ਇੰਗਲੈਂਡ ਦੇ ਸਿੱਖਾਂ ਨੇ 'ਖ਼ਾਲਿਸਤਾਨ' ਰੈਫਰੰਡਮ ਦੇ ਹੱਕ ਵਿੱਚ ਵੋਟਾਂ ਪਾ ਕੇ ਸਿੱਖ ਕੌਮ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਭਰਿਆ: ਹਰਦੀਪ ਸਿੰਘ ਨਿੱਝਰ  

ਇੰਗਲੈਂਡ ਦੇ ਸਿੱਖਾਂ ਨੇ 'ਖ਼ਾਲਿਸਤਾਨ' ਰੈਫਰੰਡਮ ਦੇ ਹੱਕ ਵਿੱਚ ਵੋਟਾਂ ਪਾ ਕੇ ਸਿੱਖ ਕੌਮ ਵਿੱਚ ਨਵਾਂ ਜੋਸ਼ ਅਤੇ ਉਤਸ਼ਾਹ ਭਰਿਆ: ਹਰਦੀਪ ਸਿੰਘ ਨਿੱਝਰ  

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- "ਸਿੱਖਸ ਫਾਰ ਜਸਟਿਸ" ਦੀ ਸਖ਼ਤ ਮਿਹਨਤ ਸਦਕਾ ਇੰਗਲੈਂਡ ਵਿਖੇ ਕਰਵਾਏ ਗਏ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖ ਆਪਣਾ ਵੱਖਰਾ ਖ਼ਾਲਸਾ ਰਾਜ 'ਖਾਲਿਸਤਾਨ' ਚਾਹੁੰਦੇ ਹਨ।

ਜਿਸ ਭਾਰਤ ਦੇਸ਼ ਵਿੱਚ ਸਿੱਖਾਂ ਦੀ ਕੋਈ ਕਦਰ ਹੀ ਨਹੀਂ, ਜਿਸ ਦੇਸ਼ ਵਿੱਚ ਸਿੱਖਾਂ ਦੇ ਗੁਰਦੁਆਰੇ ਤੇ ਹਮਲੇ ਹੋਣ, ਜਿਸ ਦੇਸ਼ ਦੀ ਬ੍ਰਾਹਮਣਵਾਦੀ ਹਕੂਮਤ ਅਤੇ ਖ਼ੁਫ਼ੀਆ ਏਜੰਸੀਆਂ ਕਿਸੇ ਡੂੰਘੀ ਸਾਜ਼ਿਸ਼ ਤਹਿਤ ਜਾਣ ਬੁੱਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰ੍ਹੇਆਮ ਬੇਅਦਬੀ ਕਰਵਾਈ ਜਾਵੇ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਮਾਨਸਿਕ ਰੋਗੀ ਕਹਿ ਕੇ ਛੱਡ ਦਿੱਤਾ ਜਾਵੇ,ਸਿੱਖਾਂ ਲਈ ਕੋਈ ਇਨਸਾਫ਼ ਵੀ ਨਾ ਹੋਵੇ, ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕੀਤਾ ਜਾਵੇ,  ਜਿਹੜਾ ਦੇਸ਼ ਸਿੱਖਾਂ ਦੀ ਹੋਂਦ ਤੋਂ ਹੀ ਮੁਨਕਰ ਹੋਵੇ, ਜਿਸ ਦੇਸ਼ ਦਾ ਕਾਨੂੰਨ ਹੀ ਦੋਗਲਾ ਅਤੇ ਪੱਖਪਾਤੀ ਹੋਵੇ,ਜਿਸ ਦੇਸ਼ ਵਿੱਚ ਸਰਕਾਰਾਂ ਵਲੋਂ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਿਆ ਜਾਵੇ, ਇੰਗਲੈਂਡ ਦੇ ਸਿੱਖਾਂ ਨੇ ਦੱਸ ਦਿੱਤਾ ਹੈ ਕਿ ਇਹੋ ਜਿਹੇ ਦੇਸ਼ ਵਿਚ ਸਿੱਖ ਰਹਿਣਾ ਪਸੰਦ ਨਹੀਂ ਕਰਦੇ। 

ਇੰਗਲੈਂਡ ਦੇ ਸਿੱਖਾਂ ਨੇ ਖਾਲਿਸਤਾਨ ਰਿਫਰੈਂਡਮ ਲਈ ਵਧ ਚੜ੍ਹ ਕੇ ਪੂਰੇ ਉਤਸ਼ਾਹ ਨਾਲ ਵੋਟਾਂ ਪਾ ਕੇ ਪੰਥ ਵਿਰੋਧੀਆਂ ਅਤੇ ਭਾਰਤੀ ਹਾਕਮਾਂ ਦਾ ਉਹ ਵਹਿਮ ਕੱਢ ਦਿੱਤਾ ਜਿਹੜੇ ਲੋਕ ਅਤੇ ਸਰਕਾਰ ਇਹ ਕਹਿ ਰਹੇ ਸੀ ਕਿ ਖ਼ਾਲਿਸਤਾਨ ਦੀ ਮੰਗ ਮੁੱਠੀ ਭਰ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਸਿੱਖਾਂ ਵਲੋਂ ਅਜ਼ਾਦੀ ਦੀ ਗੱਲ ਕਰਨ ਦਾ ਭਾਵ ਸਰਬੱਤ ਦੇ ਭਲੇ ਵਾਲੇ ਗੁਰੂ ਸਿਧਾਂਤ ਅਨੁਸਾਰ ਦੇਸ਼ ਦੀ ਸਿਰਜਣਾ ਹੈ ਜਿਸ ਦੇਸ਼ ਦਾ ਪੂਰਨ ਢਾਂਚਾ ਗੁਰ ਸਿਧਾਂਤ ਅਨੁਸਾਰ ਹੋਵੇਗਾ ਤੇ ਬਿਨਾ ਕਿਸੇ ਭੇਦ-ਭਾਵ ਊਚ-ਨੀਚ ਜਾਤ-ਪਾਤ ਦੇ ਗੁਰੂ ਦੇ ਸਿੱਖ ਮਨੁੱਖਤਾ ਦੀ ਸੇਵਾ ਕਰਿਆ ਕਰਨਗੇ। ਅਤੇ ਹਰ ਧਰਮ ਦੇ ਲੋਕਾਂ ਲਈ ਆਜ਼ਾਦੀ ਅਤੇ ਬਰਾਬਰੀ ਹੋਵੇਗੀ। ਸਾਡੀ ਬਾਕੀ ਰਹਿੰਦੇ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੇ ਸਮੁੱਚੇ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਖਾਲਿਸਤਾਨ ਰੈਫਰੈਂਡਮ ਦੇ ਹੱਕ ਵਿਚ ਵੱਧ ਤੋਂ ਵੱਧ ਵੋਟਾਂ ਪਾ ਕੇ ਵੱਖਰੇ ਦੇਸ਼ 'ਖ਼ਾਲਿਸਤਾਨ' ਲਈ ਮੰਗ ਕਰਨ ਅਤੇ ਭਾਰਤ ਦੀ ਗੁਲਾਮੀ ਤੋਂ ਛੁਟਕਾਰਾ ਪਾਉਣ ਕਿਉਂਕਿ ਗੁਲਾਮ ਮਨੁੱਖ ਪ੍ਰਮਾਤਮਾ ਦੀ ਦਰਗਾਹ ਵਿਚ ਵੀ ਮਨਜ਼ੂਰ ਨਹੀਂ ਹੈ।