ਕਿਸਾਨ ਮੋਰਚੇ ਵੱਲੋਂ ਕਾਂਗਰਸਮੈਨ ਜੋਹਨ ਗਰਮੰਡੀ ਦਾ ਧੰਨਵਾਦ

ਕਿਸਾਨ ਮੋਰਚੇ ਵੱਲੋਂ ਕਾਂਗਰਸਮੈਨ ਜੋਹਨ ਗਰਮੰਡੀ ਦਾ ਧੰਨਵਾਦ

ਡੇਵਿਸ: ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਦੀ ਹਮਾਇਤ ਕਰਦਿਆਂ ਕਾਂਗਰਸਮੈਨ ਜੋਹਨ ਗਰਮੰਡੀ ਜੋ ਕਿ ਅਮੈਰਿਕਨ ਸਿੱਖ ਕਾਕਸ ਦੇ ਚੇਅਰ ਵੀ ਹਨ ਨੇ ਕੁੱਝ ਦਿਨ ਪਹਿਲਾਂ ਭਾਰਤ ਨੂੰ ਇੱਕ ਚਿੱਠੀ ਲਿੱਖਕੇ ਮਸਲੇ ਦਾ ਹੱਲ ਕੱਢਣ ਦੀ ਬੇਨਤੀ ਕੀਤੀ। ਉਹਨਾਂ ਨੇ ਭਾਰਤ ਦੇ ਅੰਬੈਸਡਰ ਤਰਨਜੀਤ ਸਿੰਘ ਸੰਧੂ ਨਾਲ ਗੱਲ-ਬਾਤ ਵੀ ਕੀਤੀ। ਇਸੇ ਤਰਾਂ ਅਮੈਰਿਕਨ ਸਿੱਖ ਕਾਕਸ ਦੇ ਯਤਨਾਂ ਸਦਕਾ ਹੋਰ ਵੀ ਕਈ ਕਾਂਗਰਸਮੈਨ ਨੇ ਵੀ ਭਾਰਤ ਨੂੰ ਚਿੱਠੀਆਂ ਲਿੱਖ ਕੇ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਣ ਨੂੰ ਕਿਹਾ। ਅਮੈਰਿਕਨ ਸਿੱਖ ਕਾਕਸ ਕਮੇਟੀ ਦੇ ਡਾਇਰੈਕਟਰ ਭਾਈ ਹਰਪ੍ਰੀਤ ਸਿੰਘ ਨੇ ਕਾਂਗਰਸਮੈਨ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਅਮਰੀਕਨ ਰਾਜਨੀਤੀ ਵਿੱਚ ਨੁਮਾਇੰਦਗੀ ਕਰ ਰਹੇ ਸਿੱਖਾਂ ਦੀ ਵੀ ਪ੍ਰਸੰਸਾ ਕੀਤੀ ਜ਼ਿਹਨਾਂ ਨੇ ਕਾਂਗਰਸਮੈਨ ਜੋਹਨ ਗਰਮੰਡੀ ਦੇ ਦਫਤਰ ਆ ਕੇ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਕਰਕੇ ਆਪਣਾ ਫਰਜ਼ ਨਿਭਾਇਆ।

ਸਿੰਭੂ ਬਾਰਡਰ ਤੋਂ ਸੰਯੁਕਤ ਕਿਸਾਨ ਮੋਰਚੇ ਨੇ ਵੀ ਚਿੱਠੀ ਭੇਜ ਕੇ ਕਾਂਗਰਸਮੈਨ ਜੋਹਨ ਗਰਮੰਡੀ ਦਾ ਧੰਨਵਾਦ ਕੀਤਾ। ਉਹਨਾਂ ਵੱਲੋਂ ਆਈ ਚਿੱਠੀ ਨੂੰ ਭਾਈ ਜਸਦੇਵ ਸਿੰਘ ਨੇ ਪੜ੍ਹ ਕੇ ਸੁਣਾਇਆ। ਇੱਥੇ ਇਹ ਵਰਨਣਯੋਗ ਹੈ ਕਿ ਅਮਰੀਕਾ ਕਾਰਪੋਰੇਟ ਪੱਖੀ ਮੁੱਲਕ ਹੈ ਅਤੇ ਭਾਰਤ ਨਾਲ ਬਹੁਤ ਨੇੜੇ ਦੇ ਸੰਬੰਧ ਹਨ। ਅਮਰੀਕਾ ਦੀਆਂ ਵੱਡੀਆਂ ਤਕਰੀਬਨ ਸਾਰੀਆਂ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕੀਤਾ ਹੋਇਆ ਹੈ ਅਤੇ ਅਜਿਹੇ ਹਾਲਤਾਂ ਵਿੱਚ ਇੱਥੋਂ ਦੇ ਰਾਜਨੀਤਿਕ ਲੀਡਰਾਂ ਦਾ ਕਿਸਾਨ ਸੰਘਰਸ਼ ਦੀ ਹਮਾਇਤ ਕਰਨਾ ਸਲਾਘਾਯੋਗ ਕੰਮ ਹੈ। ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਿੱਖ ਇਨਫਰਮੇਸ਼ਨ ਸੈਂਟਰ ਨੇ ਕਾਂਗਰਸ ਜੋਹਨ ਗਰਮੰਡੀ ਦੇ ਦਫਤਰ ਅੱਗੇ ਜਾ ਕੇ ਮਜ਼ਾਹਰਾ ਕਰ ਕੀਤਾ ਜਿਸਦਾ ਕਾਰਣ ਉਸ ਵੱਲੋਂ ਲਿਖੀ ਚਿੱਠੀ ਬਣਾਇਆ ਗਿਆ ਅਤੇ ਕਿਹਾ ਕਿ ਉਹ ਮੁਆਫੀਨੁਮਾ ਚਿੱਠੀ ਹੈ ਅਤੇ ਨਾਲ ਹੀ ਕਾਂਗਰਸਮੈਨ ਗਰਮੰਡੀ ਤੇ ਦੋਗਲਾ ਹੋਣ ਦੇ ਦੋਸ਼ ਆਇਦ ਕਰ ਦਿੱਤੇ। ਚੰਗਾ ਹੁੰਦਾ ਸਿੱਖ ਇਨਫਰਮੇਸ਼ਨ ਸੈਂਟਰ ਹੋਰ ਕਾਂਗਰਸਮੈਨਾਂ ਤੋਂ ਆਪ ਦੇ ਤੌਰ ਤੇ ਚਿੱਠੀਆਂ ਲਖਵਾ ਲੈਂਦੇ ਜਾਂ ਇਹ ਕੰਮ ਹੁਣ ਵੀ ਕਰ ਲੈਣ। ਇਸ ਸੰਘਰਸ਼ ਵਿੱਚ ਸਾਰੇ ਲੋਕਾਂ ਆਪਣੇ ਵਿਵਾਦ ਜਾਂ ਝਗੜੇ ਪਾਸੇ ਰੱਖਕੇ, ਇੱਕਮੁੱਠ ਹੋ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ਤੇ ਲੱਗੇ ਹੋਏ ਹਨ। ਡਾਕਟਰ ਪ੍ਰਿਤਪਾਲ ਸਿੰਘ ਨੇ ਸੁਆਲ ਕੀਤਾ ਕਿ ਇਸਤੋਂ ਚੰਗਾ ਸੀ ਕਿ ਜੋਹਨ ਗਰਮੰਡੀ ਵੀ ਹੋਰਾਂ ਵਾਂਗ ਚੁੱਪ ਰਹਿ ਕੇ ਪਾਸਾ ਵੱਟ ਜਾਂਦਾ। ਉਹਨਾਂ ਨੇ ਕਿਹਾ ਕਿ ਅੱਜ ਸਾਨੂੰ ਇਸਦੇ ਪ੍ਰਤੀਕਰਮ ਵਜੋਂ ਹੀ ਜਹਾਨ ਗਰਮੰਡੀ ਦਾ ਧੰਨਵਾਦ ਕਰਨ ਲਈ ਇੱਥੇ ਆਉਣਾ ਪਿਆ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਮਰੀਕਨ ਸਿਆਸਤ ਵਿੱਚ ਚੁਣੇ ਹੋਏ ਸਿੱਖ ਨੁਮਾਇੰਦੇ ਵੀ ਆਏ ਤੇ ਉਹਨਾਂ ਨੇ ਕਿਸਾਨ ਸੰਘਰਸ਼ ਲਈ ਆਪਣੀ ਹਮਾਇਤ ਕੀਤੀ ਤੇ ਨਾਲ ਜੋਹਨ ਗਰਮੰਡੀ ਦਾ ਧੰਨਵਾਦ ਵੀ ਕੀਤਾ। ਇਸ ਵਿੱਚ ਸ਼ਾਮਿਲ ਐਲਕ ਗਰੋਵ ਦੀ ਮੇਅਰ ਬੌਬੀ ਸਿੰਘ ਐਲਨ, ਲੈਥਰੋਪ ਦੇ ਮੇਅਰ ਸਨੀ ਧਾਲੀਵਾਲ, ਯੂਬਾਸਿਟੀਸੁਪਰਵਾਈਜ਼ਰ ਕਰਮ ਸਿੰਘ ਬੈਂਸ, ਮਡੈਸਟੋ ਤੋਂ ਕਾਊਂਟੀ ਸੁਪਰਵਾਈਜ਼ਰ ਮਨਮੀਤ ਸਿੰਘ ਗਰੇਵਾਲ਼ ਅਤੇ ਨਟੋਮਸ ਸਕੂਲ ਬੋਰਡ ਤੋਂ ਜੈਗ ਬੈਂਸ ਸ਼ਾਮਿਲ ਹੋਏ ਤੇ ਹੋਰ ਕਈ ਨੁਮਾਇੰਦਿਆਂ ਨੇ ਚਿੱਠੀਆਂ ਲਿੱਖ ਕੇ ਕਾਂਗਰਸਮੈਨ ਜੋਹਨ ਗਰਮੰਡੀ ਦਾ ਧੰਨਵਾਦ ਕੀਤਾ।