ਸੀਏਏ ਵਿਰੋਧੀ ਜ਼ਾਫਰਾਬਾਦ ਧਰਨਾ ਲਵਾਉਣ ਦੇ ਦੋਸ਼ 'ਚ ਜਾਮੀਆ ਮਿਲੀਆ ਦੀ ਵਿਦਿਆਰਥਣ ਗ੍ਰਿਫਤਾਰ ਕੀਤੀ

ਸੀਏਏ ਵਿਰੋਧੀ ਜ਼ਾਫਰਾਬਾਦ ਧਰਨਾ ਲਵਾਉਣ ਦੇ ਦੋਸ਼ 'ਚ ਜਾਮੀਆ ਮਿਲੀਆ ਦੀ ਵਿਦਿਆਰਥਣ ਗ੍ਰਿਫਤਾਰ ਕੀਤੀ

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਬਣਾਏ ਗਏ ਵਿਵਾਦਤ ਸੀਏਏ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕਰਨ ਦੇ ਦੋਸ਼ 'ਚ ਦਿੱਲੀ ਪੁਲਸ ਨੇ ਜਾਮੀਆ ਮਿਲੀਆ ਯੂਨੀਵਰਸਿਟੀ ਦੀ ਵਿਦਿਆਰਥਣ ਸਫੁਰਾ ਜ਼ਰਗਰ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਦੇ ਦਾਅਵੇ ਮੁਤਾਬਕ ਸਫੁਰਾ ਜ਼ਰਗਰ ਵਿਰੋਧ ਪ੍ਰਦਰਸ਼ਨ ਲਈ ਬਣਾਈ ਗਈ ਜਾਮੀਆ ਕੋਆਰਡੀਨੇਸ਼ਨ ਕਮੇਟੀ ਦੀ ਮੀਡੀਆ ਕੋਆਰਡੀਨੇਟਰ ਸੀ। 

ਦਿੱਲੀ ਪੁਲਸ ਦੇ ਜੋਇੰਟ ਕਮਿਸ਼ਨਰ ਅਲੋਕ ਕੁਮਾਰ ਨੇ ਗ੍ਰਿਫਤਾਰੀ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵਿਦਿਆਰਥਣ ਜਾਫਰਾਬਾਦ ਵਿਖੇ ਲੱਗੇ ਧਰਨੇ ਨੂੰ ਲਵਾਉਣ ਦੀ ਦੋਸ਼ੀ ਹੈ। 

ਜ਼ਿਕਰਯੋਗ ਹੈ ਕਿ ਮੁਸਲਿਮ ਔਰਤਾਂ ਵੱਲੋਂ ਜਾਫਰਾਬਾਦ ਵਿਖੇ ਸੀਏਏ ਕਾਨੂੰਨ ਖਿਲ਼ਾਫ ਧਰਨਾ ਦਿੱਤਾ ਜਾ ਰਿਹਾ ਸੀ ਜਿਸ ਦੇ ਵਿਰੁੱਧ ਭਾਜਪਾ ਆਗੂ ਕਪਿਲ ਮਿਸ਼ਰਾ ਵੱਲੋਂ ਭੜਕਾਊ ਬਿਆਨਬਾਜ਼ੀ ਕਰਨ ਮਗਰੋਂ ਦਿੱਲੀ ਵਿਚ ਹਿੰਸਾ ਭੜਕ ਗਈ ਸੀ ਤੇ 50 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।