ਜਗੀਰ ਕੌਰ ਹਲਕੇ 'ਚ ਜਾਣ ਤੋਂ ਪਹਿਲਾਂ "ਬਿਊਟੀ ਪਾਰਲਰ" ਹੋ ਕੇ ਆਉਂਦੀ ਹੈ: ਖਹਿਰਾ

ਜਗੀਰ ਕੌਰ ਹਲਕੇ 'ਚ ਜਾਣ ਤੋਂ ਪਹਿਲਾਂ

ਖਡੂਰ ਸਾਹਿਬ: ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀ ਚਰਚਿਤ ਸੀਟ ਬਣੀ ਹੋਈ "ਖਡੂਰ ਸਾਹਿਬ" ਵਿੱਚ ਆਪਸੀ ਤੋਹਮਤਬਾਜ਼ੀ ਵੀ ਸਿਖਰਾਂ 'ਤੇ ਚੱਲ ਰਹੀ ਹੈ। ਇਸ ਦੌਰਾਨ ਪੰਜਾਬ ਡੈਮੋਕਰੈਟਿਕ ਅਲਾਇੰਸ ਦਾ ਹਿੱਸਾ ਪੰਜਾਬੀ ਏਕਤਾ ਪਾਰਟੀ ਦੇ ਮੁਖੀ ਸੁਖਪਾਲ ਸਿੰਘ ਖਹਿਰਾ ਨੇ ਬਾਦਲ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ 'ਤੇ ਵੱਡਾ ਸਬਦੀ ਹਮਲਾ ਕਰਦਿਆਂ ਕਿਹਾ ਕਿ ਬੀਬੀ ਜਗੀਰ ਕੌਰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਹਲਕੇ ਵਿੱਚ ਜਾਣ ਤੋਂ ਪਹਿਲਾਂ "ਬਿਊਟੀ ਪਾਰਲਰ" ਹੋ ਕੇ ਆਉਂਦੀ ਹੈ। 

ਦੱਸ ਦਈਏ ਕਿ ਸੁਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਬੀਬੀ ਜਗੀਰ ਕੌਰ ਨੇ ਚੋਣ ਮੁਹਿੰਮ ਦੌਰਾਨ ਇੱਕ ਪਿੰਡ ਵਿੱਚ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਪਾਲ ਸਿੰਘ ਖਹਿਰਾ ਦੇ ਪਤਿਤ ਹੋਣ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਖਹਿਰਾ ਉੱਤੋਂ ਗੁਰਦੁਆਰਾ ਹੈ ਅਤੇ ਹੇਠੋਂ ਮੰਦਿਰ ਹੈ।

ਇਸ ਦੇ ਜਵਾਬ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਬੀਬੀ ਜਗੀਰ ਕੌਰ ਅੰਮ੍ਰਿਤਧਾਰੀ ਹੋਣ ਦੇ ਬਾਵਜੂਦ ਕੁੜੀ-ਮਾਰ ਹੈ ਅਤੇ ਉਹ ਫੇਸ਼ੀਅਲ ਕਰਾਉਣ ਲਈ ਬਿਊਟੀ ਪਾਰਲਰ ਜਾਂਦੀ ਹੈ। ਉਹਨਾਂ ਕਿਹਾ ਕਿ ਉਹ ਮੰਨਦੇ ਹਨ ਕਿ ਉਹ ਪਤਿਤ ਸਿੱਖ ਹਨ ਪਰ ਉਹਨਾਂ ਬੀਬੀ ਜਗੀਰ ਕੌਰ 'ਤੇ ਦੋਸ਼ ਲਾਇਆ ਕਿ ਉਹ ਅੰਮ੍ਰਿਤਧਾਰੀ ਹੋ ਕੇ ਵੀ ਪਤਿਤ ਹੈ।

ਉਹਨਾਂ ਬੀਬੀ ਜਗੀਰ ਕੌਰ 'ਤੇ ਹੋਰ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਬਤੌਰ ਸ਼੍ਰੋਮਣੀ ਕਮੇਟੀ ਪ੍ਰਧਾਨ ਉਹਨਾਂ ਦਰਬਾਰ ਸਾਹਿਬ ਤੋਂ ਕੀਤਰਨ ਪ੍ਰਸਾਰਣ ਦੇ ਹੱਕ ਪੀਟੀਸੀ ਨੂੰ ਦਿੱਤੇ ਜਿਸ ਤੋਂ ਪੀਟੀਸੀ ਸਾਲਾਨਾ ਗੁਰੂਘਰ ਤੋਂ ਕਰੋੜਾਂ ਦੀ ਕਮਾਈ ਕਰ ਰਿਹਾ ਹੈ।  

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ