ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਦੀਪ ਸਿੱਧੂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ  ਦੀਪ ਸਿੱਧੂ ਦੀ ਮੌਤ ਤੇ  ਡੂੰਘੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ ਟਾਈਮਜ਼

ਲੰਡਨ- ਪੰਥ ਅਤੇ ਪੰਜਾਬ ਦੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਦੀਪ ਸਿੱਧੂ ਦੀ ਮੌਤ ਨੂੰ ਵੱਡਾ ਘਾਟਾ ਕਰਾਰ ਦਿੱਤਾ ਹੈ। ਜਿਕਰਯੋਗ ਹੈ ਦੀਪ ਸਿੱਧੂ ਵਲੋਂ  ਥੋੜੇ ਸਮੇਂ ਵਿੱਚ ਹੀ ਸਿੱਖ ਕੌਮ ਦੇ ਹੱਕਾਂ ,ਹਿੱਤਾਂ ਅਤੇ ਕੌਮੀ ਆਜ਼ਾਦੀ ਦੀ ਗੱਲ ਕਰਨ ਨਾਲ ਉਸਦੀ ਆਜਾਦੀ ਪਸੰਦ ਸਿੱਖਾਂ ਖਾਸਕਰ   ਸਿੱਖ ਨੌਜਵਾਨਾਂ ਵਿੱਚ ਖਾਸ ਜਗਾਹ ਬਣ ਗਈ ਸੀ। ਯੂਨਾਈਟਿਡ ਖਾਲਸਾ ਦਲ  ਯੂ,ਕੇ ਵਲੋਂ ਅਰਦਾਸ ਹੈ ਕਿ ਦੀਪ ਸਿੱਧੂ ਦੀ ਆਤਮਾ ਨੂੰ ਅਕਾਲ ਪੁਰਖ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ। ਦੀਪ ਸਿੱਧੂ ਦੀ ਸੜਕ ਹਾਦਸੇ ਚ ਹੋਈ ਅਚਾਨਕ ਮੌਤ । ਇਸ ਨੌਜਵਾਨ ਦੀ ਮੌਤ ਨਾਲ ਸਾਰੇ  ਹੀ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਨੂੰ ਡੂੰਘਾ ਸਦਮਾ ਪਹੁੰਚਿਆ ਹੈ । ਕਿਸਾਨ ਮੋਰਚੇ ਨੂੰ ਬੁਲੰਦੀਆਂ ਤੇ ਪਹੁੰਚਾਉਣ ਤੇ ਮੋਰਚੇ ਦੀ ਜਿੱਤ ਯਕੀਨੀ ਬਣਾਉਣ  ਦਾ ਸਿਹਰਾ ਦੀਪ ਸਿੱਧੂ ਨੂੰ ਜਾਂਦਾ ਹੈ ।ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆ ਦੀ ਸੋਚ ਤੇ  ਅਤੇ  ਵਿਚਾਰਾਂ ਨੂੰ ਬੁਲੰਦ ਕਰਨ ਵਾਲੇ ਦੀਪ ਸਿੱਧੂ ਨੂੰ ਅਜਾਦੀ ਪਸੰਦ ਸਿੱਖ  ਹਮੇਸ਼ਾਂ ਯਾਦ ਰੱਖਣਗੇ। ਪੰਜਾਬ ਦੇ ਨੌਜਵਾਨਾਂ ਨੂੰ ਬਹੁਤ ਸਮੇਂ ਬਾਦ ਕੋਈ ਨੌਜਵਾਨ ਆਗੂ ਮਿਲਿਆ ਸੀ ਜੋ ਬਹੁਤ ਹੀ ਪੜੀਆ ਲਿਖਿਆ ਸੀ ਅਤੇ ਸੁਲਝੇ ਢੰਗ ਨਾਲ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਹੋਇਆ ਵੀ ਕੋਈ ਦਾਵਾ ਨਹੀਂ ਸੀ ਕਰਦਾ । ਅੱਜ ਸਾਰਾ ਸਿੱਖ ਭਾਈਚਾਰਾ ਦੀਪ ਸਿੱਧੂ ਦੀ ਮੌਤ ਦਾ ਸੋਗ ਮਨਾ ਰਿਹਾ ਹੈ।