਸ਼ਕ ਰਾਹਤ ਹਾਸਲ ਕੀਤੀ ਜਾ ਸਕਦੀ ਹੈ ਉਹ ਵੀ ਤਾਂ ਜੇਕਰ ਸਿੱਖ ਰਾਜਨੀਤੀ ਅਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਪੰਥਕ ਰਵਾਇਤ ਅਨੁਸਾਰ ਚੱਲ ਰਿਹਾ ਹੋਵੇ।

 

ਗੁਰੂ ਪੰਥ ਦਾ ਦਾਸ

ਦਲਜੀਤ ਸਿੰਘ

6 ਚੇਤ 544 ਨ.ਸ. (19 ਮਾਰਚ 2022 ਈ.)