ਜਪਾਨ ਵਿਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ

ਜਪਾਨ ਵਿਚ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ

 ਬੱਚਿਆਂ ਨੇ ਬਣਾਏ ਸਾਹਿਬਜਾਦਿਆਂ ਦੇ ਹਥੀ ਰੰਗਚਿਤਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਵਿਦੇਸ਼ਾਂ ਵਿਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ।

ਜਪਾਨ ਵਰਗੇ ਮੁੱਲਕ ਵਿਚ ਵੀ ਭੈਣ ਗੁਰਸ਼ਰਨ ਜੀਤ ਕੌਰ ਪਿਛਲੇ ਕਈ ਸਾਲਾਂ ਤੋਂ ਸਿੱਖੀ ਨੂੰ ਪ੍ਰਫੁਲਿਤ ਕਰ ਰਹੇ ਹਨ ਤੇ ਉਨ੍ਹਾਂ ਵਲੋਂ ਲਗਾਏ ਜਾ ਰਹੇ ਸਿੱਖੀ ਦੇ ਬੂਟੇ ਨੂੰ ਫਲ ਲਗਨੇ ਸ਼ੁਰੂ ਹੋ ਗਏ ਹਨ । ਉਹਨਾਂ ਕਿਹਾ ਕਿ ਅੱਜ ਸਾਨੂੰ ਅਜੋਕੀ ਤੇ ਨਵੀਂ ਪੀੜੀ ਨੁੰ ਦੱਸਣ ਦੀ ਜ਼ਰੂਰਤ ਹੈ ਕਿ ਸਾਡਾ ਇਤਿਹਾਸ ਕੀ ਹੈ, ਕਿਸ ਤਰ੍ਹਾਂ ਜਾਲਮ ਹਕੂਮਤ ਨੇ ਨਿੱਕੇ ਨਿੱਕੇ ਬੱਚਿਆਂ ਤੇ ਜ਼ੁਲਮ ਢਾਹੇ ਸਨ ਤੇ ਕਿਦਾਂ ਉਨ੍ਹਾਂ ਬੱਚਿਆਂ ਨੇ ਸਿੱਖੀ ਸਿਦਕ ਨਿਭਾ ਕੇ ਸਿੱਖ ਇਤਿਹਾਸ ਵਿਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ਼ ਕਰਵਾਇਆ ਸੀ । ਉਨ੍ਹਾਂ ਨਾਲ ਟੈਲੀਫੋਨ ਤੇ ਕੀਤੀ ਗੱਲਬਾਤ ਵਿਚ ਦਸਿਆ ਕਿ ਜਪਾਨ ਦੇ ਸ਼ਹਿਰ ਸਾਈਤਾਮਾਂ ਵਿਖੇ ਬੱਚਿਆਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸਮਰਪਿਤ ਕੀਰਤਨ ਅਤੇ ਚੋਪਈ ਸਾਹਿਬ ਜੀ ਦਾ ਪਾਠ ਕੀਤਾ ਉਪਰੰਤ ਚਾਰ ਸਾਹਿਬਜ਼ਾਦਿਆਂ ਦੀ ਗਲਾਸ ਪੈਂਨਟਿੰਗ ਆਰਟ ਵੀ ਕੀਤਾ । ਉਨ੍ਹਾਂ ਦਸਿਆ ਕਿ ਆਨਲਾਈਨ ਖਾਲਸਾ ਸਕੂਲ ਜਪਾਨ ਨਾਂ ਤੇ ਸਾਡਾ ਫੇਸਬੁੱਕ ਪੇਜ ਚਲਦਾ ਹੈ ਇਸ ਵਿਚ ਸਾਡੇ ਜਪਾਨ ਦੇ ਬੱਚੇਆਂ ਨਾਲ ਹਿੰਦੁਸਤਾਨ ਤੋਂ ਵੀ ਬੱਚੇ ਜੁੜੇ ਹੋਏ ਹਨ ।