ਜੇਕਰ ਪੰਜਾਬ ਖ਼ਤਰਨਾਕ ਜਗ੍ਹਾ ਸੀ ਤਾਂ ਮੋਦੀ ਨੂੰ ਉਥੇ ਜਾਣ ਦੀ ਕੀ ਲੋੜ ਸੀ, ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਉਂ ਗਏ?: ਰਾਕੇਸ਼ ਟਿਕੈਤ

ਜੇਕਰ ਪੰਜਾਬ ਖ਼ਤਰਨਾਕ ਜਗ੍ਹਾ ਸੀ ਤਾਂ ਮੋਦੀ ਨੂੰ ਉਥੇ ਜਾਣ ਦੀ ਕੀ ਲੋੜ ਸੀ, ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਉਂ ਗਏ?: ਰਾਕੇਸ਼ ਟਿਕੈਤ

ਅੰਮ੍ਰਿਤਸਰ ਟਾਈਮਜ਼ 

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਪੰਜਾਬ ਵਿੱਚ ਪੀਐਮ ਮੋਦੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਕਿਹਾ ਹੈ ਕਿ ਇਹ ਬਿਲਕੁਲ ਸਹੀ ਹੈ ਕਿ ਪ੍ਰਧਾਨ ਮੰਤਰੀ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਸੀ ਪਰ ਇਹ ਵੀ ਸਹੀ ਨਹੀਂ ਸੀ ਕਿ ਪੀਐਮ ਨੂੰ 130 ਕਿਲੋਮੀਟਰ ਸੜਕ ਤੋਂ ਲੰਘਣਾ ਚਾਹੀਦਾ ਹੈ। ਇਕ ਟੀਵੀ ਨਾਲ ਗੱਲਬਾਤ ਕਰਦਿਆਂ ਟਿਕੈਤ ਨੇ ਕਿਹਾ ਪੰਜਾਬ ਸਰਕਾਰ ਨੇ ਕਿਹਾ ਕਿ ਕੁਰਸੀਆਂ ਖਾਲੀ ਸਨ, ਇਸ ਲਈ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਤੇ  ਖਾਲੀ ਕੁਰਸੀਆਂ ਸਭ ਨੂੰ ਦਿੱਖ ਰਹੀਆਂ ਸਨ। ਦੂਜੇ ਪਾਸੇ ਭਾਜਪਾ ਕਹਿ ਰਹੀ ਹੈ ਕਿ ਕਿਸਾਨ ਰਾਹ ਵਿੱਚ ਆਉਣ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ। ਹਰ ਕਿਸੇ ਨੂੰ ਵੋਟਾਂ ਦੀ ਲੋੜ ਹੈ, ਅਤੇ ਉਹੀ ਲੱਭ ਰਿਹਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਬਿਲਕੁਲ ਸਹੀ ਹੈ ਕਿ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਚਾਹੀਦੀ ਸੀ। ਜੇਕਰ ਰਸਤੇ ਵਿੱਚ ਕਿਸਾਨ ਸਨ ਤਾਂ ਪੰਜਾਬ ਸਰਕਾਰ ਨੂੰ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਨੂੰ ਖੁਰਦ-ਬੁਰਦ ਕਰਵਾ ਕੇ ਅੱਗੇ ਵਧਣਾ ਚਾਹੀਦਾ ਸੀ। ਟਿਕੈਤ ਨੇ ਕਿਹਾ ਕਿ ਮਾਮਲਾ ਇਹ ਹੈ ਕਿ ਪ੍ਰਧਾਨ ਮੰਤਰੀ ਆਪਣੀ ਮਰਜ਼ੀ ਨਾਲ ਵੋਟਾਂ ਦੀ ਭਾਲ ਵਿਚ ਗਏ ਸਨ ਤੇ ਓਥੇ ਕੁਰਸੀ ਖਾਲੀਆਂ ਸਨ, ਇਸ ਲਈ ਕਿਸੇ ਤਰ੍ਹਾਂ ਵਾਪਸ ਜਾਣਾ ਹੀ ਸੀ । ਉਥੇ ਭੀੜ ਨਹੀਂ ਸੀ ਇਸ ਲਈ ਪੀਐਮ ਵਲੋਂ ਸਟੰਟ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।

ਉਨ੍ਹਾਂ ਕਿਹਾ ਕਿ ਕੱਲ੍ਹ ਦਾ ਕੋਈ ਪ੍ਰੋਗਰਾਮ ਨਹੀਂ ਸੀ, ਸਿਰਫ ਰੋਸ ਮੁਜ਼ਾਹਰੇ ਸਨ। ਘੱਟੋ-ਘੱਟ ਸਮਰਥਨ ਮੁੱਲ, ਕਮੇਟੀ ਅਤੇ ਮੁਆਵਜ਼ੇ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਨਾ ਸੀ । ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਰਸਤਾ ਰੋਕਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਪਰ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਨੂੰ ਆਉਂਦੇ ਦੇਖ ਕੇ ਇਹ ਫੈਸਲਾ ਲਿਆ ਗਿਆ ਹੋਵੇ। ਪੰਜਾਬ ਸਰਕਾਰ ਨੂੰ ਕਿਸਾਨਾਂ ਨਾਲ ਗੱਲ ਕਰਨੀ ਚਾਹੀਦੀ ਸੀ। ਜੇਕਰ ਗੱਲ ਕੀਤੀ ਜਾਂਦੀ ਤਾਂ ਕਿਸਾਨ ਰਾਹ ਛੱਡ ਜਾਂਦੇ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਨੇ ਕਿਹਾ, 'ਆਮ ਲੋਕ ਵੀ ਇਸ ਗੱਲ ਨੂੰ ਸਹੀ ਨਹੀਂ ਸਮਝਦੇ ਕਿ ਪ੍ਰਧਾਨ ਮੰਤਰੀ 130 ਕਿਲੋਮੀਟਰ ਸੜਕ ਤੋਂ ਜਾਣ। ਇਹ ਜ਼ਰੂਰੀ ਨਹੀਂ ਸੀ। ਪੀਐਮ ਨੂੰ ਅਚਾਨਕ ਇਹ ਫੈਸਲਾ ਲੈਣ ਕਿ ਉਨ੍ਹਾਂ ਨੇ ਸੜਕ 'ਤੇ ਚੱਲਣਾ ਹੈ, ਅਜਿਹਾ ਨਹੀਂ ਹੋ ਸਕਦਾ ਹੈ । ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ ਨਾ ਕਿ ਕਿਸੇ ਇੱਕ ਪਾਰਟੀ ਦੇ। ਪ੍ਰਧਾਨ ਮੰਤਰੀ ਨੂੰ 130 ਕਿਲੋਮੀਟਰ ਦਾ ਸੜਕ ਰਾਹੀਂ ਸਫਰ ਨਹੀਂ ਕਰਨਾ ਚਾਹੀਦਾ । ਸੁਰੱਖਿਆ ਏਜੰਸੀ ਨੂੰ ਇਨਕਾਰ ਕਰਨਾ ਚਾਹੀਦਾ ਸੀ ਅਤੇ ਐਮਰਜੈਂਸੀ ਦੇ ਪ੍ਰਬੰਧ ਵੀ ਕਰਨੇ ਚਾਹੀਦੇ ਸਨ । ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਵੋਟਾਂ ਦੀ ਭਾਲ ਵਿਚ ਘੁੰਮ ਰਹੇ ਹਨ, ਇਹ ਦੋਵਾਂ ਪਾਰਟੀਆਂ ਦਾ ਕਸੂਰ ਹੈ। ਦੇਸ਼ ਦੇ ਲੋਕ ਇਸ ਨੂੰ ਠੀਕ ਨਹੀਂ ਸਮਝਦੇ।

ਟਿਕੈਤ ਨੇ ਪ੍ਰਧਾਨ ਮੰਤਰੀ ਦੇ 'ਜ਼ਿੰਦਾ ਬਚਾਓ' ਦੇ ਕਥਿਤ ਬਿਆਨ 'ਤੇ ਕਿਹਾ ਕਿ ਇਹ ਪੂਰੀ ਤਰ੍ਹਾਂ ਸਿਆਸੀ ਬਿਆਨ ਹੈ। ਉਸ ਨੂੰ ਮਾਰਨ ਦੀ ਕੋਈ ਸਾਜ਼ਿਸ਼ ਨਹੀਂ ਸੀ। ਉਨ੍ਹਾਂ ਵਲੋਂ ਇਹ ਨਹੀਂ ਕਿਹਾ ਜਾਣਾ ਚਾਹੀਦਾ ਸੀ । ਸਵਾਲ ਇਹ ਵੀ ਹੈ ਕਿ ਜੇਕਰ ਏਨੀ ਖ਼ਤਰਨਾਕ ਜਗ੍ਹਾ ਸੀ ਤਾਂ ਉਨ੍ਹਾਂ ਨੂੰ ਉਥੇ ਜਾਣ ਦੀ ਕੀ ਲੋੜ ਸੀ, ਇਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਕਿ ਤੁਸੀਂ ਕਿਉਂ ਗਏ? ਕੀ ਤੁਸੀਂ ਐਸ.ਪੀ.ਜੀ ਦੀ ਸਿਫਾਰਿਸ਼ 'ਤੇ ਚੱਲੇ ਸੀ.? ਟਿਕੈਤ ਨੇ ਕਿਹਾ ਕਿ ਪਾਕਿਸਤਾਨ ਵਿਚ ਵੀ ਉਹ ਬਿਨਾਂ ਜਾਣਕਾਰੀ ਦੇ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਕਿਤੇ ਜਾਂਦੇ ਹਨ ਤਾਂ ਇਸ ਦੀ ਜ਼ਿੰਮੇਵਾਰੀ ਸਾਰਿਆਂ ਦੀ ਹੈ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਦੀਆਂ ਸਰਕਾਰਾਂ ਸੜਕਾਂ 'ਤੇ ਤੁਰਨ, ਪਰ ਐਮਰਜੈਂਸੀ ਦੇ ਪ੍ਰਬੰਧ ਵੀ ਕੀਤੇ ਜਾਣੇ ਚਾਹੀਦੇ ਹਨ ।