ਸਿੱਖ ਕੌਮ ਵਿਸ਼ਵਵਿਆਪੀ ਸੰਕਟ ਦੇ ਦੌਰਾਨ ਬੇਸਹਾਰਾ ਲੋਕਾਂ ਲਈ ਬਣੀ ਸਹਾਰਾ

ਸਿੱਖ ਕੌਮ ਵਿਸ਼ਵਵਿਆਪੀ ਸੰਕਟ ਦੇ ਦੌਰਾਨ ਬੇਸਹਾਰਾ ਲੋਕਾਂ ਲਈ ਬਣੀ ਸਹਾਰਾ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਸਿੱਖ ਭਾਈਚਾਰੇ ਵੱਲੋਂ ਉਸਾਰੇ ਵਿਸ਼ਵ ਪੱਧਰ ਉੱਤੇ ਗੁਰੂ ਘਰ ਹਮੇਸ਼ਾ ਮਨੁੱਖਤਾ ਦੀ ਸੇਵਾ ਕਰ ਰਹੇ ਹਨ, ਯੂਕਰੇਨ ਦੇ ਇਕ ਗੁਰੂ ਘਰ ਵਿਚ ਇਸ ਸਮੇਂ ਸਥਾਈ ਨਿਵਾਸੀ ਅਤੇ ਬਾਹਰ ਦੇ ਲੋਕਾਂ ਨੂੰ ਮੁਫ਼ਤ ਪਨਾਹ ਅਤੇ ਭੋਜਨ ਦਿਤਾ ਜਾ ਰਿਹਾ ਹੈ। ਇਨ੍ਹਾਂ ਜੰਗੀ ਯੁੱਧਾਂ ਵਿੱਚ ਸਿੱਖੀ ਦੇ ਨਿਰਸਵਾਰਥ ਸੇਵਾ ਦੇ ਸੰਕਲਪ ਨੂੰ ਅਮਲੀ ਰੂਪ ਵਿੱਚ ਦਰਸਾਇਆ ਜਾ ਰਿਹਾ ਹੈ। 

ਪੋਲੈਂਡ ਦੇ ਨਾਲ ਯੂਕਰੇਨ ਦੀ ਸਰਹੱਦ 'ਤੇ ਯਾਤਰਾ ਕਰਨ ਵਾਲੇ ਭੁੱਖੇ ਵਿਦਿਆਰਥੀਆਂ ਦੀ ਸੇਵਾ ਕਰ ਰਹੇ 'ਟਰੇਨ 'ਤੇ ਲੰਗਰ' ਦਾ ਇਕ ਵੀਡੀਓ  ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ। ਖ਼ਾਲਸਾ ਏਡ ਦੇ ਮੁਖੀ ਰਵਿੰਦਰ ਸਿੰਘ ਰਾਵੀ ਦੁਆਰਾ ਟਵਿੱਟਰ 'ਤੇ ਪ੍ਰਕਾਸ਼ਤ ਵਾਇਰਲ ਵੀਡੀਓ ਜਿਸ ਵਿਚ ਚੱਲਦੀ ਰੇਲਗੱਡੀ 'ਤੇ ਵਿਦਿਆਰਥੀਆਂ ਨੂੰ ਲੰਗਰ ਅਤੁੱਟ ਵਰਤਾਇਆ ਦਿਖਾਇਆ ਗਿਆ ਹੈ। ਇਸ ਵੀਡੀਓ ਦਾ ਜ਼ਿਕਰ ਹਰਦੀਪ ਸਿੰਘ ਨਾਮੀ ਇਕ ਸਿੱਖ ਨੇ ਟਵੀਟ ਰਹੀ ਕੀਤਾ ਸੀ। ਜਦੋਂ ਸੋਸ਼ਲ ਮੀਡੀਆ ਯੂਕਰੇਨ ਦੀਆਂ ਭਿਆਨਕ ਤਸਵੀਰਾਂ ਨਾਲ ਭਰਿਆ ਹੋਇਆ ਹੈ ਉਸ ਸਮੇਂ ਇਹ ਵੀਡੀਓ ਮਨੁੱਖਜਾਤੀ ਵਿੱਚ ਉਸ ਸਮੇਂ ਉਮੀਦ ਬਹਾਲ ਕਰਦੀ ਹੈ।

ਮਿਲੀ ਜਾਣਕਾਰੀ ਅਨੁਸਾਰ ਗੁਰਦੁਆਰਾ ਸਿੰਘ ਸਭਾ ਵਾਰਸਾ (ਪੌਲੈਂਡ) ਜਿਥੇ ਯੂਕ੍ਰੇਨ ਤੋਂ ਨਿਕਲੇ ਪੰਜਾਬੀ ਨੌਜਵਾਨਾਂ ਨੇ ਗੁਰੂ ਘਰ ਵਿੱਚ ਸ਼ਰਨ ਲਈ ਹੈ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕਾਂ ਵਲੋਂ ਏਨਾ ਨੌਜਵਾਨਾਂ ਲਈ ਲੰਗਰ ਪ੍ਰਸ਼ਾਦਾ ਅਤੇ ਰਹਿਣ ਦਾ ਪ੍ਰਬੰਧ ਕੀਤਾ ਗਿਆ ਅਤੇ ਅਗਲੇ ਦਿਨਾਂ ਵਿੱਚ ਹੋਰ ਲੋਕਾਂ ਦੇ ਆਉਣ ਦੀ ਉਮੀਦ ਹੈ ਅਜਿਹੇ ਔਖੇ ਸਮੇਂ ਵਿੱਚ ਮਾਨਵਤਾ ਦੇ ਭਲੇ ਲਈ ਪਵਿੱਤਰ ਧਰਮ ਅਸਥਾਨਾਂ ਨੇ ਸਦਾ ਹੀ ਮਨੁੱਖਤਾ ਦੀ ਬਾਂਹ ਫੜ੍ਹੀ ਹੈ ਜਿਸ ਲਈ ਸਦਾ ਸਿੱਖ ਪੰਥ ਜਾਣਿਆ ਜਾਂਦਾ ਹੈ ।