ਇੰਡੀਆ ਗੇਟ 'ਤੇ ਚੱਲ ਰਹੇ ਪ੍ਰਦਰਸ਼ਨ ਵਿੱਚ ਸਿੱਖਾਂ ਨੇ ਚਲਾਇਆ 'ਲੰਗਰ'

ਇੰਡੀਆ ਗੇਟ 'ਤੇ ਚੱਲ ਰਹੇ ਪ੍ਰਦਰਸ਼ਨ ਵਿੱਚ ਸਿੱਖਾਂ ਨੇ ਚਲਾਇਆ 'ਲੰਗਰ'

ਨਵੀਂ ਦਿੱਲੀ: ਪੰਜਾਬ ਵਿੱਚ ਸਿੱਖ ਵਿਦਿਆਰਥੀ ਜਥੇਬੰਦੀਆਂ ਵੱਲੋਂ ਮੁਸਲਿਮ ਵਿਦਿਆਰਥੀਆਂ ਖਿਲਾਫ ਭਾਰਤ ਸਰਕਾਰ ਦੀ ਪੁਲਿਸ ਵੱਲੋਂ ਕੀਤੀ ਗਈ ਜ਼ਾਲਮਾਨਾ ਕਾਰਵਾਈ ਵਿਰੁੱਧ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਅਵਾਜ਼ ਬੁਲੰਦ ਕਰਨ ਮਗਰੋਂ ਸਿੱਖੀ ਦੇ ਇੱਕ ਹੋਰ ਅਹਿਮ ਪੱਖ 'ਸੇਵਾ' ਨੂੰ ਦੁਨੀਆ ਵਿੱਚ ਵਿਲੱਖਣ ਰੂਪ 'ਚ ਸਥਾਪਤ ਕਰਨ ਵਾਲੀ ਸੰਸਥਾ 'ਖਾਲਸਾ ਏਡ' ਦਿੱਲੀ ਵਿੱਚ ਭਾਰਤ ਦੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਅਤੇ ਵਿਦਿਆਰਥੀਆਂ 'ਤੇ ਪੁਲਿਸ ਜ਼ੁਲਮ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਲੰਗਰ ਵਰਤਾ ਰਹੀ ਹੈ। 

ਇਹ ਵੀ ਪੜ੍ਹੋ: ਮੁਸਲਿਮ ਵਿਦਿਆਰਥੀਆਂ 'ਤੇ ਹੋਏ ਪੁਲਸੀਆ ਜ਼ੁਲਮ ਖਿਲਾਫ ਉੱਠੀ ਪੰਜਾਬ ਦੀਆਂ ਯੂਨੀਵਰਸਿਟੀਆਂ ਤੋਂ ਅਵਾਜ਼

ਪ੍ਰਦਰਸ਼ਨ ਵਿੱਚ ਸ਼ਾਮਿਲ ਲੋਕਾਂ ਦੀ ਸੇਵਾ 'ਚ ਲੱਗੇ ਖਾਲਸਾ ਏਡ ਦੇ ਸੇਵਾਦਾਰਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਸੈਨ ਮੋਹੱਮਦ ਨੇ 15 ਸੈਕਿੰਡ ਦੀ ਇੱਕ ਵੀਡੀਓ ਟਵੀਟ ਕੀਤੀ ਹੈ ਜਿਸ ਵਿੱਚ ਖਾਲਸਾ ਏਡ ਦੇ ਸੇਵਾਦਾਰ ਦਿੱਲੀ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਿਲ ਲੋਕਾਂ ਨੂੰ ਚਾਹ ਪਿਲਾ ਰਹੇ ਹਨ। ਉਹਨਾਂ ਲਿਖਿਆ, "ਇਹ ਵਜ੍ਹਾ ਹੈ ਜਿਸ ਲਈ ਅਸੀਂ ਕਹਿੰਦੇ ਹਾਂ 'ਸਿੰਘ ਇਜ਼ ਕਿੰਗ'...ਇਹ ਵੀਡੀਓ ਸਿੱਖ ਭਰਾਵਾਂ ਦੀ ਹੈ ਜੋ ਇੰਡੀਆ ਗੇਟ 'ਤੇ ਪ੍ਰਦਰਸ਼ਨਕਾਰੀਆਂ ਨੂੰ ਚਾਹ ਦਾ ਲੰਗਰ ਛਕਾ ਰਹੇ ਹਨ..ਟਰੂਲੀ ਹੀਰੋਜ਼।"

This is why we call Singh is King... Here is video of Sikh brothers who arranged chai langar in India Gate for protestors... Truly Heroes ✊✌️ https://t.co/M8UYTQUyBG pic.twitter.com/iaqm81QrP3

— Saddam صدام (@Hussain_Md_) December 16, 2019

ਸਿੱਖਾਂ ਵੱਲੋਂ ਕੀਤੀ ਜਾ ਰਹੀ ਇਸ ਸੇਵਾ ਦੀ ਲੋਕ ਸ਼ਲਾਘਾ ਕਰ ਰਹੇ ਹਨ। 
 

Our @khalsaaid_india team serving hot tea & snacks to the protesters in #Delhi ! #CABProtests #KhalsaAid. pic.twitter.com/I8azEINick

— Khalsa Aid (@Khalsa_Aid) December 16, 2019

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।