ਵਰਜੀਨੀਆ ਸੂਬੇ ਦੇ ਸ਼ਹਿਰ ਨਿਊਪੋਰਟ ਨਿਊਜ਼ ਲੁਟੇਰਿਆਂ ਵੱਲੋ ਇਕ ਸੇਵਨ ਇਲੈਵਨ ਸਟੋਰ ਦੇ ਭਾਰਤੀ ਮੂਲ ਦੇ ਮਾਲਿਕ ਅਤੇ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ 

ਵਰਜੀਨੀਆ ਸੂਬੇ ਦੇ ਸ਼ਹਿਰ ਨਿਊਪੋਰਟ ਨਿਊਜ਼ ਲੁਟੇਰਿਆਂ ਵੱਲੋ ਇਕ ਸੇਵਨ ਇਲੈਵਨ ਸਟੋਰ ਦੇ ਭਾਰਤੀ ਮੂਲ ਦੇ ਮਾਲਿਕ ਅਤੇ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ 
7 ਇਲੈਵਨ ਸਟੋਰ ਦੀ ਫੋਟੋ

ਅੰਮ੍ਰਿਤਸਰ ਟਾਈਮਜ਼

 

ਵਰਜੀਨੀਆ, 18 ਜੂਨ (ਰਾਜ ਗੋਗਨਾ )ਬੀਤੀ ਰਾਤ ਅਮਰੀਕਾ ਦੇ ਸੂਬੇ ਵਰਜੀਨੀਆ ਦੇ ਸ਼ਹਿਰ  ਨਿਊਪੋਰਟ ਨਿਊਜ਼ ਵਿਖੇਂ ਕੁਝ ਲੁਟੇਰਿਆਂ ਵੱਲੋ ਅਸਲੇ ਦੀ ਨੋਕ ਤੇ ਲੁੱਟ ਦੇ ਇਰਾਦੇ ਨਾਲ ਦਾਖਿਲ ਹੋ ਕੇ  ਸੇਵਨ ਇਲੈਵਨ ਨਾਮੀ ਇਕ ਸਟੋਰ ਚਕੰਮ ਕਰਦੇ ਮਾਲਿਕ ਸਮੇਤ ਉਸ ਦੇ ਕਰਮਚਾਰੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਇੱਕ ਵਿਅਕਤੀ ਲੁੱਟ ਦੇ ਇਰਾਦੇ ਨਾਲ ਸੇਵਨ ਇਲੈਵਨ ਨਾਂ ਦੇ ਸਟੋਰ ਚਦਾਖਿਲ ਹੋਏ ਅਤੇ  ਸੇਵਨ ਇਲੈਵਨ ਸਟੋਰ ਦੇ ਮਾਲਕ 52 ਸਾਲਾ ਗੁਜਰਾਤੀ ਮੂਲ ਦੇ ਭਾਰਤੀ ਜਿਸ ਦਾ ਨਾਂ ਪ੍ਰਿਆਸ ਪਟੇਲ ਸੀ ਅਤੇ ਉਸਦੇ ਨਾਲ ਕੰਮ ਕਰਦੇ 35 ਸਾਲਾ ਕਰਮਚਾਰੀ ਲੋਗਨ ਐਡਵਰਡ ਥਾਮਸ ਦੀ ਗੋਲੀਆਂ  ਮਾਰ ਕੇ ਹੱਤਿਆ ਕਰ ਦਿੱਤੀ।

 ਮਾਰੇ ਗਏ ਭਾਰਤੀ ਮੂਲ ਦੇ ਸਟੋਰ ਮਾਲਕ ਪ੍ਰਿਆਸ ਪਟੇਲ ਦੀ ਫ਼ਾਈਲ ਫੋਟੋ

ਇਹ ਘਟਨਾ ਬੀਤੀ ਰਾਤ ਲਗਭਗ 11:45 ਦੇ ਕਰੀਬ ਵਾਪਰੀ ਇੰਨਾਂ ਦੋਨਾਂ ਨੂੰ ਸਟੋਰ ਦੇ ਅੰਦਰ ਹੀ ਗੋਲੀਆਂ ਮਾਰੀਆਂ ਗਈਆਂ ਜਿੰਨਾਂ ਦੀ ਸਟੋਰ ਦੇ ਅੰਦਰ ਹੀ ਮੌਕੇ ਤੇ ਮੋਤ ਹੋ ਗਈ। ਪੁਲਿਸ ਵੱਲੋ ਕੈਮਰਿਆਂ ਦੀ ਫੁਟੇਜ ਦੇਖਣ ਤੇ ਲੁਟੇਰੇ ਸਟੋਰ ਅੰਦਰ ਦਾਖਲ ਹੁੰਦੇ ਸਾਰ ਹੀ ਉੱਥੇ ਦੇ ਕਰਮਚਾਰੀ ਐਡਵਰਡ ਥੋਮਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਕੋਲੋ  ਪੈਸਿਆਂ ਦੀ ਮੰਗ ਕੀਤੀ ਉੱਥੇ ਹੀ ਮੋਜੂਦ ਸਟੋਰ ਮਾਲਕ ਪ੍ਰਿਆਸ ਪਟੇਲ ਨੇ ਆਪਣੇ ਕਰਮਚਾਰੀ ਥੋਮਸ ਨੂੰ ਬਚਾਉਣ ਦਾ ਯਤਨ ਕੀਤਾ ਪਰ ਲੁਟੇਰਿਆਂ ਨੇ ਦਿਨਾਂ ਨੂੰ ਗੋਲੀਆਂ ਮਾਰ ਕੇ ਉਹਨਾ ਦੀ ਹੱਤਿਆ ਕਰ ਦਿੱਤੀ ਜਿੰਨਾਂ  ਦੀ ਮੋਕੇ ਤੇ ਹੀ ਮੋਤ ਹੋ ਗਈ ਅਤੇ ਜਾਂਦੇ ਹੋਏ ਸਟੋਰ ਦਾ ਕੈਸ਼ ਬੋਕਸ ਅਤੇ ਕੁਝ ਸਮਾਨ ਚੋਰੀ ਕਰਕੇ ਫ਼ਰਾਰ ਹੋ ਗਏ, ਲੱਗੇ ਹੋਏ ਸੀਸ਼ੀਟੀਵੀ ਕੈਮਰਿਆ ਚਕੈਦ ਹੋਈ ਇਸ ਘਟਨਾ ਚ’ ਸਟੋਰ ਤੇ ਅਚਾਨਕ ਇੱਕ ਗਾਹਕ ਆਇਆ, ਜਿਸ ਨੇ 911 'ਤੇ ਪੁਲਿਸ ਨੂੰ ਕਾਲ ਕੀਤੀ। ਬਾਅਦ ਵਿੱਚ ਪੁਲਿਸ ਨੇ ਦੇਖਿਆ ਦੋ ਲਾਸ਼ਾਂ ਸਟੋਰ ਦੇ ਅੰਦਰ ਪਈਆਂ ਸਨ। ਜਿੰਨਾ ਦੀ ਸ਼ਨਾਖਤ ਭਾਰਤੀ ਮੂਲ ਦੇ ਸਟੋਰ ਮਾਲਕ ਪ੍ਰਿਆਸ ਪਟੇਲ ਅਤੇ ਉਸ ਦੇ ਕਰਮਚਾਰੀ ਐਡਵਰਡ ਥਾਮਸ ਦੀਆ ਸਨ।ਮ੍ਰਿਤਕ  ਸਟੋਰ ਮਾਲਕ "ਪ੍ਰੇਅਸ ਪਟੇਲ 20 ਸਾਲ ਤੋ ਇਹ ਸਟੋਰ ਚਲਾ ਰਿਹਾ ਸੀ। ਉਸ ਦਾ ਭਾਰਤ ਤੋ ਪਿਛੋਕੜ ਗੁਜਰਾਤ ਦੇ ਸ਼ਹਿਰ ਆਨੰਦ ਨਾਲ ਸੀ।