ਕਿਸਾਨ ਵਿਰੋਧੀ ਭਾਰਤੀਆਂ ਵਲੋਂ ਜਗਮੀਤ ਸਿੰਘ ਦੇ ਦਫਤਰ ਦਾ ਘਿਰਾਓ

ਕਿਸਾਨ ਵਿਰੋਧੀ ਭਾਰਤੀਆਂ ਵਲੋਂ ਜਗਮੀਤ ਸਿੰਘ ਦੇ ਦਫਤਰ ਦਾ ਘਿਰਾਓ

ਓਟਾਵਾ : ਭਾਰਤੀ ਕੌਂਸਲੇਟ ਵੱਲੋਂ ਭਾਰਤੀ ਮੂਲ ਦੇ ਲੋਕਾਂ ਨੂੰ ਕਿਸਾਨੀ ਕਨੂੰਨਾਂ ਦੇ ਹੱਕ ਅਤੇ ਖਾਲਿਸਤਾਨੀਆਂ ਦੇ ਵਿਰੋਧ ਵਿੱਚ ਮਜ਼ਾਹਰੇ ਕਰਣ ਨੂੰ ਕਿਹਾ ਜਾ ਰਿਹਾ। ਇੱਕ ਦੋ ਜਗ੍ਹਾ ਇਹ ਕੋਸ਼ਿਸ਼ ਹੋਈ ਵੀ ਹੈ ਪਰ ਇਹ 15-20 ਬੰਦੇ ਇਕੱਠੇ ਕਰਣ ਤੋਂ ਵੱਧ ਕੁੱਝ ਨਹੀਂ ਕਰ ਸਕੇ ਪਰ ਇਸਦੇ ਉਲਟ ਪੰਜਾਬੀਆਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨੀ ਕਨੂੰਨਾਂ ਵਿਰੋਧੀ ਮੁਜ਼ਾਹਰੇ ਕੀਤੇ ਹਨ। ਬਹੁਤੇ ਭਾਰਤੀਆਂ ਨੇ ਇਸ ਵੱਲੋਂ ਪਾਸਾ ਹੀ ਨਹੀਂ ਵੱਟਿਆ ਸਗੋਂ ਉਹ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੇ ਹਨ।

ਕੈਨੇਡਾ 'ਚ ਕਿਸਾਨ ਵਿਰੋਧੀ ਭਾਰਤੀ ਕਿਸਾਨਾਂ ਦੇ ਵਿਰੋਧ ਵਿਚ ਸੁਰੱਖਿਆ ਨੂੰ ਲੈ ਕੇ ਸਰਗਰਮ ਹੋ ਗਏ ਹਨ। ਨਵੇਂ ਖੇਤੀ ਕਾਨੂੰਨਾਂ ਦੇ ਸਮਰਥਨ ਕਰਨ ਵਾਲੇ ਭਾਰਤੀ ਭਾਈਚਾਰੇ ਅਨੁਸਾਰ ਉਹਨਾਂ ਨੂੰ ਧਮਕੀਆਂ ਮਿਲ ਰਹੀਆਂ ਹਨ। ਇਸ ਸਬੰਧ 'ਚ ਭਾਰਤੀ ਵਿਦੇਸ਼ ਮੰਤਰਾਲੇ ਨੇ ਇਹ ਮੁੱਦਾ ਕੈਨੇਡਾਈ ਅਧਿਕਾਰੀਆਂ ਦੇ ਸਾਹਮਣੇ ਚੁੱਕਿਆ।  ਕੈਨੇਡਾ 'ਚ ਭਾਰਤੀ ਮੂਲ ਦੇ ਕੁਝ ਲੋਕਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਕੁਝ ਲੋਕ ਐੱਨਡੀਪੀ ਸੰਸਦ ਮੈਂਬਰ ਜਗਮੀਤ ਸਿੰਘ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕਰਦੇ ਨਜ਼ਰ ਆਏ। ਪ੍ਰਦਰਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ 'ਚ ਚੱਲ ਰਹੇ ਕਿਸਾਨਾਂ ਦੇ ਵਿਰੋਧ-ਪ੍ਰਦਰਸ਼ਨ ਦੇ ਚੱਲਦਿਆਂ ਉਨ੍ਹਾਂ ਨੂੰ ਖਾਲਿਸਤਾਨੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਖੇਤੀ ਕਾਨੂੰਨਾਂ ਦੇ ਸਮਰਥਨ 'ਚ ਤਿਰੰਗਾ ਰੈਲੀ ਕੱਢਣ 'ਤੇ ਕੈਨੇਡਾ 'ਚ ਭਾਰਤੀ ਭਾਈਚਾਰਾ ਦੇ ਕੁਝ ਮੈਂਬਰਾਂ ਨੂੰ ਧਮਕੀਆਂ ਮਿਲਣ ਸਬੰਧੀ ਰਿਪੋਰਟਾਂ 'ਤੇ ਵਿਦੇਸ਼ ਮੰਤਰਾਲੇ ਦੇ ਬੁਲਾਰਾ ਅਨੁਰਾਗ ਸ੍ਰੀਵਾਸਤਵ ਨੇ ਵੀ ਆਪਣਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਕੈਨੇਡਾ 'ਚ ਭਾਰਤੀ ਭਾਈਚਾਰੇ ਦੇ ਕੁਝ ਮੈਂਬਰਾਂ ਨੂੰ ਧਮਕੀਆਂ ਮਿਲਣ ਤੇ ਡਰਾਉਣ ਸਬੰਧਿਤ ਰਿਪੋਰਟ ਸਾਹਮਣੇ ਆਈ ਹੈ। ਇਹ ਧਮਕੀਆਂ ਕੈਨੇਡਾ 'ਚ ਕੁਝ ਤੱਤਾਂ ਵੱਲੋਂ ਆਈ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਅਜਿਹੀ ਕਿਸੇ ਵੀ ਘਟਨਾ ਸਬੰਧੀ ਰਿਪੋਰਟ ਸਥਾਨਕ ਕੈਨੇਡਾਈ ਪੁਲਿਸ ਨੂੰ ਕਰਨ ਦੀ ਸਲਾਹ ਦਿੱਤੀ ਗਈ ਹੈ।