ਜਸਪਾਲ ਸਿੰਘ ਅਤੇ ਚੌਕੀ ਇੰਚਾਰਜ ਨਰਿੰਦਰ ਸਿੰਘ ਦੀ ਕਥਿਤ ਖ਼ੁਦਕਸ਼ੀ ਦੀ ਉੱਚਪੱਧਰੀ ਜਾਂਚ ਕਰਵਾਈ ਜਾਵੇ: ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਜਸਪਾਲ ਸਿੰਘ ਅਤੇ ਚੌਕੀ ਇੰਚਾਰਜ ਨਰਿੰਦਰ ਸਿੰਘ ਦੀ ਕਥਿਤ ਖ਼ੁਦਕਸ਼ੀ ਦੀ ਉੱਚਪੱਧਰੀ ਜਾਂਚ ਕਰਵਾਈ ਜਾਵੇ: ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ
ਜਸਪਾਲ ਸਿੰਘ

ਲੰਡਨ: 18 ਮਈ ਵਾਲੇ ਦਿਨ ਸੀ. ਆਈ. ਏ. ਸਟਾਫ ਫਰੀਦਕੋਟ ਵਿੱਚ 24ਸਾਲ ਦੇ ਨੌਜਵਾਨ ਜਸਪਾਲ ਸਿੰਘ ਵੱਲੋਂ ਕਥਿਤ ਤੌਰ ਤੇ ਫਾਹਾ ਲੈ ਕੇ ਖੁਦਕਸ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਦੋ ਦਿਨ ਪਰਿਵਾਰ ਦੇ ਮੈਂਬਰ ਪੁਲੀਸ ਕੋਲੋਂ ਜਾ ਕੇ ਪੁੱਛ ਗਿਛ ਕਰਦੇ ਰਹੇ ਪਰ ਪੁਲੀਸ ਨੇ ਕੋਈ ਤਸੱਲੀ ਬਖ਼ਸ਼ ਜਵਾਬ ਨਹੀਂ ਦਿੱਤਾ। ਇੱਥੋਂ ਤੱਕ ਕਿ ਨੌਜਵਾਨ ਦਾ ਮ੍ਰਿਤਕ ਸਰੀਰ ਵੀ ਨਹਿਰ ਵਿੱਚ ਰੋੜ੍ਹ ਕੇ ਖੁਰਦ ਬੁਰਦ ਕਰ ਦਿੱਤਾ ਗਿਆ। ਇਸ ਤੋਂ ਹੈਰਾਨੀਜਨਕ ਪਹਿਲੂ ਕਿ ਸੀ. ਆਈ. ਏ. ਸਟਾਫ ਇੰਚਾਰਜ ਨਰਿੰਦਰ ਸਿੰਘ ਵੱਲੋਂ ਗੋਲੀ ਮਾਰਕੇ ਖ਼ੁਦਕਸ਼ੀ ਕਰਨ ਦੀ ਖ਼ਬਰ ਆਈ। ਉਸ ਤੋਂ ਵੀ ਵੀ ਉੱਪਰ ਇਸੇ ਦੌਰਾਨ ਦੋ ਨੌਜਵਾਨਾਂ ਸ੍ਰ: ਬਲਜੀਤ ਸਿੰਘ ਅਤੇ ਸ੍ਰ: ਬਾਜ ਸਿੰਘ ‘ਤੇ ਨੌਜਵਾਨ ਜਸਪਾਲ ਸਿੰਘ ਨੂੰ ਅਗਵਾ ਕਰਕੇ ਕਤਲ ਕਰਨ ਦਾ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕਰ ਲਿਆ, ਪਰ ਇਹ ਕਹਾਣੀ ਫੇਲ੍ਹ ਹੋ ਗਈ। ਇਹ ਸਾਰਾ ਵਰਤਾਰਾ ਗੰਭੀਰ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ ਜਿਸ ਲਈ ਪਾਰਟੀ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਅਤੇ ਮੀਡੀਆ ਇੰਚਾਰਜ ਸ੍ਰ:ਜਗਤਾਰ ਸਿੰਘ ਵਿਰਕ ਨੇ ਕਿਹਾ ਕਿ ਜਿੰਨੇ ਵੀ ਲੋਕ ਸ਼ੱਕ ਦੇ  ਘੇਰੇ ਵਿੱਚ ਹਨ ਸਭ ਦਾ ਲਾਈ ਡਿਟੈਕਟਰ ਟੈਸਟ ਹੋਣਾ ਬਹੁਤ ਜਰੂਰੀ ਹੈ। 

ਕਥਿਤ ਖੁਦਕਸ਼ੀ ਲਈ ਵਰਤੀਆਂ ਗਈਆਂ ਚੀਜਾਂ ਨੌਜਵਾਨ ਕੋਲ ਕਿਵੇਂ ਪੁੱਜੀਆਂ, ਇਕੋ ਪੁਲੀਸ ਵਾਲੇ ਨੇ ਸਭ ਕੁੱਝ ਕਿਵੇਂ ਕੀਤਾ, ਜੇ ਖੁਦਕਸ਼ੀ ਕੀਤੀ ਤਾਂ ਅਗਵਾ ਦੀ ਕਹਾਣੀ ਕਿਉਂ ਘੜੀ ਗਈ? ਹੋ ਸਕਦਾ ਹੈ ਕਿ ਉਹ ਪੁਲੀਸ ਵਾਲਾ ਸ਼ਾਇਦ ਇਸ ਸਾਜਿਸ਼ ਦਾ ਭਾਗੀਦਾਰ ਨਾਂ ਬਣਿਆ ਹੋਵੇ ਇਸ ਲਈ ਸ਼ਾਇਦ ਸਜ਼ਾ ਦੇ ਤੌਰ ‘ਤੇ ਉਸਨੂੰ ਕਤਲ ਕਰਕੇ ਸਾਰਾ ਦੋਸ਼ ਉਸਤੇ ਮੜ੍ਹਿਆ ਜਾ ਰਿਹਾ ਹੋਵੇ।

ਪਾਰਟੀ ਵੱਲੋਂ ਕਿਹਾ ਗਿਆ ਕਿ 1978 ਵੇਲੇ ਤੋਂ ਸ਼ੁਰੂ ਹੋਇਆ ਦੌਰ ਜੋ ਬੀਤੇ ਕੁਝ ਸਮੇਂ ਤੋਂ ਨਸ਼ਿਆਂ ਨਾਲ ਨਸਲਕੁਸ਼ੀ ਵੱਲ੍ਹ ਮੁੜਿਆ ਸੀ ਜਾਪਦਾ ਹੈ ਕਿ ਸਰਕਾਰਾਂ, ਪੁਲੀਸ ਤੇ ਪ੍ਰਸ਼ਾਸਨ ਉਸਨੂੰ ਬਾਦਸਤੂਰ ਜਾਰੀ ਰੱਖ ਕੇ ਲੋਕਾਂ ਵਿੱਚ ਦਹਿਸ਼ਤ ਬਣਾਈ ਰੱਖਣ ਲਈ ਬਜਿੱਦ ਹਨ। ਜੇ ਇਸ ਦੀ ਸੀ. ਬੀ. ਆਈ. ਜਾਂ ਉਸ ਵਰਗੀ ਕਿਸੇ ਉੱਚ ਪੱਧਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ ਤਾਂ ਸ਼ਾਇਦ ਸੱਚ ਸਾਹਮਣੇ ਆਵੇ, ਰੋਂਦੇ ਵਿਲਕਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗੇ ਕੇ ਕੀ ਭਾਣਾ ਵਾਪਰਿਆ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ