ਮਾਮਲਾ ਭਗਵਿਆਂਂ ਦੇ ਮੁਸਲਮਾਨਾਂ ਖਿਲਾਫ ਨਫ਼ਰਤੀ ਭਾਸ਼ਣ ਦਾ     

ਮਾਮਲਾ ਭਗਵਿਆਂਂ ਦੇ ਮੁਸਲਮਾਨਾਂ ਖਿਲਾਫ ਨਫ਼ਰਤੀ ਭਾਸ਼ਣ ਦਾ     

* ਸੁਪਰੀਮ ਕੋਰਟ ਵਲੋਂ ਕੇਂਦਰ, ਦਿੱਲੀ ਤੇ ਉੱਤਰਾਖੰਡ ਪੁਲੀਸ ਦੀ ਜਵਾਬਤਲਬੀ

*ਭਗਵਿਆਂਂ ਨੇ  ਧਰਮ ਸੰਸਦ ਵਿਚ ਮੁਸਲਮਾਨਾਂ ਨੂੰ ਮਿਟਾਉਣ ਦੀ ਦਿਤੀ ਸੀ ਧਮਕੀ

ਅੰਮ੍ਰਿਤਸਰ ਟਾਈਮਜ਼ 

ਨਵੀਂ ਦਿੱਲੀਸੁਪਰੀਮ ਕੋਰਟ ਨੇ ਹਰਿਦੁਆਰ ਤੇ ਕੌਮੀ ਰਾਜਧਾਨੀ ਵਿੱਚ ਧਰਮ ਸੰੰਸਦਦੇ ਨਾਂ ਤੇ ਕੀਤੇ ਹਾਲੀਆ ਸਮਾਗਮਾਂ ਦੌਰਾਨ ਨਫ਼ਰਤੀ ਤਕਰੀਰਾਂ ਕਰਨ ਵਾਲਿਆਂ ਖਿਲਾਫ਼ ਕਾਰਵਾਈ ਤੇ ਇਸ ਪੂਰੇ ਮਾਮਲੇ ਦੀ ਜਾਂਚ ਦੀ ਮੰਗ ਕਰਦੀ ਪਟੀਸ਼ਨ ਤੇ ਸੁਣਵਾਈ ਕਰਦਿਆਂ ਕੇਂਦਰ ਸਰਕਾਰ, ਦਿੱਲੀ ਪੁਲੀਸ ਤੇ ਉੱਤਰਾਖੰਡ ਪੁਲੀਸ ਨੂੰ ਨੋਟਿਸ ਜਾਰੀ ਕੀਤੇ ਹਨ। ਚੀਫ਼ ਜਸਟਿਸ ਐੱਨ.ਵੀ.ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਪਟੀਸ਼ਨ ਤੇ ਸੁਣਵਾਈ ਦੀ ਹਾਮੀ ਭਰਦਿਆਂ ਜਾਰੀ ਕੀਤੇ ਨੋਟਿਸ ਵਿੱਚ ਪਟੀਸ਼ਨਰਾਂ ਨੂੰ ਭਵਿੱਖ ਵਿੱਚ ਧਰਮ ਸੰਸਦਜਿਹੇ ਸਮਾਗਮ ਕਰਵਾਉਣ ਖਿਲਾਫ਼ ਸਥਾਨਕ ਅਥਾਰਿਟੀਜ਼ ਕੋਲ ਆਪਣਾ ਪੱਖ ਰੱਖਣ ਦੀ ਖੁੱਲ੍ਹ ਦੇ ਦਿੱਤੀ ਹੈ। ਬੈਂਚ, ਜਿਸ ਵਿੱਚ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਹਿਮਾ ਕੋਹਲੀ ਵੀ ਸ਼ਾਮਲ ਹਨ, ਨੇ ਕੇਸ ਦੀ ਅਗਲੀ ਸੁਣਵਾਈ  ਅਗਲੇ ਹਫਤੇ ਨਿਰਧਾਰਿਤ ਕਰ ਦਿੱਤੀ ਹੈ। ਸਿਖਰਲੀ ਅਦਾਲਤ ਪੱਤਰਕਾਰ ਕੁਰਬਾਨ ਅਲੀ ਅਤੇ ਪਟਨਾ ਹਾਈ ਕੋਰਟ ਦੇ ਸਾਬਕਾ ਜੱਜ ਤੇ ਸੀਨੀਅਰ ਐਡਵੋਕੇਟ ਅੰਜਨਾ ਪ੍ਰਕਾਸ਼ ਵੱਲੋਂ ਦਾਇਰ ਪਟੀਸ਼ਨਾਂ ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨਰਾਂ ਨੇ ਮੁਸਲਿਮ ਭਾਈਚਾਰੇ ਖਿਲਾਫ਼ ਕੀਤੀਆਂ ਨਫ਼ਰਤੀ ਤਕਰੀਰਾਂ ਨਾਲ ਸਬੰਧਤ ਘਟਨਾਵਾਂ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਤੋਂ ਆਜ਼ਾਦਾਨਾ, ਭਰੋਸੇਯੋਗ ਤੇ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਸੀ। ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਜਾਰੀ ਕਰਨ ਤੇ ਕੇਸ ਦੀ ਸੁਣਵਾਈ ਅਗਲੇ ਹਫਤੇ ਮੁਕੱਰਰ ਕੀਤੇ ਜਾਣ ਤੇ ਪਟੀਸ਼ਨਰਾਂ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਸਿਰਫ਼ ਇੰਨੀ ਕੁ ਮੁਸ਼ਕਲ ਹੈ ਕਿ ਇਨ੍ਹਾਂ ਦਸ ਦਿਨਾਂ ਦੌਰਾਨ 23 ਜਨਵਰੀ ਨੂੰ ਅਲੀਗੜ੍ਹ ਵਿੱਚ ਧਰਮ ਸੰਸਦਹੋਣੀ ਹੈ ਤੇ ਪਟੀਸ਼ਨਰ ਚਾਹੁੰਦੇ ਹਨ ਕਿ ਇਹ ਸਮਾਗਮ ਨਹੀਂ ਹੋਣਾ ਚਾਹੀਦਾ। ਸਿੱਬਲ ਨੇ ਬੈਂਚ ਨੂੰ ਅਪੀਲ ਕੀਤੀ ਕਿ ਕੇਸ ਦੀ ਅਗਲੀ ਸੁਣਵਾਈ 17 ਜਨਵਰੀ ਲਈ ਨਿਰਧਾਰਿਤ ਕੀਤੀ ਜਾਵੇ ਤੇ ਉਦੋਂ ਤੱਕ ਸਾਰੀਆਂ ਸਬੰਧਤ ਧਿਰਾਂ ਨੂੰ ਨੋਟਿਸ ਪੁੱਜਦੇ ਹੋ ਜਾਣਗੇ। ਇਸ ਤੇ ਬੈਂਚ ਨੇ ਕਿਹਾ, ‘‘ਅਸੀਂ ਤੁਹਾਨੂੰ ਸਬੰਧਤ ਅਥਾਰਿਟੀਜ਼ ਕੋਲ ਆਪਣੀ ਗੱਲ ਰੱਖਣ ਦੀ ਇਜਾਜ਼ਤ ਦਿੰਦੇ ਹਾਂ। ਉਨ੍ਹਾਂ ਨੂੰ ਇਸ ਬਾਰੇ ਫੈਸਲਾ ਲੈਣ ਦਿੱਤਾ ਜਾਵੇ।’’ ਬੈਂਚ ਨੇ ਕਿਹਾ ਕਿ ਸਿਖਰਲੀ ਅਦਾਲਤ ਇਸ ਗੱਲ ਦੀ ਖੁੱਲ੍ਹ ਦਿੰਦੀ ਹੈ ਕਿ ਉਹ ਅਜਿਹੇ ਸਮਾਗਮਾਂ (ਧਰਮ ਸੰਸਦ), ਜੋ ਅਜੇ ਹੋਣੇ ਹਨ ਅਤੇ ਪਟੀਸ਼ਨਰਾਂ ਮੁਤਾਬਕ ਕਾਨੂੰਨ ਦੀ ਖਿਲਾਫ਼ਵਰਜ਼ੀ ਹਨ, ਨੂੰ ਸਥਾਨਕ ਅਥਾਰਿਟੀਜ਼ ਦੇ ਧਿਆਨ ਵਿੱਚ ਲਿਆਉਣ। ਚੇਤੇ ਰਹੇ ਕਿ ਪਿਛਲੇ ਸਾਲ 17 ਤੇ 19 ਦਸੰਬਰ ਨੂੰ ਕ੍ਰਮਵਾਰ ਹਰਿਦੁਆਰ ਤੇ ਦਿੱਲੀ ਵਿੱਚ ਕੀਤੇ ਧਾਰਮਿਕ ਸਮਾਗਮਾਂ ਦੌਰਾਨ ਕਥਿਤ ਮੁਸਲਮਾਨ ਫ਼ਿਰਕੇ ਦੇ ਲੋਕਾਂ ਦੀ ਨਸਲਕੁਸ਼ੀ ਦਾ ਸੱਦਾ ਦਿੱਤਾ ਗਿਆ ਸੀ।  ਬੈਂਚ ਨੇ ਕਿਹਾ ਕਿ ਉਹ ਸਬੰਧਤ ਰਾਜਾਂ ਨੂੰ ਨੋਟਿਸ ਜਾਰੀ ਕਰ ਰਹੀ ਹੈ ਤੇ ਉਨ੍ਹਾਂ ਨੂੰ ਪੇਸ਼ ਹੋ ਕੇ ਆਪਣੀ ਗੱਲ ਰੱਖਣ ਦਿਓ।                                                        ਯਤੀ ਨੇ ਮੁੁਸਲਮਾਨਾ ਨੂੂੰ ਧਮਕੀ ਦਿਤੀ 

ਹਾਲ ਹੀ ਵਿੱਚ ਹਰਿਦੁਆਰ ਵਿੱਚ ਹੋਈ ਧਰਮ ਸੰਸਦ ਵਿੱਚ ਯਤੀ ਨਰਸਿੰਹਾਨੰਦ ਨੇ ਕਿਹਾ,"...ਅੱਜ ਅਸੀਂ ਜਿਨ੍ਹਾਂ ਨੂੰ ਮੁਸਲਮਾਨ ਬੁਲਾਉਂਦੇ ਹਾਂ, ਉਨ੍ਹਾਂ ਨੂੰ ਪਹਿਲਾਂ ਰਾਖਸ਼ਸ ਬੁਲਾਇਆ ਜਾਂਦਾ ਸੀ।" ਮੁਸਲਮਾਨਾਂ ਨੂੰ ਮਾਰਨ ਦੇ ਲਈ ਤਲਵਾਰ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਤਲਵਾਰ ਨਾਲ ਤੁਹਾਡੇ ਤੋਂ ਉਹ ਮਰਨਗੇ ਵੀ ਨਹੀਂ। ਤੁਹਾਨੂੰ ਤਕਨੀਕ ਵਿੱਚ ਉਨ੍ਹਾਂ ਤੋਂ ਅੱਗੇ ਜਾਣਾ ਪਵੇਗਾ।ਇਸਲਾਮ ਅਪਰਾਧੀਆਂ ਦਾ ਗੈਂਗ ਹੈ ਤੇ ਜਿਸਦਾ ਆਧਾਰ ਔਰਤਾਂ ਦਾ ਵਪਾਰ ਹੈ। ਜਿਸਦਾ ਆਧਾਰ ਔਰਤਾਂ ਨੂੰ ਬਰਬਾਦ ਕਰਨਾ ਹੈ। ਕਾਫ਼ਿਰਾਂ ਦੀਆਂ ਔਰਤਾਂ ਨੂੰ ਖੋਹਣਾ ਇਸ ਦਾ ਹਲ ਹੈ।" ਗਾਜ਼ੀਆਬਾਦ ਜ਼ਿਲ੍ਹੇ ਦੇ ਡਾਸਨਾ ਕਸਬੇ ਵਿੱਚ ਦੇਵੀ ਮੰਦਰ ਦੇ 'ਪੀਠਾਧੀਸ਼' ਯਤੀ ਨਰਸਿੰਹਾਨੰਦ ਸਰਸਵਤੀ ਹੁਣ ਜੂਨਾ ਅਖਾੜਾ ਦੇ ਮਹਾਂਮੰਡਲੇਸ਼ਵਰ ਵੀ ਹਨ।ਇਹ ਉਹੀ ਦੇਵੀ ਮੰਦਰ ਹੈ, ਜਿਸਦੇ ਗੇਟ ਦੇ ਬਾਹਰ ਵੱਡੇ-ਵੱਡੇ ਅੱਖਰਾਂ ਵਿੱਚ ਲਿਖਿਆ ਹੈ -ਇੱਥੇ ਮੁਸਲਮਾਨਾਂ ਦਾ ਦਾਖ਼ਲ ਹੋਣਾ ਮਨ੍ਹਾਂ ਹੈ।ਫਿਲਹਾਲ ਉੱਤਰ ਪ੍ਰਦੇਸ਼ ਦੀਆਂ ਮਹੱਤਵਪੂਰਨ ਚੋਣਾਂ ਨਜ਼ਦੀਕ ਹਨ। ਕਈ ਹਲਕਿਆਂ ਵਿੱਚ ਫਿਰਕੂ ਧਰੁਵੀਕਰਨ ਸਾਫ਼ ਦੇਖਿਆ ਜਾ ਰਿਹਾ ਹੈ।

ਸਾਧ ਯਤੀ ਅਪਰਾਧੀ

ਯਤੀ ਦੀ ਵਕੀਲ ਅਤੇ ਡਾਸਨਾ ਦੇਵੀ ਮੰਦਰ ਦੀ ਮਹੰਤ ਮਾਂ ਚੇਤਨਾਨੰਦ ਸਰਸਵਤੀ ਦੇ ਮੁਤਾਬਕ ਯਤੀ 'ਤੇ ਕਰੀਬ ਦੋ ਦਰਜਨ ਮਾਮਲੇ ਅਲੱਗ-ਅਲੱਗ ਪੜਾਵਾਂ ਵਿੱਚ ਹਨ।ਉਨ੍ਹਾਂ ਮੁਤਾਬਕ ਕੁਝ ਵਿੱਚ ਚਾਰਜਸ਼ੀਟ ਦਾਖ਼ਲ ਹੈ, ਕੁਝ ਮਾਮਲਿਆਂ ਵਿੱਚ ਹਾਈ ਕੋਰਟ ਨੇ ਸਟੇਅ ਲਗਾਇਆ ਹੋਇਆ ਹੈ ਅਤੇ ਕੁਝ ਮਾਮਲਿਆਂ ਵਿੱਚ ਜਾਂਚ ਚੱਲ ਰਹੀ ਹੈ।ਪੁਲਿਸ ਮੁਤਾਬਿਕ ਯਤੀ ਨਰਸਿੰਹਾਨੰਦ ਦੇ ਖ਼ਿਲਾਫ਼ ਆਈਟੀ ਐਕਟ ਤੋਂ ਇਲਾਵਾ ਆਈਪੀਸੀ ਦੀਆਂ ਧਾਰਾਵਾਂ ਜਿਵੇਂ 306, 307, 395 ਆਦਿ ਵਿੱਚ ਮੁਕੱਦਮੇ ਦਰਜ ਹਨ।ਧਾਰਾ 306 ਯਾਨੀ ਕਿਸੇ ਨੂੰ ਖ਼ੁਦਕੁਸ਼ੀ ਲਈ ਉਕਸਾਉਣਾ, ਧਾਰਾ 307 ਯਾਨੀ ਹੱਤਿਆ ਦਾ ਯਤਨ। 395 ਯਾਨੀ ਡਕੈਤੀ।ਉੱਤਰਾਖੰਡ ਵਿੱਚ ਯਤੀ ਨਰਸਿੰਹਾਨੰਦ 'ਤੇ ਦੋ ਧਾਰਾਵਾਂ 153-ਏ ਅਤੇ 295-ਏ ਦੇ ਅਧੀਨ ਮਾਮਲਾ ਚੱਲੇਗਾ।153-ਏ ਯਾਨੀ ਭਾਈਚਾਰਿਆਂ ਦੇ ਵਿੱਚ ਧਰਮ, ਭਾਸ਼ਾ ਆਦਿ ਦੇ ਆਧਾਰ 'ਤੇ ਦੁਸ਼ਮਣੀ ਫ਼ੈਲਾਉਣਾ ਅਤੇ ਧਾਰਾ 295-ਏ ਯਾਨੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਅਜਿਹੀ ਕੋਸ਼ਿਸ਼ ਕਰਨਾ।ਰਾਜੇਸ਼ ਤਿਆਗੀ ਉਨ੍ਹਾਂ 76 ਵਕੀਲਾਂ ਵਿੱਚੋਂ ਹਨ, ਜਿਨ੍ਹਾਂ ਨੇ ਸੁਪਰੀਮ ਕੋਰਟ ਨੂੰ ਚਿੱਠੀ ਲਿਖ ਕੇ ਅਦਾਲਤ ਦਾ ਧਿਆਨ ਹਰਿਦੁਆਰ ਵਿੱਚ ਨਫ਼ਰਤੀ ਭਾਸ਼ਣ ਦੇ ਮਾਮਲੇ ਵੱਲ ਖਿੱਚਿਆ ਹੈ।

ਮੇਰਠ ਵਿੱਚ ਰਹਿਣ ਵਾਲੇ ਰਾਜੇਸ਼ ਤਿਆਗੀ ਨੇ ਦੱਸਿਆ ਕਿ ਇਨ੍ਹਾਂ ਨੂੰ ਸਿੱਧੇ ਤੌਰ 'ਤੇ ਸੱਤਾ ਵੱਲੋਂ ਬਚਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਪੁਲੀਸ ਕੁਝ ਨਹੀਂ ਕਹਿ ਰਹੀ ਹੈ, ਪ੍ਰਸ਼ਾਸਨ ਕੁਝ ਨਹੀਂ ਕਹਿ ਰਿਹਾ ਹੈ। ਬਸ ਮੁਕੱਦਮਾ ਦਰਜ ਕੀਤਾ ਅਤੇ ਛੱਡ ਦਿੱਤਾ। ਤਾਂ ਕਰਕੇ ਇਹ ਲੋਕ ਬੇਫਿਕਰ ਹਨ।ਰਾਜੇਸ਼ ਤਿਆਗੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਦਾ ਜ਼ਹਿਰ ਬੀਜਿਆ ਜਾ ਰਿਹਾ ਹੈ, ਉਸ ਨਾਲ ਖ਼ਤਰਾ ਇੱਕ ਵਿਆਪਕ ਕਤਲੇਆਮ ਹੋ ਸਕਦਾ ਹੈ।ਉਹ ਕਹਿੰਦੇ ਹਨ,"ਇਹ ਮਾਮਲਾ ਸਿੱਧਾ-ਸਿੱਧਾ  ਯੂਏਪੀਏ ਦਾ ਬਣਦਾ ਹੈ ਪਰ ਪੁਲਿਸ ਯੂਏਪੀਏ ਨਹੀਂ ਲਗਾ ਰਹੀ ਹੈ।ਯਤੀ ਨਰਸਿੰਹਾਨੰਦ ਸਰਸਵਤੀ ਦੇ ਨਜ਼ਦੀਕੀ ਅਤੇ 'ਛੋਟਾ ਨਰਸਿੰਹਾਨੰਦ' ਵਜੋਂ ਜਾਣੇ ਜਾਂਦੇ ਅਨਿਲ ਯਾਦਵ ਨੇ ਮੁਸਕਰਾਉਂਦੇ ਹੋਏ ਕਿਹਾ, "ਮੁਕੱਦਮਿਆਂ ਦੀ ਲਾਈਨ ਲੱਗੀ ਹੋਈ ਹੈ। ਕੋਈ ਦਿੱਕਤ ਨਹੀਂ ਹੈ। ਇਹ ਤਾਂ ਗਹਿਣੇ ਹਨ ਸਾਡੇ।ਅਨਿਲ ਯਾਦਵ ਜੋ ਆਪਣੇ ਆਪ ਨੂੰ ਯਤੀ ਨਰਸਿੰਹਾਨੰਦ ਦੀ ਵਿਚਾਰਧਾਰਾ ਦਾ ਵਾਰਿਸ ਦੱਸਦੇ ਹਨ, ਉਹ ਕਹਿੰਦੇ ਹੋਏ ਨਹੀਂ ਝਿਜਕਦੇ, "ਗੁਰੂ ਜੀ ਅਤੇ ਯੋਗੀ ਜੀ ਦੇ ਚੰਗੇ ਰਿਸ਼ਤੇ ਹਨ।ਉੱਤਰ ਪ੍ਰਦੇਸ਼ ਭਾਜਪਾ ਦੇ ਸਪੀਕਰ ਰਾਕੇਸ਼ ਤ੍ਰਿਪਾਠੀ ਨੇ ਯਤੀ ਨਰਸਿੰਹਾਨੰਦ ਦੇ ਕਿਸੇ ਵੀ ਮਾਮਲੇ ਵਿੱਚ ਸਰਕਾਰੀ ਦਖ਼ਲ ਅੰਦਾਜ਼ੀ ਤੋਂ ਇਨਕਾਰ ਕੀਤਾ।ਸਵਾਲ ਉੱਠ ਰਹੇ ਹਨ ਕਿ ਮੁਸਲਮਾਨਾਂ ਦੇ ਖ਼ਿਲਾਫ਼ ਲਗਾਤਾਰ ਨਫ਼ਰਤ ਫੈਲਾਉਣ ਵਾਲੇ ਭਾਸ਼ਣ ਦੇਣ ਵਾਲੇ ਯਤੀ ਨਰਸਿੰਹਾਨੰਦ ਸਰਸਵਤੀ ਹਾਲੇ ਵੀ ਜੇਲ੍ਹ ਵਿੱਚ ਕਿਉਂ ਨਹੀਂ ਹਨ?

ਯਤੀ ਨਰਸਿੰਹਾਨੰਦ ਗਿ੍ਫ਼ਤਾਰ

ਦੇਹਰਾਦੂਨ : ਉੱਤਰਾਖੰਡ ਪੁਲਿਸ ਨੇ ਹਰਿਦੁਆਰ ਧਰਮ ਸੰਸਦ ਵਿਚ ਨਫ਼ਰਤੀ ਭਾਸ਼ਣ ਦੇਣ ਦੇ ਮਾਮਲੇ ਵਿਚ ਯਤੀ ਨਰਸਿੰਹਾਨੰਦ ਨੂੰ  ਗਿ੍ਫ਼ਤਾਰ ਕਰ ਲਿਆ ਗਿਆ । ਧਰਮ ਸੰਸਦ ਮਾਮਲੇ ਵਿਚ ਇਹ ਦੂਸਰੀ ਗਿ੍ਫ਼ਤਾਰੀ ਹੈ । ਇਸ ਤੋਂ ਪਹਿਲਾਂ ਇਸ ਮਾਮਲੇ ਵਿਚ ਵਸੀਮ ਰਿਜ਼ਵੀ ਉਰਫ ਜੀਤੇਂਦਰ ਤਿਆਗੀ ਨੂੰ ਹਿਰਾਸਤ ਵਿਚ ਲਿਆ ਗਿਆ ਸੀ ।