ਬੇਅਦਬੀ ਕਾਂਡ ਬਾਰੇ ਸਿੱਟ ਵੱਲੋਂ ਸੌਦਾ ਸਾਧ ਤੋਂ ਪੁੱਛਗਿੱਛ

ਬੇਅਦਬੀ ਕਾਂਡ ਬਾਰੇ ਸਿੱਟ ਵੱਲੋਂ ਸੌਦਾ ਸਾਧ ਤੋਂ ਪੁੱਛਗਿੱਛ

ਅੰਮ੍ਰਿਤਸਰ ਟਾਈਮਜ਼

ਰੋਹਤਕ: ਫ਼ਰੀਦਕੋਟ ਬੇਅਦਬੀ ਕਾਂਡ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਮੁਖੀ ਰਾਮ ਰਹੀਮ ਤੋਂ ਪੁੱਛਗਿੱਛ ਲਈ ਪੰਜਾਬ ਤੋਂ ਸਿੱਟ ਸੁਨਾਰੀਆ ਪੁੱਜੀ। ਸਿੱਟ ਨੇ ਸ਼ਾਮ ਤੱਕ ਡੇਰਾ ਮੁਖੀ ਤੋਂ ਪੁੱਛਗਿੱਛ ਕੀਤੀ। ਇਸ ਤੋਂ ਪਹਿਲਾਂ ਵੀ ਸਿੱਟ ਨੇ 9 ਨਵੰਬਰ ਨੂੰ ਰਾਮ ਰਹੀਮ ਤੋਂ ਲਗਪਗ 9 ਘੰਟਿਆਂ ਤੱਕ ਪੁੱਛਗਿੱਛ ਕੀਤੀ ਸੀ। ਇਸ ਵਾਰ ਸਿੱਟ ਵਿੱਚ ਅਧਿਕਾਰੀਆਂ ਸਮੇਤ ਲਗਪਗ 30 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਿੱਟ ਨੇ ਡੇਰਾ ਮੁਖੀ ਤੋਂ 100 ਤੋਂ ਵੱਧ ਸੁਆਲ ਪੁੱਛੇ। -