ਸਰਕਾਰੀ ਏਜੰਸੀਆਂ ਦਾ ਨਿਸ਼ਾਨਾਂ ਸਿੱਖ ਕੌਮ : ਗਜਿੰਦਰ ਸਿੰਘ ਦਲ ਖਾਲਸਾ 

ਸਰਕਾਰੀ ਏਜੰਸੀਆਂ ਦਾ ਨਿਸ਼ਾਨਾਂ ਸਿੱਖ ਕੌਮ :  ਗਜਿੰਦਰ ਸਿੰਘ ਦਲ ਖਾਲਸਾ 

 ਸਿੱਖ ਕੌਮ ਦਾ ਇਸ ਹੱਦ ਤੱਕ ਹਿੰਦੂਕਰਣ ਕਰ ਦਿੱਤਾ ਜਾਵੇ ਕਿ ਮੁੜ੍ਹ ਇਹ ਕਦੇ ਵੱਖਰੇ ਦੇਸ਼ ਦੀ ਗੱਲ ਕਰਨ ਜੋਗੇ ਨਾ ਰਹਿਣ: ਗਜਿੰਦਰ ਸਿੰਘ ਦਲ ਖਾਲਸਾ 

 ਹਿੰਦੁਸਤਾਨੀ ਏਜੰਸੀਆਂ ਨੇ 47 ਤੋਂ ਹੀ ਸਿੱਖ ਵਿਰੁੱਧ ਕਈ ਕੁੱਝ ਐਸਾ ਕੀਤਾ ਹੈ, ਤੇ ਕਰ ਰਹੀਆਂ ਹਨ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 20 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਕਸ਼ਮੀਰ ਦੇ ਚਿੱਠੀ ਸਿੰਘਪੁਰਾ ਵਿਚ 20 ਮਾਰਚ 2000 ਨੂੰ ਹੋਏ ਸਿੱਖ ਕਤਲੇਆਮ ਦੀ 22 ਵੀ ਵਰੇਗੰਢ ਤੇ ਦਲ ਖਾਲਸਾ ਦੇ ਜਲਾਵਤਨੀ ਆਗੂ ਭਾਈ ਗਜਿੰਦਰ ਸਿੰਘ ਆਪਣੇ ਵਿਚਾਰ ਦੇਂਦਿਆਂ ਕਿਹਾ ਕਿ ਬਾਰੇ ਹਿੰਦੁਸਤਾਨੀ ਏਜੰਸੀਆਂ ਨੇ 47 ਤੋਂ ਹੀ ਸਿੱਖ ਵਿਰੁੱਧ ਕਈ ਕੁੱਝ ਐਸਾ ਕੀਤਾ ਹੈ, ਤੇ ਕਰ ਰਹੀਆਂ ਹਨ, ਜਿਨ੍ਹਾਂ ਦੀ ਅੱਜ ਸਾਨੂੰ ਪੂਰੀ ਤਰ੍ਹਾਂ ਸਮਝ ਨਹੀਂ ਆ ਰਹੀ, ‘ਛੱਤੀ ਸਿੰਘ ਪੁਰਾ’ ਦਾ ਕਤਲੇਆਮ ਵੀ ਉਹਨਾਂ ਵਿੱਚੋਂ ਹੀ ਇੱਕ ਹੈ ।

ਉਨ੍ਹਾਂ ਕਿਹਾ ਕਿ ਅਸੀਂ ਭੁੱਲ ਗਏ ਸਾਂ, ਕਿ ਅਸੀਂ ਇੱਕ ਵੱਖਰਾ ਧਰਮ ਹੀ ਨਹੀਂ, ਇੱਕ ਵੱਖਰੇ ਦੇਸ਼ ਦੀ ਹੱਕਦਾਰ, ਵੱਖਰੀ ਕੌਮ ਵੀ ਹਾਂ, ਪਰ ਹਿੰਦੁਸਤਾਨ ਦੇ ਨਵੇਂ ਹਿੰਦੂ ਹਾਕਮ ਕਦੇ ਨਹੀਂ ਸਨ ਭੁੱਲੇ । ਉਹਨਾਂ ਨੇ ਪਹਿਲੇ ਦਿਨ ਤੋਂ ਹੀ ਸਾਨੂੰ ਕੌਮੀ ਤੌਰ ਤੇ ਕਮਜ਼ੋਰ ਕਰਨ ਲਈ ਚੌ-ਤਰਫਾ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ । ਉਨ੍ਹਾਂ ਕਿਹਾ ਪੰਥ ਵਿੱਚ ਵਿੱਚਰ ਰਹੇ ਬਹੁਤੇ ਡੇਰੇ ਹਿੰਦੁਸਤਾਨੀ ਏਜੰਸੀਆਂ ਦੀ ਉਪਜ ਹਨ, ਤੇ ਚੱਲ ਰਹੇ ਧਾਰਮਿਕ ਵਿਵਾਦ ਵੀ ਹਿੰਦੁਸਤਾਨੀ ਏਜੰਸੀਆਂ ਦੇ ਹੀ ਪੈਦਾ ਕੀਤੇ ਹੋਏ ਹਨ ਤੇ ਹੋਰ ਵੀ ਬਹੁਤ ਕੁੱਝ ਹੈ, ਜੋ ਅੱਜ ਸਾਨੂੰ ਸਮਝ ਨਹੀਂ ਆ ਰਿਹਾ, ਪਰ ਆਣ ਵਾਲਾ ਵਕਤ ਕਦੇ ਇਹ ਸੱਭ ਕੁੱਝ ਜ਼ਰੂਰ ਸਾਹਮਣੇ ਲਿਆਵੇਗਾ ।

ਉਨ੍ਹਾਂ ਦਸਿਆ ਕਿ ਉਹਨਾਂ ਦਾ ਵੱਡਾ ਮਕਸਦ ਇੱਕੋ ਹੈ, ਕਿ ਸਿੱਖ ਧਰਮ/ ਕੌਮ ਦਾ ਇਸ ਹੱਦ ਤੱਕ ਹਿੰਦੂਕਰਣ ਕਰ ਦਿੱਤਾ ਜਾਵੇ ਕਿ ਮੁੜ੍ਹ ਇਹ ਕਦੇ ਵੱਖਰੇ ਦੇਸ਼ ਦੀ ਗੱਲ ਕਰਨ ਜੋਗੇ ਨਾ ਰਹਿਣ ਤੇ ਦੂਜਾ ਮਕਸਦ ਸਿੱਖਾਂ ਨੂੰ ਡਰਾ ਕੇ ਰੱਖਣਾ ਹੈ । ‘ਚਿੱਠੀ ਸਿੰਘ ਪੁਰਾ’ ਵਰਗੇ ਕਤਲੇਆਮ ਕਿਸੇ ਅੰਤਰ-ਰਾਸ਼ਟਰੀ ਮਕਸਦ ਨੂੰ ਹਾਸਿਲ ਕਰਨ ਲਈ ਸਾਫਟ ਟਾਰਗੈਟ ਸਮਝੇ ਗਏ ਸਿੱਖਾਂ ਨੂੰ ‘ਬਲੀ ਦੇ ਬੱਕਰੇ’ ਬਣਾਉਣ ਵਾਂਗ ਕੀਤੇ ਜਾਂਦੇ ਹਨ ।