ਮਾਮਲਾ ਨੋਇਡਾ ਦੇ ਬਹੁਚਰਚਿਤ ਨਿਠਾਰੀ ਕਾਂਡ ਦਾ ਆਖ਼ਰੀ ਮਾਮਲੇ ਵਿਚ  ਕੋਲੀ ਨੂੰ ਮਿਲੀ ਫਾਂਸੀ,

ਮਾਮਲਾ ਨੋਇਡਾ ਦੇ ਬਹੁਚਰਚਿਤ ਨਿਠਾਰੀ ਕਾਂਡ ਦਾ ਆਖ਼ਰੀ ਮਾਮਲੇ ਵਿਚ  ਕੋਲੀ ਨੂੰ ਮਿਲੀ ਫਾਂਸੀ,

 *ਹੁਣ ਤਕ 14 ਵਾਰ ਮਿਲ ਚੁੱਕੀ ਹੈ ਸਜ਼ਾ-ਏ-ਮੌਤ

ਅੰਮ੍ਰਿਤਸਰ ਟਾਈਮਜ਼

ਦਿੱਲੀ : ਨੋਇਡਾ ਦੇ ਬਹੁਚਰਚਿਤ ਨਿਠਾਰੀ ਕਾਂਡ ਦੇ ਆਖ਼ਰੀ ਮਾਮਲੇ ਵਿਚ ਮੁੱਖ ਦੋਸ਼ੀ ਸੁਰਿੰਦਰ ਕੋਲੀ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਵਿਚ ਸੀਬੀਆਈ ਕੋਰਟ ਨੇ ਹੋਰ ਮੁਲਜ਼ਮ ਮਨਿੰਦਰ ਸਿੰਘ ਪੰਧੇਰ ਨੂੰ ਵੀ ਦੇਹ ਵਪਾਰ ਦੇ ਮਾਮਲੇ ਵਿਚ ਦੋਸ਼ੀ ਕਰਾਰ ਪਾਏ ਜਾਣ ’ਤੇ 7 ਸਾਲਾਂ ਦੀ ਸਜ਼ਾ ਸੁਣਾਈ ਹੈ। ਇਹ ਦੋਵੇਂ ਦੋਸ਼ੀ ਪਹਿਲਾਂ ਤੋਂ ਕਈ ਮਾਮਲਿਆਂ ਵਿਚ ਡਾਸਨਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਹਨ। ਜ਼ਿਕਰਯੋਗ ਹੈ ਕਿ ਸੁਰਿੰਦਰ ਕੋਹਲੀ ਨੂੰ ਪਹਿਲਾਂ 13 ਮਾਮਲਿਆਂ ਵਿਚ ਫਾਂਸੀ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸੀਬੀਆਈ ਕੋਰਟ ਨੇ ਤਾਜ਼ਾ ਫ਼ੈਸਲੇ ਤੋਂ ਬਾਅਦ ਉਸ ਨੂੰ 14 ਵਾਰ ਫਾਂਸੀ ਦੀ ਸਜ਼ਾ ਸੁਣਾਈ।

ਕੀ ਹੈ ਨਿਠਾਰੀ ਕਾਂਡ

ਨਿਠਾਰੀ ਪਿੰਡ ਦੇ ਕੋਠੀ ਨੰਬਰ ਡੀ-5 ’ਚ ਰਹਿਣ ਵਾਲੇ ਮਨਿੰਦਰ ਸਿੰਘ ਨੇ 7 ਮਈ 2006 ਨੂੰ ਨਿਠਾਰੀ ਦੀ ਇਕ ਮਹਿਲਾ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਬੁਲਾਇਆ ਸੀ। ਇਸ ਤੋਂ ਬਾਅਦ ਮਹਿਲਾ ਘਰ ਵਾਪਸ ਨਹੀਂ ਗਈ ਸੀ। ਕੁੜੀ ਦੇ ਪਿਤਾ ਨੇ ਨੋਇਡਾ ਦੇ ਸੈਕਟਰ 20 ’ਚ ਗੁਮਸ਼ੁਦਗੀ ਦਾ ਕੇਸ ਦਰਜ ਕਰਵਾਇਆ ਸੀ। ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ 29 ਦਸੰਬਰ 2006 ਨੂੰ ਮਨਿੰਦਰ ਸਿੰਘ ਪੰਧੇਰ ਦੀ ਕੋਠੀ ਦੇ ਪਿੱਛੇ ਨਾਲੇ ’ਚ ਪੁਲਿਸ ਨੂੰ 19 ਬੱਚਿਆਂ ਤੇ ਔਰਤਾਂ ਦੇ ਮਨੁੱਖੀ ਕੰਕਾਲ ਮਿਲੇ ਸਨ। ਮੰਨਿਆ ਜਾਂਦਾ ਹੈ ਕਿ ਇੱਥੋਂ ਮਨੁੱਖੀ ਅੰਗਾਂ ਦੇ ਪੈਕੇਟ ਮਿਲੇ ਸਨ, ਨਾਲ ਹੀ ਕੰਕਾਲਾਂ ਨੂੰ ਨਾਲ਼ੇ ’ਚ ਸੁੱਟ ਦਿੱਤਾ ਗਿਆ ਸੀ। ਡੀ-5 ਕੋਠੀ ’ਚ ਉਨ੍ਹਾਂ ਦਾ ਨੌਕਰ ਸੁਰਿੰਦਰ ਕੋਹਲੀ ਵੀ ਰਹਿ ਰਿਹਾ ਸੀ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਸਾਰੀਆਂ ਹੱਤਿਆਵਾਂ ਨੂੰ ਇਨ੍ਹਾਂ ਦੋਵਾਂ ਨੇ ਹੀ ਮਿਲ ਕੇ ਅੰਜਾਮ ਦਿੱਤਾ।