ਭਾਰਤੀ ਹਵਾਈ ਫ਼ੌਜ ਯੂਕੇ ਨਾਲ ਮਸ਼ਕਾਂ ਵਿਚ ਹਿੱਸਾ ਲੈਣ ਤੋਂ ਇਨਕਾਰੀ

ਭਾਰਤੀ ਹਵਾਈ ਫ਼ੌਜ ਯੂਕੇ ਨਾਲ ਮਸ਼ਕਾਂ ਵਿਚ ਹਿੱਸਾ ਲੈਣ ਤੋਂ ਇਨਕਾਰੀ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਨੇ ਯੂਕਰੇਨ ਸੰਕਟ ਕਾਰਨ ਪੈਦਾ ਹੋ ਰਹੀ ਸਥਿਤ ਦੇ ਮੱਦੇਨਜ਼ਰ ਅਗਲੇ ਮਹੀਨੇ ਯੂਕੇ ਵਿੱਚ ਹੋਣ ਵਾਲੇ ਬਹੁਪੱਖੀ ਹਵਾਈ ਅਭਿਆਸ ਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਬਰਾ ਵਾਰੀਅਰਵਿੱਚ ਹਿੱਸਾ ਨਾ ਲੈਣ ਦਾ ਫ਼ੈਸਲਾ ਭਾਰਤੀ ਹਵਾਈ ਸੈਨਾ ਵੱਲੋਂ ਯੂਕੇ ਦੇ ਵੈਡਿੰਗਟਨ ਵਿੱਚ 6 ਤੋਂ 27 ਮਾਰਚ ਤੱਕ ਹੋਣ ਵਾਲੇ ਅਭਿਆਸ ਵਿੱਚ ਪੰਜ ਹਲਕੇ ਜੰਗੀ ਤੇਜਸ ਜਹਾਜ਼ ਭੇਜਣ ਦੇ ਐਲਾਨ ਤੋਂ ਮਹਿਜ਼ ਤਿੰਨ ਦਿਨ ਬਾਅਦ ਕੀਤਾ ਗਿਆ ਹੈ।