ਕਿਸਾਨ-ਸਰਕਾਰ ਮੀਟਿੰਗ ਬੇਸਿੱਟਾ ਰਹੀ

ਕਿਸਾਨ-ਸਰਕਾਰ ਮੀਟਿੰਗ ਬੇਸਿੱਟਾ ਰਹੀ

ਨਵੀਂ ਦਿੱਲੀ: ਭਾਰਤ ਸਰਕਾਰ ਦੀ ਕਿਸਾਨਾਂ ਨਾਲ ਅੱਜ 4 ਜਨਵਰੀ 2020 ਵਾਲੀ ਮੀਟਿੰਗ ਵੀ ਬੇਸਿੱਟਾ ਰਹੀ। ਕਿਸਾਨ ਜੱਥੇਬੰਦੀਆਂ ਦੇਆਗੂਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਰਕਾਰ ਕਾਨੂੰਨ ਰੱਦ ਕਰਨ ਦੀ ਬਜਾਏ ਉਸ ਵਿੱਚ ਤਬਦੀਲੀ ਕਰਣ ਤੇ ਅੜੀ ਰਹੀ ਅਤੇ ਸਰਕਾਰਦਾ ਰਵੱਈਆ ਵੀ ਥੋੜਾ ਖਰਵਾ ਸੀ। 

ਅੱਜ ਦੀ ਮੀਟਿੰਗ 40 ਮਿੰਟ ਲੇਟ ਸ਼ੁਰੂ ਹੋਈ ਜਿਸਨੂੰ ਕਿਸਾਨ ਆਗੂਆਂ ਨੇ ਬਹੁਤਾ ਚੰਗਾ ਨਹੀਂ ਸਮਝਿਆ। ਕਿਸਾਨ ਆਗੂਆਂ ਨੇ ਸਰਕਾਰ ਨੂੰਸ਼ਪੱਸ਼ਟ ਕੀਤਾ ਕਿ ਜੇ ਅਗਲੀ ਮੀਟਿੰਗ ਹੋਣੀ ਹੈ ਤਾਂ ਉਹ ਤਾਂ ਹੀ ਹੋ ਸਕੇਗੀ ਜੇ ਸਰਕਾਰ ਕਨੂੰਨ ਰੱਦ ਕਰੇਗੀ ਅਤੇ ਐਮ ਐਸ ਪੀ ਨੂੰ ਕਨੂੰਨਦਾ ਹਿੱਸਾ ਬਣਾਏਗੀ। ਸਰਕਾਰ ਨੇ ਅਗਲੀ ਮੀਟਿੰਗ 8 ਜਨਵਰੀ ਦੀ ਰੱਖ ਲਈ ਹੈ। 

ਇਸ ਮੀਟਿੰਗ ਤੋਂ ਬਾਅਦ ਬੋਲਦੇ ਹੋਏ ਦੀਪ ਸਿੱਧੂ ਨੇ ਕਿਹਾ ਕਿ ਗੱਲ-ਬਾਤ ਵਧਾਉਣ ਲਈ ਸਾਡੇ ਕੋਲ ਵੀ ਕੁੱਝ ਵਿਚਾਰ ਹਨ ਜੋ ਕਿਸਾਨਯੂਨੀਅਨਾਂ ਨੂੰ ਸੁਨਣੇ ਚਾਹੀਦੇ ਹਨ। ਉਹਨਾਂ ਨੇ ਕਿਹਾ ਕਿ ਜੇ ਕਿਸਾਨ ਯੂਨੀਅਨਾਂ ਸਰਕਾਰ ਨਾਲ ਗੱਲ ਕਰ ਸਕਦੀਆਂ ਹਨ ਤਾਂ ਸਾਡੇ ਨਾਲਬੈਠਣ ਤੋਂ ਕਿਉਂ ਕਤਰਾਉਂਦੀਆਂ ਹਨ? ਅਸੀਂ ਤਾਂ ਉਹਨਾਂ ਦੀ ਲੀਡਰਸ਼ਿਪ ਵਿੱਚ ਹੀ ਵਿਸ਼ਵਾਸ ਪ੍ਰਗਟ ਕੀਤਾ ਹੈ ਅਤੇ ਉਹਨਾਂ ਵੱਲੋਂ ਦਿੱਤੀ ਕਾਲਕਰਕੇ ਆਮ ਲੋਕਾਂ ਵਾਂਗ ਇੱਥੇ ਬੈਠੇ ਹਾਂ। ਉਹਨਾਂ ਨੇ ਅਫ਼ਸੋਸ ਜਾਹਿਰ ਕੀਤਾ ਕਿ ਸਾਨੂੰ ਕਿਸਾਨ ਯੂਨੀਅਨਾਂ ਨਾਲ ਗੱਲ ਵੀ ਸ਼ੋਸ਼ਲ ਮੀਡੀਏਰਾਹੀਂ ਕਰਨੀ ਪੈ ਰਹੀ ਹੈ।