ਪੱਤਰਕਾਰ ਵਲੋਂ ਲੱਖੀਮਪੁਰ ਮਾਮਲੇ ਤੇ ਸੁਆਲ ਪੁੱਛਣ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੇ ਪੱਤਰਕਾਰਾਂ ਨੂੰ ਕਿਹਾ - ਤੁਸੀਂ ਗੰਦੇ ਲੋਕ ਹੋ

ਪੱਤਰਕਾਰ ਵਲੋਂ ਲੱਖੀਮਪੁਰ ਮਾਮਲੇ ਤੇ ਸੁਆਲ ਪੁੱਛਣ ਤੇ ਕੇਂਦਰੀ ਮੰਤਰੀ ਅਜੈ ਮਿਸ਼ਰਾ ਨੇ ਪੱਤਰਕਾਰਾਂ ਨੂੰ ਕਿਹਾ - ਤੁਸੀਂ ਗੰਦੇ ਲੋਕ ਹੋ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):- ਲਖੀਮਪੁਰ 'ਚ ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਕਾਰ ਵੱਲੋਂ ਕੁਚਲਣ ਦੇ ਮਾਮਲੇ ਨੇ ਸਿਆਸੀ ਤੌਰ 'ਤੇ ਵੀ ਵੱਡਾ ਰੂਪ ਲੈ ਲਿਆ ਹੈ ' ਤੇ ਹੁਣ ਇਹ ਮਾਮਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ 'ਤੇ ਕਿਸਾਨਾਂ ਨੂੰ ਕਾਰਾਂ ਥੱਲੇ ਦੇਣ ਦਾ ਇਲਜ਼ਾਮ ਲੱਗਾ ਹੈ। ਇਸ ਸਬੰਧੀ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਅਸਤੀਫੇ ਦੀ ਮੰਗ ਨੂੰ ਲੈ ਕੇ ਲੋਕ ਸਭਾ 'ਚ ਕਾਫੀ ਹੰਗਾਮਾ ਹੋਇਆ ਅਤੇ ਇਸ ਘਟਨਾ ਅਤੇ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰਨਾ ਪਿਆ।

ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਕੋਲੋਂ ਇੱਕ ਪ੍ਰੋਗਰਾਮ ਵਿੱਚ ਮੌਜੂਦ ਪੱਤਰਕਾਰਾਂ ਨੇ ਇਸ ਘਟਨਾ ਬਾਰੇ ਸਵਾਲ ਪੁੱਛੇ। ਕੇਂਦਰੀ ਮੰਤਰੀ ਨੇ ਪੱਤਰਕਾਰਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਗਾਲ੍ਹਾਂ ਕੱਢਦੇ ਹੋਏ ਅਜੈ ਮਿਸ਼ਰਾ ਨੇ ਕਿਹਾ ਕਿ ਇਹ ਮੀਡੀਆ ਹੀ ਸੀ ਜਿਸ ਨੇ ਇੱਕ ਬੇਕਸੂਰ ਨੂੰ ਫਸਾਇਆ ਸੀ। ਸ਼ਰਮਿੰਦਾ ਨਾ ਹੋਵੋ, ਬਹੁਤ ਸਾਰੇ ਗੰਦੇ ਲੋਕ ਹਨ, ਮੈਨੂੰ ਹੋਰ ਕੁਝ ਸਮਝ ਨਹੀਂ ਆਉਂਦਾ। ਤੁਸੀਂ ਕੀ ਜਾਣਨਾ ਚਾਹੁੰਦੇ ਹੋ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ.? ਚੈਨਲ ਲਈ ਕੀ ਪੁੱਛਣਾ ਹੈ ਜਾ ਕੇ ਐਸਆਈਟੀ ਨੂੰ ਪੁੱਛੋ। ਇਹ ਕਹਿਣ 'ਤੇ ਕੇਂਦਰੀ ਮੰਤਰੀ ਪੱਤਰਕਾਰ ਵੱਲ ਵਧਦਾ ਹੈ ਅਤੇ ਫਿਰ ਉਸ ਨੂੰ ਧੱਕਾ ਦੇ ਦਿੰਦਾ ਹੈ। ਓਥੇ ਮੌਜੂਦ ਕੁਝ ਲੋਕ ਕੇਂਦਰੀ ਮੰਤਰੀ ਨੂੰ ਰੋਕਦੇ ਨਜ਼ਰ ਆ ਰਹੇ ਹਨ। ਇਸ ਘਟਨਾ ਦਾ ਵੀਡੀਓ ਵਾਇਰਲ ਹੋ ਰਿਹਾ ਹੈ।