ਜ਼ੇਲੇਂਸਕੀ ਨੇ ਦਿੱਤੀ ਚੇਤਾਵਨੀ ਕਿ ਰੂਸ ਨਾਲ ਮਾਮਲਾ ਹਲ ਨਾ ਹੋਇਆ ਤਾ ਤੀਜਾ ਵਿਸ਼ਵ ਯੁੱਧ ਹੋਵੇਗਾ

ਜ਼ੇਲੇਂਸਕੀ ਨੇ ਦਿੱਤੀ ਚੇਤਾਵਨੀ ਕਿ ਰੂਸ ਨਾਲ ਮਾਮਲਾ ਹਲ ਨਾ ਹੋਇਆ ਤਾ ਤੀਜਾ ਵਿਸ਼ਵ ਯੁੱਧ ਹੋਵੇਗਾ

* ਯੂਕਰੇਨ ਵਲੋਂ ਰੂਸ ਅੱਗੇ ਆਤਮ-ਸਮਰਪਣ ਕਰਨ ਤੋਂ ਸਾਫ਼ ਇਨਕਾਰ : ਮਾਸਕੋ ਦੀ ਚਿਤਾਵਨੀ

ਅੰਮ੍ਰਿਤਸਰ ਟਾਈਮਜ਼

ਕੀਵਜਿਵੇਂ ਹੀ ਯੂਕਰੇਨ ਆਤਮ ਸਮਰਪਣ ਕਰਨ ਦੀ ਮਾਸਕੋ ਦੀ ਚਿਤਾਵਨੀ ਦਰਮਿਆਨ ਰੂਸ ਦੇ ਸਾਹਮਣੇ ਝੁਕਣ ਤੋਂ ਇਨਕਾਰ ਕੀਤਾ ਤਾਂ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਕ ਵਾਰ ਫਿਰ ਦੁਨੀਆ ਨੂੰ ਯਾਦ ਦਿਵਾਇਆ ਕਿ ਜੇਕਰ ਗੱਲਬਾਤ ਸਿਰੇ ਨਾ ਚੜੀ  ਤਾਂ ਇਹ ਕੌਮਾਂਤਰੀ ਆਫ਼ਤ ਹੋਵੇਗੀ ।ਉਨ੍ਹਾਂ ਦੇ ਡਿਪਟੀ ਨੇ ਮਰੀਯੂਪੋਲ ਸ਼ਹਿਰ ਨੂੰ ਛੱਡਣ ਦੀ ਰੂਸੀ ਮੰਗ ਨੂੰ ਖ਼ਾਰਜ ਕਰਦੇ ਹੋਏ ਕਿਹਾ ਕਿ ਕਿਸੇ ਵੀ ਆਤਮ-ਸਮਰਪਣ ਦਾ ਕੋਈ ਸਵਾਲ ਹੀ ਨਹੀਂ ਹੈ । ਰੂਸੀ ਰੱਖਿਆ ਮੰਤਰਾਲੇ ਨੇ ਸ਼ਹਿਰ ਦੇ ਆਤਮਸਮਰਪਣ ਦੇ ਬਦਲੇ ਮਨੁੱਖੀ ਗਲਿਆਰੇ ਖੋਲ੍ਹਣ ਦੀ ਪੇਸ਼ਕਸ਼ ਕੀਤੀ ਸੀ ।

ਇਸ ਨਾਲ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਨੇ ਦੋਸ਼ ਲਗਾਇਆ ਕਿ ਰੂਸ ਨੇ ਮਰੀਯੂਪੋਲ 'ਚ ਯੁੱਧ ਅਪਰਾਧ ਕੀਤਾ । ਜ਼ੇਲੇਂਸਕੀ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਰੂਸ ਦੇ ਹਮਲੇ ਦੇ ਅੰਤ ਵਿਚ ਗੱਲਬਾਤ ਕਰਨ ਦੀ ਅਸਫਲਤਾ ਦਾ ਅਰਥ ਤੀਜਾ ਵਿਸ਼ਵ ਯੁੱਧ ਹੋਵੇਗਾ । ਜ਼ੇਲੇਂਸਕੀ ਨੇ ਕਿਹਾ ਕਿ ਉਹ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੇ ਗੱਲਬਾਤ ਲਈ ਤਿਆਰ ਹਨ । ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਗੱਲਬਾਤ ਤੋਂ ਬਿਨਾਂ ਇਸ ਜੰਗ ਨੂੰ ਖਤਮ ਨਹੀਂ ਕਰ ਸਕਦੇ ।ਯੂਕਰੇਨ ਦੇ ਰਾਸ਼ਟਰਪਤੀ ਨੇ ਇਕ ਵਾਰ ਫਿਰ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਉਨ੍ਹਾਂ ਦਾ ਦੇਸ਼ ਨਾਟੋ ਦਾ ਮੈਂਬਰ ਹੁੰਦਾ ਤਾਂ ਯੁੱਧ ਸ਼ੁਰੂ ਨਾ ਹੁੰਦਾ ।ਉਨ੍ਹਾਂ ਕਿਹਾ ਕਿ ਜੇਕਰ ਨਾਟੋ ਦੇ ਮੈਂਬਰ ਸਾਨੂੰ ਗੱਠਜੋੜ ਵਿਚ ਸ਼ਾਮਿਲ ਕਰਨ ਲਈ ਤਿਆਰ ਹਨ ਤਾਂ ਇਸ ਨੂੰ ਤੁਰੰਤ ਕਰਨ ਕਿਉਂਕਿ ਲੋਕ ਰੋਜ਼ ਮਰ ਰਹੇ ਹਨ ।