ਕੈਲਗਰੀ ਪੁਲਿਸ ਵਲੋਂ ਨਸ਼ੇ, ਹਥਿਆਰ ਤੇ ਹਿੰਸਾ ਦੇ ਮਾਮਲੇ 'ਚ 6 ਪੰਜਾਬੀ ਗਭਰੂ ਸਮੇਤ 9 ਗਿ੍ਫ਼ਤਾਰ

ਕੈਲਗਰੀ ਪੁਲਿਸ ਵਲੋਂ ਨਸ਼ੇ, ਹਥਿਆਰ ਤੇ ਹਿੰਸਾ ਦੇ ਮਾਮਲੇ 'ਚ 6 ਪੰਜਾਬੀ ਗਭਰੂ ਸਮੇਤ 9 ਗਿ੍ਫ਼ਤਾਰ

ਅੰਮ੍ਰਿਤਸਰ ਟਾਈਮਜ਼ 

ਕੈਲਗਰੀ, -ਕੈਲਗਰੀ ਪੁਲਿਸ ਵਲੋਂ ਪਿਛਲੇ 18 ਮਹੀਨਿਆਂ ਤੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ 6 ਪੰਜਾਬੀ ਨੌਜਵਾਨਾਂ ਸਮੇਤ 9 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ ।ਜਿਨਾਂ ਕੋਲੋਂ ਨਕਦੀ, ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਹੋਏ ਹਨ ।ਗਿ੍ਫ਼ਤਾਰ ਕੀਤੇ ਗਏ ਦੋਸ਼ੀਆਂ 'ਤੇ ਕੁੱਲ 73 ਦੋਸ਼ ਅਤੇ 20 ਦੋਸ਼ ਹਿੰਸਾ ਦੇ ਲਗਾਏ ਗਏ ਹਨ । ਪੁਲਿਸ ਨੇ ਆਪਣੀ ਸਾਰੀ ਕੀਤੀ ਪੜਤਾਲ ਤੋਂ ਬਾਅਦ ਅਮਨਦੀਪ ਸੱਗੂ (31), ਰਵਨੀਤ ਗਿੱਲ (25), ਪ੍ਰਭਜੋਤ ਭੱਟੀ (22), ਜਰਮਨਜੀਤ ਦੇਤਵਾਸ (23), ਜਸਕਰਨ ਸਿੱਧੂ (22), ਜਸਮਨ ਧਾਲੀਵਾਲ (6 ਪੰਜਾਬੀ) ਸਮੇਤ ਸਟੀਵਨ ਵਹਾਈਟ (27), ਸਫਵਾਨ ਰਿਆਜ਼ (22) ਅਤੇ ਇਰਖਮ ਫਾਰੂਕ (23) ਸਾਲ ਨੂੰ ਗਿ੍ਫ਼ਤਾਰ ਕੀਤਾ ਹੈ । ਇਸ ਸਾਰੀ ਪੜਤਾਲ 'ਚ ਸਸਕੈਟੂਨ ਪੁਲਿਸ ਅਤੇ ਸਸਕੈਚਵਨ ਆਰ. ਸੀ. ਐਮ. ਪੀ. ਪੁਲਿਸ ਵੀ ਸ਼ਾਮਿਲ ਹੈ ।ਦੋਸ਼ੀਆਂ ਕੋਲੋਂ 3 ਲੱਖ ਡਾਲਰ ਤੋਂ ਵੱਧ ਨਗਦੀ, 55 ਹਜ਼ਾਰ ਤੋਂ ਵੱਧ ਦੀਆਂ ਨਸ਼ੀਲੀਆਂ ਦਵਾਈਆਂ, ਜਿਸ 'ਚ ਕੋਕੀਨ, ਮੈਥਾਮਫੇਟਾਮਾਈਨ, ਫੈਂਟਾਨਾਈਲ ਗੋਲੀਆਂ ਅਤੇ ਪੈਚ, ਕਰੈਕ ਕੋਕੀਨ, ਮਾਰਿਜੁਆਨਾ, ਫੇਨਾਸੇਟਿਨ, ਬੈਂਜੋਡਾਇਆਜ਼ੇਪੀਨ ਅਤੇ ਹੋਰ ਗੋਲੀਆਂ ਸ਼ਾਮਿਲ ਹਨ । ਪੁਲਿਸ ਦਾ ਕਹਿਣਾ ਹੈ ਕਿ ਇਹ ਕੈਲਗਰੀ ਵਾਸੀਆਂ ਦੀ ਸੁਰੱਖਿਆ ਲਈ ਇਕ ਵੱਡਾ ਕਦਮ ਹੈ । ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ 17 ਦਸੰਬਰ 2021, 7 ਜਨਵਰੀ 2022, 17 ਜਨਵਰੀ 2022, 28 ਫਰਵਰੀ 2022,3 ਅਕਤੂਬਰ 2022 ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ।ਇਹ ਗੈਂਗ ਪਿਛਲੇ ਸਮੇਂ ਤੋਂ ਅਲਬਰਟਾ, ਸਸਕੈਚਵਨ ਅਤੇ ਬੀ.ਸੀ. ਵਿਚ ਨਸ਼ਿਆਂ ਦਾ ਧੰਦਾ ਚਲਾ ਰਿਹਾ ਸੀ ।