30 ਸਤੰਬਰ ਨੂੰ ਕੈਨੇਡਾ 'ਚ  ਹੋਣਗੀਆਂ ਚੋਣਾਂ, ਪ੍ਰਧਾਨ ਮੰਤਰੀ  ਟਰੂਡੋ ਵਲੋਂ  ਐਲਾਨ

30 ਸਤੰਬਰ ਨੂੰ ਕੈਨੇਡਾ 'ਚ  ਹੋਣਗੀਆਂ ਚੋਣਾਂ, ਪ੍ਰਧਾਨ ਮੰਤਰੀ  ਟਰੂਡੋ ਵਲੋਂ  ਐਲਾਨ

ਅੰਮ੍ਰਿਤਸਰ ਟਾਈਮਜ਼ ਬਿਉਰੋ

ਟਰਾਂਂਟੋ : ਪ੍ਰਧਾਨ ਮੰਤਰੀ ਜਸਟਿਨ ਟਰੂਡੋ  ਨੇ ਦੇਸ਼ ਵਿਚ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਉਹ ਕੈਨੇਡਾ ਦੇ ਵਿਸ਼ਵ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਦੇਸ਼ਾਂ ਵਿਚੋਂ ਇਕ ਹੋਣ ਦਾ ਹਵਾਲਾ ਦੇ ਕੇ ਇਕ ਵਾਰ ਫਿਰ ਸੱਤਾ 'ਚ ਵਾਪਸੀ ਦਾ ਯਤਨ ਕਰਨਗੇ। ਟਰੂਡੋ ਨੇ ਗਵਰਨਰ ਜਨਰਲ ਨਾਲ ਮੁਲਾਕਾਤ ਤੋਂ ਬਾਅਦ ਐਲਾਨ ਕੀਤਾ ਕਿ ਚੋਣਾਂ 20 ਸਤੰਬਰ ਨੂੰ ਹੋਣਗੀਆਂ। ਟਰੂਡੋ ਸੰਸਦ 'ਚ ਵੱਧ ਤੋਂ ਵੱਧ ਸੀਟਾਂ 'ਤੇ ਜਿੱਤ ਹਾਸਲ ਕਰਨਾ ਚਾਹੁਣਗੇ। ਉਨ੍ਹਾਂ ਦੀ ਲਿਬਰਲ ਪਾਰਟੀ ਦੋ ਸਾਲ ਪਹਿਲਾਂ ਘੱਟ ਬਹੁਮਤ 'ਚ ਆ ਗਈ ਸੀ ਤੇ ਬਿੱਲ ਪਾਸ ਕਰਵਾਉਣ ਲਈ ਵਿਰੋਧੀ ਧਿਰ 'ਤੇ ਨਿਰਭਰ ਸੀ।