ਦਿੱਲੀ ਹਿੰਸਾ 'ਤੇ ਹਿਮਾਚਲੀ ਮੁੱਖ ਮੰਤਰੀ ਦਾ ਬਿਆਨ: ਜੋ ਭਾਰਤ ਮਾਤਾ ਦੀ ਜੈ ਕਹਿਣਗੇ ਉਹੀ ਭਾਰਤ ਵਿਚ ਰਹਿਣਗੇ

ਦਿੱਲੀ ਹਿੰਸਾ 'ਤੇ ਹਿਮਾਚਲੀ ਮੁੱਖ ਮੰਤਰੀ ਦਾ ਬਿਆਨ: ਜੋ ਭਾਰਤ ਮਾਤਾ ਦੀ ਜੈ ਕਹਿਣਗੇ ਉਹੀ ਭਾਰਤ ਵਿਚ ਰਹਿਣਗੇ

ਸ਼ਿਮਲਾ: ਦਿੱਲੀ ਵਿਚ ਹੋ ਰਹੀ ਹਿੰਸਾ 'ਤੇ ਟਿੱਪਣੀ ਕਰਦਿਆਂ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਧਮਕੀ ਭਰੇ ਲਹਿਜੇ 'ਚ ਕਿਹਾ ਹੈ ਕਿ ਜਿਹੜੇ ਲੋਕ "ਭਾਰਤ ਮਾਤਾ ਦੀ ਜੈ" ਕਹਿਣਗੇ ਉਹ ਹੀ ਭਾਰਤ ਵਿਚ ਰਹਿਣਗੇ।

ਆਰ.ਐਸ.ਐਸ ਨਾਲ ਸਬੰਧਿਤ ਭਾਜਪਾ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਿਹਾ, "ਭਾਰਤ ਮੇਂ ਭਾਰਤ ਮਾਤਾ ਕੀ ਜੈ ਕਹਿਨੇ ਵਾਲਾ ਰਹੇਗਾ...ਔਰ ਜੋ ਨਹੀਂ ਬੋਲੇਗਾ, ਜੋ ਭਾਰਤ ਕਾ ਵਿਰੋਧ ਕਰੇਗਾ, ਸੰਵਿਧਾਨਕ ਵਿਅਵਸਥਾਉਂ ਕਾ ਸੱਮਾਨ ਨਹੀਂ ਕਰੇਗਾ, ਨਿਰਾਦਰ ਕਰੇਗਾ, ਬਾਰ ਬਾਰ ਕਰੇਗਾ, ਉਨਕੇ ਬਾਰੇ ਮੇਂ ਨਿਛਚਿਤ ਰੂਪ ਸੇ ਵਿਚਾਰ ਸੇ ਵਿਚਾਰ ਕਰਨੇ ਕੀ ਆਵੇਸ਼ਕਤਾ ਹੈ।" 

ਜੈ ਰਾਮ ਠਾਕੁਰ ਨੇ ਆਪਣੇ ਬਿਆਨ ਵਿਚ ਵਿਰੋਧੀ ਅਵਾਜ਼ਾਂ ਚੁੱਕਣ ਵਾਲੇ ਲੋਕਾਂ ਖਿਲਾਫ ਸਖਤੀ ਨਾਲ ਨਜਿੱਠਣ ਦੀ ਵਕਾਲਤ ਕੀਤੀ ਹੈ। ਦਿੱਲੀ ਵਿਚ ਚੱਲ ਰਹ ਿਹਿੰਸਾ ਦੇ ਦਰਮਿਆਨ ਮੁੱਖ ਮੰਤਰੀ ਦੇ ਇਸ ਬਿਆਨ ਦੀ ਨਿੰਦਾ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਸੀਏਏ ਖਿਲਾਫ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਹਮਲਿਆਂ ਵਾਸਤੇ ਉੇਕਸਾਉਣਾ ਦਾ ਮੁੱਢ ਭਾਜਪਾ ਆਗੂਆਂ ਦੇ ਬਿਆਨਾਂ ਨਾਲ ਹੀ ਬੱਝਿਆ ਸੀ।