ਯੂਰਪ 'ਵਿਚ ਮੰਕੀਪਾਕਸ ਦੀ  ਦਹਿਸ਼ਤ, ਸਪੇਨ 'ਵਿਚ 7 ਮਾਮਲੇ ਆਏ ਸਾਹਮਣੇ 

ਯੂਰਪ 'ਵਿਚ ਮੰਕੀਪਾਕਸ ਦੀ  ਦਹਿਸ਼ਤ, ਸਪੇਨ 'ਵਿਚ 7 ਮਾਮਲੇ ਆਏ ਸਾਹਮਣੇ 

ਅੰਮ੍ਰਿਤਸਰ ਟਾਈਮਜ਼

ਮੈਡ੍ਰਿਡ-ਅਫਰੀਕਾ ਤੱਕ ਸੀਮਤ ਵਾਇਰਸ ਨਾਲ ਫੈਲਣ ਵਾਲੀ ਬੀਮਾਰੀ ਮੰਕੀਪਾਕਸ ਹੁਣ ਯੂਰਪ ਵਿਚ ਕਹਿਰ ਮਚਾ ਰਹੀ ਹੈ ਅਤੇ ਸਪੇਨ ਨੇ ਜਿਥੇ ਵੀਰਵਾਰ ਨੂੰ ਸੱਤ ਮਾਮਲਿਆਂ ਦੀ ਪੁਸ਼ਟੀ ਕੀਤੀ ਉਥੇ ਪੁਰਤਗਾਲ ਵਿਚ ਇਨ੍ਹਾਂ ਮਾਮਲਿਆਂ ਦੀ ਗਿਣਤੀ ਵਧ ਕੇ 14 ਹੋ ਗਈ। ਸਿਹਤ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਪੇਨ 'ਚ ਹੁਣ ਤੱਕ ਜਿੰਨੇ ਵੀ ਮਾਮਲੇ ਸਾਹਮਣੇ ਆਏ ਹਨ ਉਹ ਸਾਰੇ ਰਾਜਧਾਨੀ ਮੈਡ੍ਰਿਡ ਤੋਂ ਹਨ ਅਤੇ ਸਾਰੇ ਇਨਫੈਕਟਿਡ ਪੁਰਸ਼ ਹਨ।ਖੇਤਰੀ ਸਿਹਤ ਵਿਭਾਗ ਦੇ ਅਧਿਕਾਰੀ ਐਂਟੀਨੋਓ ਜਾਪਾਤੇਰੋ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਅਧਿਕਾਰੀ ਫਿਲਹਾਲ 22 ਨਮੂਨਿਆਂ ਦੀ ਜਾਂਚ ਕਰ ਰਹੇ ਹਨ। ਜਾਪਾਤੇਰੋ ਨੇ ਸਪੇਨ ਦੇ ਰੇਡੀਓ ਓਂਡਾ ਕੇਰੋ ਨਾਲ ਗੱਲਬਾਤ 'ਚ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮਾਮਲੇ ਵਧਣਗੇ। ਪੁਰਤਗਾਲ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ 'ਚ 14 ਮਾਮਲੇ ਸਾਹਮਣੇ ਆਏ ਅਤੇ ਇਹ ਸਾਰੇ ਮਾਮਲੇ ਰਾਜਧਾਨੀ ਲਿਸਬਨ ਅਤੇ ਉਸ ਦੇ ਨੇੜਲੇ ਦੇ ਇਲਾਕਿਆਂ ਵਿਚ ਹਨ। ਇਸ ਦਰਮਿਆਨ, ਬ੍ਰਿਟੇਨ ਵਿਚ ਮੰਕੀਪਾਕਸ ਦੇ ਮਾਮਲਿਆਂ ਦੀ ਗਿਣਤੀ ਵਧ ਕੇ 9 'ਤੇ ਪਹੁੰਚ ਗਈ ਹੈ।