ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਭਲਕੇ ਹੋਵੇਗਾ ਦਿੱਲੀ ਵਿਚ ਭਾਰੀ ਰੋਸ ਪ੍ਰਦਰਸ਼ਨ 

ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵਲੋਂ ਭਲਕੇ ਹੋਵੇਗਾ ਦਿੱਲੀ ਵਿਚ ਭਾਰੀ ਰੋਸ ਪ੍ਰਦਰਸ਼ਨ 
ਦਿੱਲੀ ਸਟੇਂਟ ਦੇ ਪ੍ਰਧਾਨ ਸ. ਸੰਸਾਰ ਸਿੰਘ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 9 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦੇਸ਼ ਅੰਦਰ ਪਿਛਲੇ ਲੰਮੇ ਸਮੇਂ ਤੋਂ ਬੰਦ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਭਾਰੀ ਗਿਣਤੀ ਅੰਦਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦਿੱਲੀ ਸਟੇਂਟ ਦੇ ਪ੍ਰਧਾਨ ਸ. ਸੰਸਾਰ ਸਿੰਘ ਨੇ ਦਸਿਆ ਕਿ ਇਸ ਰੋਸ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਐਮ.ਪੀ ਸ. ਸਿਰਮਨਜੀਤ ਸਿੰਘ ਮਾਨ ਅਤੇ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਨਾਲ ਹੋਰ ਵੀਂ ਬਹੁਤ ਸਾਰੀ ਜਥੇਬੰਦੀਆਂ ਦੇ ਮੈਂਬਰ ਪਹੁੰਚ ਕੇ ਇਸ ਰੋਸ ਪ੍ਰਦਰਸ਼ਨ ਵਿਚ ਆਪਣਾ ਹਿੱਸਾ ਪਾਣਗੇ । ਸ. ਸੰਸਾਰ ਸਿੰਘ ਨੇ ਕਿਹਾ ਕਿ ਜਿੱਥੇ ਪਾਰਟੀ ਵਰਕਰ ਅਤੇ ਅਹੁਦੇਦਾਰ ਆਪੋ-ਆਪਣੇ ਸਾਧਨਾਂ ਰਾਹੀ ਵੱਧ ਤੋਂ ਵੱਧ ਸ਼ਮੂਲੀਅਤ ਕਰਨਗੇ ਜਿਸ ਨਾਲ ਕੇਂਦਰ ਦੀਆਂ ਗੂੰਗੀਆਂ ਬੋਲੀਆਂ ਸਰਕਾਰਾਂ ਅਤੇ ਦੁਨੀਆਂ ਭਰ ਦੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਇਹ ਸੁਨੇਹਾ ਜਾ ਸਕੇ, ਕਿ ਇਹ ਬੰਦੀ ਸਿੰਘ ਇਸ ਕਰਕੇ ਜੇਲ੍ਹਾਂ ਵਿੱਚ ਬੰਦ ਹਨ ਕਿ ਇਹ ਸਿੱਖ ਹਨ ਤੇ ਸਿੱਖ ਧਰਮ ਨਾਲ ਸਬੰਧਿਤ ਹਨ। ਸ. ਸੰਸਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਐਮ.ਪੀ ਸ. ਸਿਰਮਨਜੀਤ ਸਿੰਘ ਮਾਨ ਦੇ ਜਿੱਤਣ ਨਾਲ ਸਿੱਖ ਵਿਰੋਧੀ ਤਾਕਤਾਂ ਜਿਵੇਂ ਹਿੰਦੂਤਵੀਆਂ, ਕਾਮਰੇਡਾਂ, ਆਰ.ਐਸ.ਐਸ, ਰਾਸ਼ਟਰਵਾਦੀ ਆਮ ਆਦਮੀ ਪਾਰਟੀ ਵਾਲੇ, ਸਾਰੇ ਦੇ ਸਾਰੇ ਸਰਗਰਮ ਹੋ

ਚੁੱਕੇ ਹਨ ਤਾਂ ਕਿ ਹੱਕ ਸੱਚ ਦੀ ਆਵਾਜ਼ ਨੂੰ ਦਬਾਇਆ ਜਾ ਸਕੇ, ਪਰ ਸੱਚ ਕਦੀ ਵੀ ਕਿਸੇ ਦੇ ਦਬਾਇਆ ਨਹੀਂ ਦੱਬ ਸਕਦਾ। ਸ. ਸੰਸਾਰ ਸਿੰਘ ਨੇ ਕਿਹਾ ਕਿ ਸ. ਸਿਮਰਨਜੀਤ ਸਿੰਘ ਮਾਨ ਅਤੇ ਸਮੁੱਚੀ ਪਾਰਟੀ ਪੰਜਾਬ ਦੇ ਅਧੂਰੇ ਪਏ ਮੁੱਦਿਆਂ ਨੂੰ ਸੰਸਦ ਵਿੱਚ ਚੁੱਕਦਿਆਂ ਹੋਇਆਂ ਜਿੱਥੇ ਲੋਕਾਂ ਨੂੰ ਜਾਗਰੂਕ ਕਰੇਗੀ ਉੱਥੇ ਆਪਣੇ ਨਾਲ ਲਗਾਤਾਰ ਹੁੰਦੀਆਂ ਬੇਇਨਸਾਫੀਆਂ ਦਾ ਇਨਸਾਫ ਵੀ ਪ੍ਰਾਪਤ ਕਰੇਗੀ। ਉਨ੍ਹਾਂ ਦਸਿਆ ਕਿ ਬਾਹਰੋ ਆਣ ਵਾਲੀ ਸੰਗਤ ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਗੁਰਦਵਾਰਾ ਬੰਗਲਾ ਸਾਹਿਬ ਵਿਖੇ ਰੁਕੇਗੀ । ਰੋਸ ਪ੍ਰਦਰਸ਼ਨ ਸਵੇਰੇ ਬੰਗਲਾ ਸਾਹਿਬ ਤੋਂ 10 ਵਜੇ ਸ਼ੁਰੂ ਹੋਇਗਾ ਤੇ ਜੰਤਰ ਮੰਤਰ ਤੇ ਪੈਦਲ ਮਾਰਚ ਰਾਹੀਂ ਪਹੁੰਚਿਆ ਜਾਏਗਾ । ਜਿਥੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਬੰਦੀ ਸਿੰਘਾਂ ਬਾਰੇ ਆਪੋ ਆਪਣੇ ਵੀਚਾਰ ਪੇਸ਼ ਕਰਣਗੇ ।