ਕੇਂਦਰੀ ਏਜੰਸੀਆਂ ਵੱਲੋ ਸਿੱਖ ਰਾਜ ਵਾਸਤੇ ਸੰਘਰਸ਼ਸ਼ੀਲ ਆਗੂਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਘਰਾਂ ਵਿੱਚ ਛਾਪੇ ਮਾਰੀ ਕਰਕੇ ਦਹਿਸ਼ਤ ਪੈਦਾ ਕਰਣ ਦੀ ਸਖ਼ਤ ਨਿਖੇਧੀ: ਵਿਦੇਸ਼ੀ ਸੰਘਰਸ਼ਸ਼ੀਲ ਸਿੱਖ

ਕੇਂਦਰੀ ਏਜੰਸੀਆਂ ਵੱਲੋ ਸਿੱਖ ਰਾਜ ਵਾਸਤੇ ਸੰਘਰਸ਼ਸ਼ੀਲ ਆਗੂਆਂ ਤੇ ਸਮਾਜ ਸੇਵੀ ਸੰਸਥਾਵਾਂ ਦੇ ਘਰਾਂ ਵਿੱਚ ਛਾਪੇ ਮਾਰੀ ਕਰਕੇ ਦਹਿਸ਼ਤ ਪੈਦਾ ਕਰਣ ਦੀ ਸਖ਼ਤ ਨਿਖੇਧੀ: ਵਿਦੇਸ਼ੀ ਸੰਘਰਸ਼ਸ਼ੀਲ ਸਿੱਖ

ਸਿੱਖ ਕੌਮ ਦੇ ਖੁੱਸੇ ਹੋਏ ਸਰਬੱਤ ਦੇ ਭਲੇ ਵਾਲੇ ਰਾਜ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹਗੇ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 3 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਵਿਦੇਸ਼ਾਂ ਵਿਚ ਵਸਦੇ ਅਤੇ ਖਾਲਸਾ ਰਾਜ ਲਈ ਜਦੋ ਜਹਿਦ ਕਰ ਰਹੇ ਸੰਘਰਸ਼ਸ਼ੀਲ ਆਗੂ ਭਾਈ ਹਿੰਮਤ ਸਿੰਘ ਅਮਰੀਕਾ, ਭਾਈ ਗੁਰਚਰਨ ਸਿੰਘ ਗੁਰਾਇਆ ਜਰਮਨੀ, ਭਾਈ ਜੋਗਾ ਸਿੰਘ, ਭਾਈ ਗੁਰਪਾਲ ਸਿੰਘ, ਭਾਈ ਜਤਿੰਦਰ ਸਿੰਘ ਜਰਮਨੀ, ਭਾਈ ਜਸਵਿੰਦਰ ਸਿੰਘ, ਹਰਜੋਤ ਸਿੰਘ ਸੰਧੂ ਹਾਲੈਂਡ, ਭਾਈ ਸਤਨਾਮ ਸਿੰਘ ਅਤੇ ਭਾਈ ਕੁਲਦੀਪ ਸਿੰਘ ਬੈਲਜੀਅਮ ਨੇ ਪ੍ਰੈਸ ਦੇ ਨਾਂ ਜਾਰੀ ਬਿਆਨ ਵਿੱਚ ਹਿੰਦੁਸਤਾਨ ਦੀ ਹਿੰਦੂਤਵੀ ਹਕੂਮਤ ਦੀ ਕੇਂਦਰੀ ਜਾਂਚ ਏਜੰਸੀ ਐਨ.ਆਈ.ਏ ਵੱਲੋਂ ਵਿਦੇਸ਼ਾਂ ਵਿੱਚ ਵਸਦੇ ਸਿੱਖ ਰਾਜ ਲਈ ਸੰਘਰਸ਼ਸ਼ੀਲ ਆਗੂਆਂ ਦੇ ਪੰਜਾਬ ਰਹਿੰਦੇ ਪਰਿਵਾਰਾਂ ਤੇ ਸਿੱਖਾਂ ਦੀਆਂ ਸਮਾਜ ਸੇਵੀ ਸੰਸਥਾਵਾਂ ਤੋਂ ਪੁੱਛ ਗਿੱਛ ਦੇ ਬਹਾਨੇ ਤੰਗ ਪ੍ਰਸ਼ਾਨ ਕਰਕੇ ਸਹਿਮ ਡਰ ਦਾ ਮਹੌਲ ਪੈਦਾ ਕਰਨ ਦੀ ਸ਼ਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ । ਹਿੰਦੁਸਤਾਨ ਵਿੱਚ ਘੱਟ ਗਿਣਤੀ ਕੌਮਾਂ ਦਲਿਤਾਂ, ਈਸਾਈਆਂ, ਮੁਸਲਮਾਨਾਂ ਅਤੇ ਸਿੱਖਾਂ ਉਪੱਰ ਹੋ ਰਹੇ ਜੁਲਮਾਂ ਅਤੇ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾਂ ਦੇ ਖਿਲਾਫ ਭਾਰਤੀ ਸਫ਼ਾਰਤਖ਼ਾਨਿਆਂ ਦੇ ਸਾਹਮਣੇ ਸੰਯੁਕਤ ਰਾਸ਼ਟਰ ਜਨੇਵਾ ਅਤੇ ਯੂਰਪੀਅਨ ਪਾਰਲੀਮੈਂਟ ਦੇ ਸਾਹਮਣੇ ਸਿੱਖ ਕਾਰਕੁੰਨਾਂ ਵੱਲੋਂ ਕੀਤੇ ਜਾ ਰਹੇ ਰੋਹ ਮੁਜ਼ਾਹਰੇ ਭਾਰਤ ਦਾ ਕਰੂਰ ਚਿਹਰਾ ਨੰਗਾ ਕਰਦੇ ਹਨ ਜਿਸ ਤੋਂ ਬੇਇੱਜ਼ਤੀ ਮਹਿਸੂਸ ਕਰਨ ਕਰਕੇ ਭਾਰਤ ਦੀ ਹਿੰਦੁਤਵੀ ਸਰਕਾਰ ਵੱਲੋਂ ਸਿੱਖਾਂ ਉੱਤੇ ਜ਼ੁਲਮ ਕਰਕੇ ਉਹਨਾਂ ਦੇ ਹੱਕਾਂ ਦੀ ਅਵਾਜ਼ ਦਬਾਉਣਾ ਚਾਹੁੰਦੀ ਹੈ । ਹਿੰਦੁਸਤਾਨ ਦੀ ਹਿੰਦੂਤਵੀ ਹਕੂਮਤ ਵੱਲੋਂ ਸਿੱਖ ਰਾਜ ਖਾਲਿਸਤਾਨ ਦੀ ਅਵਾਜ ਨੂੰ ਬੰਦ ਕਰਾਉਣ ਲਈ ਸਿੱਖਾਂ ਨੂੰ ਡਰਾਉਣ ਧਮਕਾਉਣ ਤੋਂ ਇਲਾਵਾ ਸਿੱਖ ਯੋਧਿਆਂ ਭਾਈ ਪਰਮਜੀਤ ਸਿੰਘ ਪੰਜਵੜ੍ਹ ਅਤੇ ਭਾਈ ਹਰਦੀਪ ਸਿੰਘ ਨਿੱਜਰ ਨੂੰ ਭਾੜੇ ਦੇ ਕਾਤਲਾਂ ਤੋਂ ਸ਼ਹੀਦ ਕਰਾਕੇ ਸਿੱਖਾਂ ਨੂੰ ਅਜ਼ਾਦੀ ਦੀ ਅਵਾਜ਼ ਨੂੰ ਉਠਾਉਣ ਤੋਂ ਰੋਕਣਾ ਚਾਹੁੰਦੀ ਹੈ ਪਰ ਜ਼ਾਲਮ ਸਰਕਾਰ ਦੇ ਇਹ ਮਨਸੂਬੇ ਕਦੇ ਵੀ ਪੂਰੇ ਨਹੀਂ ਹੋਣਗੇ । ਹਿੰਦੁਸਤਾਨ ਸਰਕਾਰ ਵੱਲੋਂ ਸਮਾਂ ਵਿਹਾ ਚੁੱਕੇ ਜਾਂ ਥੱਕ ਚੁੱਕੇ ਸਾਬਕਾ ਖਾਲਿਸਤਾਨੀਆਂ ਤੋਂ ਸਿੱਖ ਸੰਘਰਸ਼ ਖਿਲਾਫ ਝੂਠਾ ਪ੍ਰਚਾਰ ਕਰਵਾ ਕੇ ਵੀ ਸਿੱਖਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋਵੇਗੀ ।    

ਅਜ਼ਾਦੀ ਪਸੰਦ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਖਾਲਿਸਤਾਨ ਦੀ ਜੰਗੇ ਅਜ਼ਾਦੀ ਵਾਸਤੇ ਸ਼ਹੀਦ ਹੋਏ ਮਹਾਨ ਸ਼ਹੀਦਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆਂ ਖਾਲਿਸਤਾਨ ਦੀ ਅਜ਼ਾਦੀ ਵਾਸਤੇ ਸਦਾ ਸੰਘਰਸ਼ਸ਼ੀਲ ਰਹਿਣਗੇ । ਹਿੰਦੂਤਵੀ ਹਕੂਮਤ ਦੀਆਂ ਸਿੱਖਾਂ ਦੇ ਘਰਾਂ ਵਿੱਚ ਛਾਪੇ ਮਾਰ ਕੇ ਉਹਨਾਂ ਨੂੰ ਡਰਾਉਣ ਧਮਕਾਉਣ ਦੀਆਂ ਘਿਨਾਉਣੀਆਂ ਕਰਤੂਤਾਂ ਨੂੰ ਟਿੱਚ ਜਾਣਦੇ ਹੋਏ ਆਪਣੇ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਤੱਕ ਸ਼ੰਘਰਸ਼ ਜਾਰੀ ਰੱਖਣਗੇ ਤੇ ਭਾਰਤ ਦੀ ਹਿਦੂ ਫਾਸ਼ੀਵਾਦੀ ਹਕੂਮਤ ਦੀਆਂ ਲੋਕਤੰਤਰ ਦੇ ਬੁਰਕੇ ਹੇਠ ਹਿੰਦੂ ਰਾਸ਼ਟਰ ਬਨਾਉਣ ਦੇ ਨਾਪਾਕ ਮਨਸੂਬੇ ਤਹਿਤ ਘੱਟਗਿਣਤੀਆਂ ਉੱਪਰ ਜ਼ੁਲਮ ਕਰਕੇ ਕੀਤੀ ਜਾ ਰਹੀ ਮਨੁੱਖੀ ਅਧਿਕਾਰਾਂ ਦੀ ਘੋਰ ਉਲ਼ੰਘਣਾ ਦੇ ਖਿਲਾਫ ਅਵਾਜ ਉਠਾਉਂਦੇ ਰਹਿਣਗੇ । 

ਉਨ੍ਹਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਭਾਰਤ ਸਰਕਾਰ ਦੇ ਸਿੱਖ ਵਿਰੋਧੀ ਕਾਰਿਆਂ ਖਿਲਾਫ ਡਟ ਕੇ ਅਵਾਜ਼ ਉਠਾ ਕੇ ਸਾਬਤ ਕਰ ਦੇਣ ਕਿ ਭਾਰਤ ਦੀ ਹਿੰਦੁਵਾਦੀ ਸਰਕਾਰ ਵੱਲੋਂ ਸਿੱਖਾਂ ਉੱਤੇ ਕੀਤੇ ਜਾ ਰਹੇ ਜ਼ੁਲਮ ਸਿੱਖਾਂ ਨੂੰ ਖਤਮ ਨਹੀਂ ਕਰ ਸਕਦੇ ਬਲਕਿ ਉਹ ਸਿੱਖਾਂ ਨੂੰ ਦੂਣ ਸਵਾਏ ਕਰਨਗੇ ਜੋ ਕਿ ਅਖੀਰ ਜ਼ਾਲਮ ਅਤੇ ਅਨਿਆਈ ਹਿੰਦੂ ਰਾਸ਼ਟਰ ਦੀ ਜੜ੍ਹ ਪੱਟ ਦੇਣਗੇ ।