ਗ਼ੈਰਕਾਨੂੰਨੀ ਬਣੀ ਕਮੇਟੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਦਾ ਚਾਰਜ ਨਹੀਂ ਦਿੱਤਾ ਜਾ ਸਕਦਾ : ਭਾਈ ਜਸਵਿੰਦਰ ਸਿੰਘ

ਗ਼ੈਰਕਾਨੂੰਨੀ ਬਣੀ ਕਮੇਟੀ ਨੂੰ ਗੁਰਦੁਆਰਾ ਸਾਹਿਬ ਫਰੀਮੌਂਟ ਦਾ ਚਾਰਜ ਨਹੀਂ ਦਿੱਤਾ ਜਾ ਸਕਦਾ : ਭਾਈ ਜਸਵਿੰਦਰ ਸਿੰਘ

ਫਰੀਮੌਂਟ/ਏਟੀ ਨਿਊਜ਼ : ਗੁਰਦੁਆਰਾ ਸਾਹਿਬ ਫਰੀਮੌਂਟ ਦੇ ਪ੍ਰਧਾਨ ਭਾਈ ਜਸਵਿੰਦਰ ਸਿੰਘ ਜੰਡੀ ਨੇ ਅਖ਼ਬਾਰਾਂ ਦੇ ਨਾਮ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਸੁਪਰੀਮ ਕੌਸਲ ਵੱਲੋਂ ਸਰਬ-ਸੰਮਤੀ ਨਾਲ 6 ਜੁਲਾਈ 2018 ਨੂੰ ਬਣਾਈ ਕਮੇਟੀ ਹੀ ਮਾਰਚ 2020 ਤਕ ਪ੍ਰਬੰਧ ਚਲਾਏਗੀ। ਸੁਪਰੀਮ ਕੌਂਸਲ ਦੇ ਤਿੰਨ ਮੈਂਬਰਾਂ ਵੱਲੋਂ ਬਣਾਈ ਕਮੇਟੀ ਗ਼ੈਰ ਸੰਵਿਧਾਨਿਕ ਹੈ ਕਿਉਂਕਿ ਸੁਪਰੀਮ ਕੌਂਸਲ ਦੀ ਹਰ ਮੀਟਿੰਗ ਵਿਚ ਸਾਰੇ ਪੰਜ ਮੈਂਬਰਾਂ ਦਾ ਹੋਣਾ ਲਾਜ਼ਮੀ ਹੈ, ਤਿੰਨ ਮੈਂਬਰ ਮੀਟਿੰਗ ਵੀ ਨਹੀਂ ਕਰ ਸਕਦੇ। ਦੂਜਾ ਸੁਪਰੀਮ ਕਂੌਸਲ ਕੋਲ ਸਾਰੀ ਕਮੇਟੀ ਭੰਗ ਕਰਨ ਦੀ ਤਾਕਤ ਨਹੀਂ, ਉਹ ਸਿਰਫ ਕਮੇਟੀ ਦੇ 2/3 ਮੈਂਬਰਾਂ ਦੀ ਸਿਫ਼ਾਰਸ਼ ਉਤੇ ਹੀ ਕਿਸੇ ਕਮੇਟੀ ਮੈਂਬਰ ਨੂੰ ਕੱਢ ਸਕਦੇ ਹਨ। ਇਸ ਲਈ ਇਹਨਾਂ ਵੱਲੋਂ ਬਣਾਈ ਕਮੇਟੀ ਗ਼ੈਰ-ਸੰਵਿਧਾਨਿਕ ਹੈ ਤੇ ਉਸ ਨੂੰ ਗੁਰਦੁਆਰਾ ਸਾਹਿਬ ਦਾ ਚਾਰਜ ਨਹੀਂ ਦਿੱਤਾ ਜਾ ਸਕਦਾ। ਯਾਦ ਰਹੇ ਕਿ ਗੁਰਦੁਆਰਾ ਸਾਹਿਬ ਫਰੀਮੌਂਟ ਅਮਰੀਕਾ ਵਿਚ ਪੰਥਕ ਗਤੀਵਿਧੀਆਂ ਦਾ ਧੁਰਾ ਮੰਨਿਆ ਜਾਂਦਾ ਹੈ। ਇਸ ਦੇ ਪ੍ਰਬੰਧ ਨੂੰ ਲੈ ਕੇ ਇੱਥੇ ਪੰਥਕ ਗਰੁੱਪਾਂ ਦੀ ਖਿੱਚੋਤਾਣ ਵੀ ਹੁੰਦੀ ਰਹੀ ਹੈ, ਕੋਰਟ ਵਿਚ ਵੀ ਬਹੁਤ ਵਾਰੀ ਕੇਸ ਜਾ ਚੁੱਕਾ ਹੈ ਪਰ ਇਹਨਾਂ ਵਿਰੋਧੀ ਧਿਰਾਂ ਨੇ ਆਮ ਸਹਿਮਤੀ ਕਰਕੇ ਸਾਲ 2012 ਵਿਚ ਸਿੱਖ ਪੰਚਾਇਤ ਬਣਾ ਲਈ ਸੀ ਅਤੇ ਗੁਰਮਤਿ ਅਨੁਸਾਰ ਸੁਪਰੀਮ ਕੌਂਸਲ ਵਿਚ ਆਉਣ ਦੇ ਚਾਹਵਾਨ  ਉਮੀਦਵਾਰ ਗੁਰੂ ਗਰੰਥ ਸਾਹਿਬ ਦੀ ਹਾਜ਼ਰੀ ਵਿਚ ਆਪਸੀ ਸਹਿਮਤੀ ਨਾਲ ਗੁਰਮਤਾ ਕਰ ਲੈਂਦੇ ਸੀ ਅਤੇ ਸਰਬਸੰਮਤੀ ਨਾਲ ਸੁਪਰੀਮ ਕੌਂਸਲ ਦੀ ਚੋਣ ਹੋ ਜਾਂਦੀ ਸੀ।
ਪੂਰੇ ਸੱਤ ਸਾਲ ਸਾਰੇ ਧੜੇ ਵਧੀਆ ਤਾਲਮੇਲ ਨਾਲ ਚੱਲਦੇ ਰਹੇ ਤੇ ਗੁਰਦੁਆਰਾ ਸਾਹਿਬ ਦਾ ਮਾਹੌਲ ਵੀ ਸ਼ਾਂਤੀ ਵਾਲਾ ਰਿਹਾ ਤੇ ਹੋਰ ਕਾਰਜ ਵੀ ਬਹੁਤ ਵਧੀਆ ਚੱਲੇ। ਸਾਰਿਆਂ ਨੇ ਰਲ ਕੇ ਪਿਛਲੇ ਸਾਲ ਜੁਲਾਈ ਵਿਚ ਕਮੇਟੀ ਬਣਾ ਲਈ ਤੇ ਹਰੇਕ ਸੁਪਰੀਮ ਕੌਂਸਲ ਮੈਂਬਰ ਨੂੰ ਉਸ ਨਾਲ 5 ਜਾਂ 6 ਕਮੇਟੀ ਮੈਂਬਰ ਦੇ ਦਿੱਤੇ ਅਤੇ ਲੋੜ ਅਨੁਸਾਰ ਹਰੇਕ ਕੰਮ ਲਈ ਅਲੱਗ-ਅਲੱਗ ਕਮੇਟੀਆਂ ਬਣਾ ਦਿੱਤੀਆਂ ਜਿਸ ਨਾਲ ਕੁੱਲ 84 ਮੈਂਬਰ ਬਣ ਗਏ। ਇਹੀ ਕਮੇਟੀ ਹੁਣ ਤਕ ਰੋਜ਼ਮਰ੍ਹਾ ਦਾ ਕੰਮ ਚਲਾਉਂਦੀ ਆ ਰਹੀ ਹੈ। ਭਾਈ  ਜਸਵਿੰਦਰ  ਸਿੰਘ ਜੰਡੀ ਨੇ ਕਿਹਾ ਕਿ ਮੌਜੂਦਾ ਕਮੇਟੀ ਨੇ ਝਗੜਾ ਮੁਕਾਉਣ ਲਈ ਸਾਧ ਸੰਗਤ ਨੂੰ ਫੈਸਲਾ ਕਰਨ ਲਈ ਬੇਨਤੀ ਕੀਤੀ ਹੈ। ਕਮੇਟੀ ਦੇ 53 ਮੈਂਬਰਾਂ ਨੇ ਦਸਤਖ਼ਤ ਕਰਕੇ 17 ਮਾਰਚ ਨੂੰ ਜਨਰਲ ਬਾਡੀ ਸੱਦ ਲਈ ਹੈ ਜਿਸ ਵਿਚ ਸੰਗਤ ਤੋਂ ਨਵੇਂ ਸਿਰਿਉਂ ਚੋਣਾਂ ਕਰਾਉਣ ਦੀ ਪਰਵਾਨਗੀ ਲੈਣ ਲਈ ਅਪੀਲ ਕੀਤੀ ਗਈ ਹੈ। ਪਰ ਸਿੱਖ ਪੰਚਾਇਤ ਤੋਂ ਬਾਗ਼ੀ ਗੁਰਮੀਤ ਸਿੰਘ ਖਾਲਸਾ ਚੋਣਾਂ ਤੋਂ ਭੱਜ ਰਿਹਾ ਹੈ ਤੇ ਧੱਕੇ ਨਾਲ ਚਾਰਜ ਗ਼ੈਰ-ਸੰਵਿਧਾਨਿਕ ਕਮੇਟੀ ਨੂੰ ਦਿਵਾਉਣ ਦੇ ਰੌਂਅ ਵਿਚ ਹੈ, ਜੋ ਹਰਗਿਜ਼ ਨਹੀਂ ਹੋਣ ਦਿੱਤਾ ਜਾਵੇਗਾ। ਜਿਹੜੇ ਕਮੇਟੀ ਮੈਂਬਰਾਂ ਨੇ ਬਹੁਸੰਮਤੀ ਨਾਲ ਜਨਰਲ ਬਾਡੀ ਦਾ ਮਤਾ ਪਾਸ ਕੀਤਾ ਹੈ, ਉਹਨਾਂ ਦੇ ਨਾਮ ਹਨ ; ਅਜਮੇਰ ਸਿੰਘ, ਅਜਮੇਰ ਸਿੰਘ ਪੁਰੇਵਾਲ, ਅਮਨਦੀਪ ਸਿੰਘ, ਅਮਰਜੀਤ ਕੌਰ, ਅਮਰੀਕ ਸਿੰਘ, ਅਮ੍ਰਿਤਪਾਲ ਸਿੰਘ, ਅਮ੍ਰਿਤਪਾਲ ਸਿੰਘ ਸਰਾਂ, ਅਵਤਾਰ ਸਿੰਘ, ਬਹਾਦਰ ਸਿੰਘ, ਬਲਜੀਤ ਸਿੰਘ ਹੰਸਰਾ, ਬਲਕਾਰ ਸਿੰਘ ਸੰਘਾ, ਬਲਕਾਰ ਸਿੰਘ ਤੰਬਰ, ਬਲਵਿੰਦਰ ਕੌਰ, ਬਲਵਿੰਦਰ ਸਿੰਘ ਧਨੋਆ, ਬਲਵਿੰਦਰਪਾਲ ਸਿੰਘ ਖਾਲਸਾ, ਭੁਪਿੰਦਰ ਸਿੰਘ ਪਦਮ, ਭੁਪਿੰਦਰ ਸਿੰਘ ਪਰਮਾਰ, ਬਿੱਕਰ ਸਿੰਘ ਬਰਾੜ, ਚਮਕੌਰ ਸਿੰਘ ਧਾਲੀਵਾਲ, ਚਰਨਜੀਤ ਸਿੰਘ, ਦਵਿੰਦਰ ਸਿੰਘ, ਗੁਰਬੀਰ ਸਿੰਘ ਭੁੱਲਰ, ਗੁਰਚਰਨ ਸਿੰਘ ਵੜੈਚ, ਗੁਰਜੀਤ ਸਿੰਘ ਬਰਾੜ, ਗੁਰਪਾਲ ਸਿੰਘ ਹੰਸਰਾ, ਹਰਦੇਵ ਸਿੰਘ, ਹਰਦਿਆਲ ਸਿੰਘ, ਹਰਿੰਦਰ ਕੌਰ, ਹਰਿੰਦਰਪਾਲ ਸਿੰਘ, ਇੰਦਰ ਦੁਸਾਂਝ, ਜਗਮੀਤ ਕੌਰ ਭਾਰਦਵਾਜ, ਜਗਤਾਰ ਸਿੰਘ ਅਨੰਦਪੁਰੀ, ਜਸਦੇਵ ਸਿੰਘ, ਜਸਪਾਲ ਸਿੰਘ, ਜਸਪ੍ਰੀਤ ਸਿੰਘ ਅਟਵਾਲ, ਜਸਵੰਤ ਸਿੰਘ, ਜਸਵਿੰਦਰ ਸਿੰਘ ਜੰਡੀ, ਜਸਪਾਲ ਸਿੰਘ, ਕਮਲੇਸ਼ ਕੌਰ ਧਾਲੀਵਾਲ, ਕੰਵਲਜੀਤ ਸਿੰਘ, ਕੁਲਦੀਪ ਸਿੰਘ ਬਾਜਵਾ, ਕੁਲਦੀਪ ਸਿੰਘ ਧਾਲੀਵਾਲ, ਦਮਨ ਕੌਰ ਸਰਾਂ, ਮਹਿੰਦਰ ਸਿੰਘ ਚੌਹਾਨ, ਨਿਰਮਲ ਸਿੰਘ, ਨਿਰਪਾਲ ਸਿੰਘ, ਪਰਮਜੀਤ ਸਿੰਘ ਬਰਾੜ, ਪਰਦੀਪ ਸਿੰਘ ਜੌਹਲ, ਪਿਆਰਾ ਸਿੰਘ ਧੰਡਵਾਲ, ਰਜਿੰਦਰ ਸਿੰਘ, ਰਾਮਪਾਲ ਸਿੰਘ, ਰਣਧੀਰ ਸਿੰਘ ਗਿੱਲ, ਸਰਗੁਨਜੀਤ ਕੌਰ ਤੇ ਤਜਿੰਦਰ ਧਾਮੀ।