ਕਸ਼ਮੀਰੀ ਫੋਟੋ ਪੱਤਰਕਾਰ ਮੱਟੂ ਨੂੰ ਪੈਰਿਸ ਜਾਣ ਤੋਂ ਰੋਕਿਆ

ਕਸ਼ਮੀਰੀ ਫੋਟੋ ਪੱਤਰਕਾਰ ਮੱਟੂ ਨੂੰ ਪੈਰਿਸ ਜਾਣ ਤੋਂ ਰੋਕਿਆ

ਕਸ਼ਮੀਰ ਦੀ ਫੋਟੋ ਪੱਤਰਕਾਰ ਤੇ ਪੁਲਿਟਜ਼ਰ ਐਵਾਰਡ ਜੇਤੂ

ਕਸ਼ਮੀਰ ਦੀ ਫੋਟੋ ਪੱਤਰਕਾਰ ਤੇ ਪੁਲਿਟਜ਼ਰ ਐਵਾਰਡ ਜੇਤੂ ਸਨਾ ਇਰਸ਼ਾਦ ਮੱਟੂ ਨੂੰ ਇਮੀਗਰੇਸ਼ਨ ਅਥਾਰਿਟੀ ਨੇ  ਦਿੱਲੀ ਤੋਂ ਪੈਰਿਸ ਜਾਣ ਤੋਂ ਰੋਕ ਦਿੱਤਾ ਜਦੋਂ ਕਿ ਉਸ ਕੋਲ ਫਰਾਂਸ ਦਾ ਵਾਜਿਬ ਵੀਜ਼ਾ ਵੀ ਸੀ। ਇਮੀਗਰੇਸ਼ਨ ਅਥਾਰਿਟੀ ਨੇ ਤਰਕ ਦਿੱਤਾ ਕਿ ਜੰਮੂ ਕਸ਼ਮੀਰ ਪੁਲੀਸ ਨੇ ਉਸ ਉੱਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਇਸ ਸਬੰਧ ਵਿੱਚ ਮੱਟੂ ਨੇ ਟਵੀਟ ਕੀਤਾ, ‘ਉਹ ਸੈਰੀਨਡੀਪਿਟੀ ਅਰਲਜ਼ ਗਰਾਂਟ 2020 ਐਵਾਰਡ ਦੇ 10 ਜੇਤੂਆਂ ਵਿੱਚੋਂ ਇਕ ਹੈ ਤੇ ਪੈਰਿਸ ਵਿੱਚ ਬੁੱਕ ਲਾਂਚ ਕਰਨ ਤੇ ਫੋਟੋਗ੍ਰਾਫੀ ਪ੍ਰਦਰਸ਼ਨੀ ਵਿੱਚ ਸ਼ਾਮਲ ਹੋਣ ਲਈ ਜਾ ਰਹੀ ਸੀ। ਇਮੀਗਰੇਸ਼ਨ ਅਥਾਰਿਟੀ ਨੇ ਉਸ ਨੂੰ ਵਿਦੇਸ਼ ਜਾਣ ਤੋਂ ਰੋਕਣ ਵੇਲੇ ਕੋਈ ਕਾਰਨ ਨਹੀਂ ਦੱਸਿਆ ਤੇ ਸਿਰਫ ਇਨਾਂ ਹੀ ਕਿਹਾ ਕਿ ਉਹ ਕੌਮਾਂਤਰੀ ਸਫਰ ਨਹੀਂ ਕਰ ਸਕਦੀ ਹੈ।’ ਉਸ ਨੇ ਦੱਸਿਆ ਕਿ ਅੱਜ ਜੋ ਵੀ ਹੋਇਆ ਹੈ, ਉਸ ਬਾਰੇ ਉਮੀਦ ਨਹੀਂ ਸੀ।ਹੈਰਾਨੀ ਦੀ ਗਲ ਹੈ ਕਿ ਮੋਦੀ ਸਰਕਾਰ ਨੂੰ ਫੋਟੋਗਰਾਫਰ ਤੋਂ ਵੀ ਖਤਰਾ ਜਾਪਣ ਲਗ ਪਿਆ ਹੈ।