ਭਾਈ ਦਵਿੰਦਰਪਾਲ ਸਿੰਘ ਭੁੱਲਰ ਨੂੰ ਸਦਮਾ (ਮਾਤਾ ਜੀ ਦਾ ਦੇਹਾਂਤ)

ਯੂਬਾ ਸਿਟੀ; ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਜੀ ਦੇ ਮਾਤਾ ਜੀ ਜੋ ਕਿ ਕੈਲੇਫੋਰਨੀਆਂ ਦੇ ਸ਼ਹਿਰ ਯੂਬਾ ਸਿਟੀ ਰਹਿੰਦੇ ਸਨ ਦਾ ਪਿੱਛਲੇ ਸੋਮਵਾਰ ਦੇਹਾਂਤ ਹੋ ਗਿਆ ਸੀ। ਇਸ ਸਨਿੱਚਰਵਾਰ ਮਿਤੀ 2 ਜਨਵਰੀ ਨੂੰ ਉਹਨਾਂ ਦਾ ਯੂਬਾ ਸਿਟੀ ਵਿਖੇ ਸਸਕਾਰ ਕੀਤਾ ਗਿਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਦੇ ਭਰਾਤਾ ਤਜਿੰਦਰਪਾਲ ਸਿੰਘ ਯੂਬਾ ਸਿਟੀ ਰਹਿੰਦੇ ਹਨ ਅਤੇ ਮਾਤਾ ਜੀ 1991 ਤੋਂ ਇੱਥੇ ਹੀ ਰਹਿੰਦੇ ਸਨ। 
ਯਾਦ ਰਹੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਅਤੇ ਮਾਸੜ ਜੀ ਨੂੰ ਸਾਬਕਾ ਪੁਲਿਸ ਡੀ ਜੀ ਪੀ ਸੁਮੇਧ ਸੈਣੀ ਨੇ ਸ਼ਹੀਦ ਕਰ ਦਿੱਤਾ ਸੀ। ਮਾਤਾ ਅਤੇ ਪ੍ਰੋਫੈਸਰ ਸਾਹਿਤ ਦੀ ਪਤਨੀ ਨੇ ਇੱਕ ਲੰਬੀ ਲੜਾਈ ਲੜ੍ਹ ਕੇ ਪ੍ਰੋਫੈਸਰ ਸਾਹਿਬ ਨੂੰ ਫਾਂਸੀ ਦੇ ਫੰਦੇ ਤੋਂ ਬਚਾ ਕੇ ਲਿਆਂਦਾ ਹੈ। ਪ੍ਰੋਫੈਸਰ ਸਾਹਿਬ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋ ਗਈ ਸੀ ਅਤੇ ਹੁਣ 25 ਸਾਲ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਵੀ ਬਹਾਲੀ ਨਹੀਂ ਹੋਈ। 
ਸਸਕਾਰ ਸਮੇਂ ਸਿੱਖ ਪੰਚਾਇਤ, ਸਿੱਖ ਯੂਥ ਆਫ ਅਮਰੀਕਾ, ਅਮਰੀਕਨ ਗੁਰਦੂਆਰਾ ਪ੍ਰਬੰਧਕ ਕਮੇਟੀ ਅਤੇ ਗੁਰਦੂਆਰਾ ਸਾਹਿਬ ਫਰੀਮਾਂਟ , ਸਟਾਕਟਨ, ਬੋਗ ਰੋਡ ਯੂਬਾ ਸਿਟੀ ਅਤੇ ਟਾਇਰਾ ਬਿਉਨਾ ਦੀਆਂ ਕਮੇਟੀਆਂ ਨੇ ਰਸਮ ਵੇਲੇ ਪਹੁੰਚ ਕੇ ਮਾਤਾ ਜੀ ਦੀ ਸੇਵਾ ਕਰਕੇ ਸਰੋਪਾ ਸਾਹਿਬ ਅਤੇ ਦੁਸ਼ਾਲੇ ਭੇਟ ਕੀਤੇ।