ਸ਼ਹੀਦ ਭਗਤ ਸਿੰਘ ਬਾਰੇ ਬਹਿਸ   

ਸ਼ਹੀਦ ਭਗਤ ਸਿੰਘ ਬਾਰੇ ਬਹਿਸ   

 ਸ਼ਹੀਦ ਭਗਤ ਸਿੰਘ ਬਾਰੇ ਬਹਿਸ ਹੋ ਸਕਦੀ ਹੈ

 ਸ਼ਹੀਦ ਭਗਤ ਸਿੰਘ ਬਾਰੇ ਬਹਿਸ ਹੋ ਸਕਦੀ ਹੈ ਕਿ ਇਸ ਤੋਂ ਵਡੇ ਮਹਾਨ ਸ਼ਹੀਦ ਸਿਖ ਪੰਥ ਤੇ ਪੰਜਾਬ ਕੋਲ ਹਨ।ਇਹ ਵੀ ਬਹਿਸ ਹੋ ਸਕਦੀ ਹੈ ਕਿ ਉਹ ਆਰੀਆ ਸਮਾਜੀ ਪ੍ਰਭਾਵ ਵਿਚ ਸੀ।ਇਹ ਵੀ ਕਿਹਾ ਜਾਂਦਾ ਹੈ ਕਿ ਉਹ ਖਬੇ ਪਖੀ ਹੋ ਗਿਆ। ਉਸਦੇ ਹਥਿਆਰ ਬੰਦ ਐਕਸ਼ਨ ਉਪਰ ਬਹਿਸ ਹੋ ਸਕਦੀ ਹੈ ਕਿ ਗਲਤ ਸਨ ਜਾਂ ਸਹੀ।ਪਰ ਅਜ ਦੇ ਸੰਦਰਭ ਵਿਚ ਰਾਸ਼ਟਰਵਾਦੀ ਜਜਬਾ ਨਹੀਂ ਮਾਪਿਆ ਜਾ ਸਕਦਾ। ਨਾ ਹੀ ਅਸੀਂ ਆਪਣੇ ਸ਼ਹੀਦਾਂ ਨੂੰ ਅਤਵਾਦੀ ਕਹਿ ਸਕਦੇ ਹਾਂ ਭਾਵੇਂ ਉਹ ਸ਼ਹੀਦ ਭਗਤ ਸਿੰਘ ਕਿਉਂ ਨਾ ਹੋਵੇ।ਪਰ ਸਿਖ ਯੋਧੇ ਭਾਈ ਰਣਧੀਰ ਸਿੰਘ ਵਰਗੇ ਕਲੀਅਰ ਸਨ ਕਿ ਸਾਡੀ ਅਜਾਦੀ ਉਹ ਜਿਥੇ ਸਾਡਾ ਪੰਥ ਸੁਰਖਿਅਤ।ਇਹੀ ਅੰਗਰੇਜ਼ਾਂ ਖਿਲਾਫ਼ ਸਾਡੇ ਯੋਧਿਆਂ ਦੀ ਜੰਗ ਸੀ।ਭਾਈ ਰਣਧੀਰ ਸਿੰਘ ਦੀਆਂ ਜੇਲ ਚਿਠੀਆਂ ਪੜੋ ਉਹ ਭਾਈ ਸਾਹਿਬ ਨੂੰ ਮਿਲਣ ਲਈ ਕਿੰਨਾ ਬਹਿਬਲ ਸੀ।ਭਾਈ ਰਣਧੀਰ ਸਿੰਘ ਨੂੰ ਮਿਲਕੇ ਵਾਅਦਾ ਕੀਤਾ ਸੀ ਉਹ ਸਿਖੀ ਧਾਰਨ ਕਰੇਗਾ।ਮੈਨੂੰ ਨਹੀਂ ਜਾਪਦਾ ਕਿ ਦੇਸ ਦੀ ਅਜਾਦੀ ਲਈ ਹਥਿਆਰ ਬੰਦ ਲਹਿਰ ਚਲਾਉਣ ਵਾਲੇ ਭਾਈ ਰਣਧੀਰ ਸਿੰਘ ਨੇ ਝੂਠ ਬੋਲਿਆ ਹੋਵੇ ਜਾਂ ਭਗਤ ਸਿੰਘ ਨੇ ਭਾਈ ਸਾਹਿਬ ਨਾਲ ਝੂਠਾ ਵਾਅਦਾ ਕੀਤਾ ਹੋਵੇ। ਸ੍ਰੋਮਣੀ ਕਮੇਟੀ ਨੇ ਅਜਾਇਬ ਘਰ ਵਿਚ ਤਸਵੀਰ ਭਾਈ ਰਣਧੀਰ ਸਿੰਘ ਦੀ ਸੂਚਨਾ ਪੜਕੇ ਲਗਾਈ ਹੈ।ਭਗਤ ਸਿੰਘ ਦੇ ਬਾਰੇ ਉਸਦੇ ਨਾਮ ਲਿਟਰੇਚਰ ਛਪਿਆ ਉਸਦੇ ਲਿਖਤੀ ਸਬੂਤ ਨਹੀਂ ਮਿਲਦੇ। ਅਖੀਰਲੇ ਸਮੇਂ ਉਹ ਸਿਖੀ ਵਲ ਆ ਗਿਆ ਸੀ।ਮੇਰਾ ਮਤ ਹੈ ਕਿ ਭਾਈ ਕਰਤਾਰ ਸਿੰਘ ਸਰਾਭਾ ,ਭਾਈ ਹਰਨਾਮ ਸਿੰਘ ,ਢੁਢੀਕੇ ਵਾਲੇ ਗਦਰੀ ਬਾਬੇ ,ਸ਼ਹੀਦ ਊਧਮ ਸਿੰਘ ,ਬਬਰ ਅਕਾਲੀ ਆਦਿ ਅਨੇਕਾਂ ਮਹਾਨ ਯੋਧੇ ਹਨ।ਫਿਰ ਸਿਰਫ ਭਗਤ ਸਿੰਘ ਨੂੰ ਮਹਾਨ ਸ਼ਹੀਦ ਵਜੋਂ ਉਭਾਰਨਾ ਯੋਗ ਨਹੀਂ।ਸਾਰੇ ਪੰਜਾਬ ਦੇ ਸ਼ਹੀਦਾਂ ਨੂੰ ਇਕੋ ਜਿਹੀ ਥਾਂ ਮਿਲਣੀ ਚਾਹੀਦੀ ਹੈ।ਸਭ ਤੋਂ ਪਹਿਲਾਂ ਅਜਾਦੀ ਲਈ1849 ਵਿਚ ਯੁਧ ਕਰਨ ਵਾਲੇ ਇਸ ਧਰਤੀ ਦੇ ਪਹਿਲੇ ਸ਼ਹੀਦ ਬਾਬਾ ਬਿਕਰਮਾ ਸਿੰਘ ਊਨਾ,ਬਾਬਾ ਮਹਾਰਾਜ ਸਿੰਘ ,ਦੀਵਾਨ ਮੂਲਰਾਜ ਕਿਉਂ ਭੁਲਾਏ ਪੰਜਾਬ ਸਰਕਾਰ ਤੇ ਸ੍ਰੋਮਣੀ ਕਮੇਟੀ ਵਲੋਂ।ਸਾਡੇ ਦੁਸ਼ਮਣਾਂ ਅੰਗਰੇਜ਼ਾਂ ਦੇ ਲਿਖੇ ਦਸਤਾਵੇਜ਼ ਮੌਜੂਦ ਹਨ ਜੋ ਇਹਨਾਂ ਦੀ ਸ਼ਹਾਦਤ ਬਾਰੇ ਸਾਖੀ ਭਰਦੇ ਹਨ।ਵਿਚਾਰਨ ਦਾ ਵਿਸ਼ਾ ਇਹ ਹੈ ਕਿ ਅਜਾਇਬ ਘਰ ਵਿਚ ਡੇਰੇਦਾਰਾਂ  ਜਿਹਨਾਂ ਸਿਖ ਵਿਰਾਸਤ ਦਾ ਘਾਣ ਕੀਤਾ ਉਹਨਾਂ ਦੀਆਂ ਫੋਟਵਾ ਕਿਉ।ਕਿ੍ਪਾਲ ਸਿੰਘ ਜਥੇਦਾਰ ਦੀ ਫੋਟੋ ਕਿਉਂ ਜਿਸਨੇ ਝੂਠ ਬੋਲਿਆ ਕੋਠਾ ਸਾਹਿਬ ਠੀਕ ਨਾਕ ਹੈ।ਕੇਂਦਰੀ ਸਿਖ ਅਜਾਇਬ ਘਰ ਵਿਚ ਫੋਟਵਾਂ ਲਗਾਉਣ ਤੋ ਪਹਿਲਾਂ ਪੈਮਾਨਾ ਮਿਥੇ ਸ੍ਰੋਮਣੀ ਕਮੇਟੀ।                                             

 

 ਬਲਵਿੰਦਰ ਪਾਲ ਸਿੰਘ ਪ੍ਰੋਫੈਸਰ