ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਮਹਾਨ ਸ਼ਹੀਦੀ ਸਮਾਗਮ

ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਮਹਾਨ ਸ਼ਹੀਦੀ ਸਮਾਗਮ

ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ  ਸਮਾਗਮ

ਅੰਮ੍ਰਿਤਸਰ ਟਾਈਮਜ਼ 

ਜਰਮਨੀ : ਬੀਤੇ ਦਿਨੀਂ ਸਿੱਖ ਫੈਡਰੇਸ਼ਨ ਜਰਮਨੀ ਵੱਲੋਂ ਜੂਨ 1984ਦੇ ਸਿੰਘ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ  ਜਿਸ ਵਿਚ ਸਿੱਖ ਭਾਈਚਾਰੇ ਵੱਲੋਂ ਇਸ ਸਮਾਗਮ ਵਿਚ ਭਾਰੀ ਸ਼ਮੂਲੀਅਤ ਕੀਤੀ ਗਈ । ਇਸ ਸਮਾਗਮ ‘ਚ ਜੂਨ ਚੁਰਾਸੀ ਦੇ ਸ਼ਹੀਦਾਂ ਨੂੰ ਸਿਜਦਾ, ਪਾਤਸ਼ਾਹੀ ਦਾਵੇ ਦੀ ਗੱਲ ਤੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨ ਲਈ ਸਿੱਖ ਫੈਡਰੇਸ਼ਨ ਜਰਮਨੀ ਦੇ ਸਿੰਘਾਂ ਵੱਲੋਂ ਹਿੰਦੁਸਤਾਨੀ ਸਫ਼ਾਰਤਖ਼ਾਨੇ ਮੁਹਰੇ ਇਕ “ਜੋਸ਼ ਵਿਖਾਵਾ” ਕੀਤਾ ਗਿਆ ! ਫਰੈੰਕਫੋਰਟ ਤੋਂ ਇਲਾਵਾ ਹੋਰਨਾਂ ਨਗਰਾਂ ਤੋਂ ਵੀ ਸਿੱਖ ਮਰਜੀਵੜਿਆਂ ਸ਼ਹੀਦਾਂ ਨੂੰ ਸਿਜਦਾ ਕਰਨ ਆਏ ਤੇ ਜੋਸ਼ੀਲੇ ਨਾਹਰਿਆਂ ਨਾਲ ਯੋਧਿਆ ਨੂੰ  ਯਾਦ ਕੀਤਾ ਗਿਆ।

ਸਿੱਖ ਫੈਡਰੇਸ਼ਨ ਜਰਮਨੀ, ਬੱਬਰ ਖਾਲਸਾ, ਅਕਾਲੀ ਦਲ ਅੰਮ੍ਰਿਤਸਰ ਆਦਿ ਸਮੂਹ ਪੰਥਕ ਜੱਥੇਬੰਦੀਆਂ ਦੇ ਆਗੂਆਂ ਭਾਈ ਜਤਿੰਦਰਬੀਰ ਸਿੰਘ ਪਧਿਆਣਾ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਸੋਹਣ ਸਿੰਘ ਕੰਗ, ਭਾਈ ਸੁੱਖਦੇਵ ਸਿੰਘ ਹੇਰਾਂ, ਭਾਈ ਅੰਗਰੇਜ਼ ਸਿੰਘ, ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਰਾਜੂ ਗਿੱਲ, ਭਾਈ ਇਕਬਾਲ ਸਿੰਘ ਤੇ ਹੋਰ ਕਈ ਵੀਰ ਤੇ ਭੈਣਾਂ ਨੇ ਆਪਣੀ ਹਾਜ਼ਰੀ ਭਰ ਕੇ ਸ਼ਹੀਦਾਂ ਨੂੰ ਸਿਜਦੇ ਕੀਤੇ ਤੇ ਆਗੂਆਂ ਦੇ ਵਿਚਾਰ ਸੁਣੇ ਭਾਵ “ ਜੋਸ਼ ਵਿਖਾਵਾ” ਕੀਤਾ ! ਸਿੰਘਾਂ ਦੀਆਂ ਪ੍ਰਭਾਵਸ਼ਾਲੀ ਤਕਰੀਰਾਂ, ਤੇ ਸੰਗਤਾਂ ਨਾਹਰਿਆਂ, ਜੈਕਾਰਿਆਂ ਨੇ ਫ਼ਿਜ਼ਾਵਾਂ ਰਾਹੀਂ ਆਪਣੇ ਸ਼ਹੀਦ ਵੀਰਾਂ ਨੂੰ ਇਕ ਵਾਰ ਫੇਰ ਸਨੇਹ ਘੱਲਿਆ ਕਿ ਜੰਗ ਜਾਰੀ ਏ ਜਿਸ ਨੂੰ ਸਦੈਵ ਜਾਰੀ ਰੱਖਿਆ ਜਾਵੈ ਗਾ।