ਇੰਡੀਆਂ ਦਾ ਹਿੰਦੂ ਸਟੇਟ ਇਜਰਾਇਲ ਦੇ ਮੂਸਾਦ ਵਾਲੇ ਖ਼ਤਰਨਾਕ ਰਾਹ ਉਤੇ ਚੱਲ ਰਿਹਾ ਹੈ ਜੋ ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਆਪਣੇ ਵਿਰੋਧੀਆਂ ਨੂੰ ਦੇ ਰਿਹਾ ਹੈ ਮੌਤ: ਸਿਮਰਜੀਤ ਸਿੰਘ ਮਾਨ ਮਾਨ

ਇੰਡੀਆਂ ਦਾ ਹਿੰਦੂ ਸਟੇਟ ਇਜਰਾਇਲ ਦੇ ਮੂਸਾਦ ਵਾਲੇ ਖ਼ਤਰਨਾਕ ਰਾਹ ਉਤੇ ਚੱਲ ਰਿਹਾ ਹੈ ਜੋ ਇੰਡੀਆਂ ਤੇ ਬਾਹਰਲੇ ਮੁਲਕਾਂ ਵਿਚ ਆਪਣੇ ਵਿਰੋਧੀਆਂ ਨੂੰ ਦੇ ਰਿਹਾ ਹੈ ਮੌਤ: ਸਿਮਰਜੀਤ ਸਿੰਘ ਮਾਨ ਮਾਨ

ਅਮਰੀਕਾ, ਕੈਨੇਡਾ ਦੇ ਸਿੱਖਾਂ ਨੂੰ ਅਪੀਲ, ਉਹ ਸ੍ਰੀ ਮੋਦੀ ਦੀਆਂ ਸਿੱਖ ਵਿਰੋਧੀ ਨੀਤੀਆ ਦੇ ਰੋਸ਼ ਵੱਜੋ ਜ਼ਰੂਰ ਕਰਨ ਵਿਖਾਵੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 20 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਭਾਜਪਾ ਅਤੇ ਆਰ.ਐਸ.ਐਸ. ਦੀ ਸੋਚ ਅਤੇ ਅਮਲ ਸ਼ਾਂਤੀ ਦਾ ਪ੍ਰਚਾਰ ਜ਼ਰੂਰ ਕਰਦੇ ਹਨ ਪਰ ਇਨ੍ਹਾਂ ਦੇ ਅਮਲ ਸ਼ਾਂਤੀ ਵਿਰੋਧੀ ਹਨ । ਜੋ ਕਦੇ ਵੀ ਅਮਨ ਚੈਨ ਨੂੰ ਕਾਇਮ ਨਹੀ ਰੱਖ ਸਕਦੇ । ਕਿਉਂਕਿ ਇਹ ਬ੍ਰਾਹਮਣਵਾਦੀ ਸੋਚ ਦੇ ਮਾਲਕ ਹਨ । ਇਹ ਗੱਲ ਅਸੀ ਇਸ ਲਈ ਕਹਿ ਰਹੇ ਹਾਂ ਕਿ 1947 ਦੀ ਵੰਡ ਸਮੇਂ ਜਦੋਂ ਸਿੱਖ, ਮੁਸਲਿਮ, ਹਿੰਦੂ ਬਰਾਬਰ ਦੇ ਪ੍ਰਭੂਸਤਾ ਦੇ ਦਾਅਵੇਦਾਰ ਸਨ । ਉਸ ਸਮੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲ ਗਿਆ ਅਤੇ ਹਿੰਦੂਆਂ ਨੂੰ ਇੰਡੀਆ ਮਿਲ ਗਿਆ । ਜੋ ਤੀਜੀ ਮੁੱਖ ਧਿਰ ਸਿੱਖ ਸਨ, ਉਨ੍ਹਾਂ ਨਾਲ ਅੰਗੇਰਜ਼ਾਂ ਨੇ ਵੀ ਅਤੇ ਬਾਅਦ ਵਿਚ ਹਿੰਦੂ ਆਗੂਆਂ ਨੇ ਵੀ ਧੋਖਾ ਕੀਤਾ । ਅਮਰੀਕਾ ਨੇ ਹਿੰਦੂ ਅਤੇ ਮੁਸਲਿਮ ਦੋਵਾਂ ਮੁਲਕਾਂ ਨੂੰ ਮਾਲੀ ਅਤੇ ਫ਼ੌਜੀ ਤੌਰ ਤੇ ਵੱਡੀ ਸਹਾਇਤਾ ਦਿੱਤੀ ਹੈ । ਜਦੋਕਿ ਅਮਰੀਕਾ ਤੋਂ ਸਿੱਖਾਂ ਨੂੰ ਕੁੱਝ ਨਹੀ ਮਿਲਿਆ। ਇਥੋ ਤੱਕ ਕਿ ਸਿੱਖ ਕੌਮ ਦੇ ਮਨੁੱਖੀ ਤੇ ਧਾਰਮਿਕ ਅਧਿਕਾਰਾਂ ਦੀ ਵੀ ਸੰਸਾਰ ਦੇ ਸਭ ਤੋ ਵੱਡੇ ਜਮਹੂਰੀਅਤ ਪਸੰਦ ਮੁਲਕ ਅਮਰੀਕਾ ਨੇ ਸੁਰੱਖਿਆ ਨਹੀ ਕੀਤੀ । ਹੁਣ ਇੰਡੀਆ ਦਾ ਹਿੰਦੂ ਸਟੇਟ ਇਜਰਾਇਲ ਦੀ ਖੂਫੀਆ ਏਜੰਸੀ ਮੂਸਾਦ ਦੇ ਪੈਟਰਨ ਉਤੇ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਸੂਝਵਾਨ, ਦੂਰਅੰਦੇਸ਼ੀ ਰੱਖਣ ਵਾਲੇ ਉਨ੍ਹਾਂ ਸਿੱਖ ਆਗੂਆਂ ਨੂੰ ਨਿਸ਼ਾਨਾਂ ਬਣਾ ਰਹੀ ਹੈ, ਜੋ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਆਪਣੇ ਆਜਾਦ ਸਿੱਖ ਖਾਲਿਸਤਾਨ ਸਟੇਟ ਨੂੰ ਕਾਇਮ ਕਰਨ ਵਿਚ ਕੌਮਾਂਤਰੀ ਪੱਧਰ ਤੇ ਯੋਗਦਾਨ ਪਾ ਰਹੇ ਹਨ । ਅਸੀ ਸ੍ਰੀ ਮੋਦੀ ਹਕੂਮਤ ਨੂੰ ਪੁੱਛਣਾ ਚਾਹਵਾਂਗੇ ਕਿ ਉਨ੍ਹਾਂ ਨੇ ਪਹਿਲੇ ਦੀਪ ਸਿੰਘ ਸਿੱਧੂ, ਫਿਰ ਸੁਭਦੀਪ ਸਿੰਘ ਮੂਸੇਵਾਲਾ, ਫਿਰ ਲਾਹੌਰ ਵਿਚ ਭਾਈ ਪਰਮਜੀਤ ਸਿੰਘ ਪੰਜਵੜ, ਫਿਰ ਯੂ.ਕੇ. ਵਿਚ ਭਾਈ ਅਵਤਾਰ ਸਿੰਘ ਖੰਡਾ ਅਤੇ ਹੁਣ ਕੈਨੇਡਾ ਦੇ ਸਰੀ ਵਿਚ ਸ. ਹਰਦੀਪ ਸਿੰਘ ਨਿੱਝਰ ਨੂੰ ਮੌਤ ਦੇ ਮੂੰਹ ਵਿਚ ਧਕੇਲਦੇ ਹੋਏ ਸਿੱਖ ਕੌਮ ਦੇ ਜਮਹੂਰੀ ਅਤੇ ਮਨੁੱਖੀ ਹੱਕਾਂ ਦਾ ਕਤਲ ਕਰਦੇ ਹੋਏ ਸੰਸਾਰ ਪੱਧਰ ਤੇ ਆਪਣੇ ਖੂੰਖਾਰ ਚੇਹਰੇ ਨੂੰ ਪ੍ਰਗਟ ਕਰ ਦਿੱਤਾ ਹੈ । ਹੁਣ ਅਗਲਾ ਨਿਸ਼ਾਨਾਂ ਕਿਹੜੀ ਸਖਸ਼ੀਅਤ ਹੋਵੇਗੀ, ਉਸਦੀ ਜਾਣਕਾਰੀ ਵੀ ਨਸਰ ਕੀਤੀ ਜਾਵੇ ?”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਮੋਦੀ ਵੱਲੋਂ ਅਮਰੀਕਾ ਦੌਰੇ ਤੇ ਜਾਣ ਸਮੇਂ ਕੌਮਾਂਤਰੀ ਕਟਹਿਰੇ ਵਿਚ ਹਿੰਦੂਤਵ ਮੋਦੀ ਹਕੂਮਤ ਨੂੰ ਖੜ੍ਹਾ ਕਰਦੇ ਹੋਏ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ, ਇੰਡੀਆ ਦੀਆਂ ਸਰਹੱਦਾਂ ਉਤੇ ਕੁਰਬਾਨੀਆ ਦੇਣ ਵਾਲੀ ਸਿੱਖ ਕੌਮ ਨਾਲ ਕੀਤੇ ਜਾ ਰਹੇ ਗੈਰ ਇਨਸਾਨੀਅਤ ਅਮਲਾਂ, ਕਤਲਾਂ, ਤਸੱਦਦ, ਜੁਲਮ ਅਤੇ ਸਾਜਿਸਾਂ ਦਾ ਜਿਕਰ ਕਰਦੇ ਹੋਏ, ਵਾਈਟਹਾਊਂਸ ਨੂੰ ਇਨ੍ਹਾਂ ਗੰਭੀਰ ਪ੍ਰਸ਼ਨਾਂ ਨੂੰ ਸ੍ਰੀ ਮੋਦੀ ਤੋ ਪੁੱਛਣ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਦੇ ਪ੍ਰੈਜੀਡੈਟ ਸ੍ਰੀ ਬਾਈਡਨ ਸ੍ਰੀ ਮੋਦੀ ਨੂੰ ਇਹ ਵੀ ਪੁੱਛਣ ਕਿ ਬੀਤੇ 12 ਸਾਲਾਂ ਤੋ ਸਿੱਖ ਕੌਮ ਦੀ ਪਾਰਲੀਮੈਂਟ ਦੀਆਂ ਚੋਣਾਂ ਦੇ ਜੋ ਹੱਕ ਕੁੱਚਲੇ ਹੋਏ ਹਨ, ਉਨ੍ਹਾਂ ਨੂੰ ਉਹ ਕਦੋ ਬਹਾਲ ਕਰਨਗੇ ? ਉਨ੍ਹਾਂ ਕਿਹਾ ਕਿ ਹਿੰਦੂ ਇੰਡੀਆ ਦੇ ਸਹਿਯੋਗੀ ਰੂਸ ਨੇ 2022 ਵਿਚ ਹਿੰਦੂ ਭਾਰਤ ਦੇ ਉੜੀਸਾ ਵਿਚ ਸ਼ਰਨ ਲੈਣ ਵਾਲੇ ਬਾਗੀ ਰੂਸੀਆ ਦੀ ਹੱਤਿਆ ਕਰਵਾ ਦਿੱਤੀ ਗਈ ਸੀ । ਜਿਨ੍ਹਾਂ ਦਾ ਨਾਮ ਪਾਵੇਲ ਐਨਟੋਵ ਤੇ ਵਾਲਦਮੀਰ ਵਿਦਿਨੋਬ ਹਨ । ਇਸ ਤੋ ਪਹਿਲਾ ਰੂਸੀ ਖੂਫੀਆ ਏਜੰਸੀ ਨੇ ਇੰਗਲੈਡ ਵਿਚ ਰੂਸ ਦੇ ਇਕ ਹੋਰ ਬਾਗੀ ਲੈਫ. ਕਰਨਲ ਐਲਗਜੈਡਰ ਲਿਟਵਿਨੇਕੋ ਦੀ ਹੱਤਿਆ ਕਰ ਦਿੱਤੀ ਸੀ । ਅਜਿਹੇ ਕਤਲ ਅੰਤਰਰਾਸਟਰੀ ਕਤਲ ਹਨ । ਜਿਸਦੀ ਅਮਰੀਕਾ ਨੂੰ, ਸਿੱਖਾਂ ਅਤੇ ਰੂਸੀਆ ਦੇ ਇਹ ਹੋਏ ਕਤਲਾਂ ਦੇ ਸੱਚ ਨੂੰ ਸਾਹਮਣੇ ਵੀ ਲਿਆਉਣਾ ਚਾਹੀਦਾ ਹੈ ਅਤੇ ਅਜਿਹੇ ਹੋਣ ਵਾਲੇ ਕਤਲਾਂ ਦਾ ਖਾਤਮਾ ਕਰਨ ਦੀ ਕੋਈ ਮਨੁੱਖਤਾ ਪੱਖੀ ਨੀਤੀ ਉਤੇ ਅਮਲ ਵੀ ਕਰਨਾ ਚਾਹੀਦਾ ਹੈ । ਸ. ਮਾਨ ਨੇ ਅਮਰੀਕਾ, ਕੈਨੇਡਾ ਦੇ ਸਿੱਖਾਂ ਨੂੰ ਇਹ ਸੰਜੀਦਗੀ ਭਰੀ ਅਪੀਲ ਕੀਤੀ ਕਿ ਉਹ ਸ੍ਰੀ ਮੋਦੀ ਦੀਆਂ ਸਿੱਖ ਵਿਰੋਧੀ ਨੀਤੀਆ ਦਾ ਰੋਸ਼ ਵੱਜੋ ਵਿਖਾਵੇ ਜ਼ਰੂਰ ਕਰਨ ਪਰ ਇਹ ਵਿਖਾਵੇ ਬਿਲਕੁਲ ਜਮਹੂਰੀਅਤ ਤੇ ਸ਼ਾਂਤਮਈ ਹੋਣੇ ਚਾਹੀਦੇ ਹਨ ਤਾਂ ਕਿ ਮੁਕਾਰਤਾ ਨਾਲ ਭਰਿਆ ਹਿੰਦੂਤਵ ਹੁਕਮਰਾਨ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਬਿਨ੍ਹਾਂ ਵਜਹ ਬਦਨਾਮ ਕਰਨ ਵਿਚ ਕਾਮਯਾਬ ਨਾ ਹੋ ਸਕੇ ।