ਅਮਰੀਕਾ ਵਿਚ ਭਾਰਤੀ ਪਾਦਰੀ ਨੂੰ ਬੱਚੀ ਨਾਲ ਸ਼ਰੀਰਕ ਸੋਸ਼ਣ ਦੇ ਦੋਸ਼ ਵਿਚ 6 ਸਾਲ ਕੈਦ ਦੀ ਸਜ਼ਾ

ਅਮਰੀਕਾ ਵਿਚ ਭਾਰਤੀ ਪਾਦਰੀ ਨੂੰ ਬੱਚੀ ਨਾਲ ਸ਼ਰੀਰਕ ਸੋਸ਼ਣ ਦੇ ਦੋਸ਼ ਵਿਚ 6 ਸਾਲ ਕੈਦ ਦੀ ਸਜ਼ਾ

ਨਿਊ ਯੋਰਕ: ਰੋਮਨ ਕੈਥੋਲਿਕ ਚਰਚ ਦੇ ਸਾਬਕਾ ਪਾਦਰੀ ਇਕ ਭਾਰਤੀ ਨੂੰ ਅਮਰੀਕਾ ਵਿਚ ਇਕ ਨਬਾਲਕ ਬੱਚੀ ਦਾ ਸ਼ਰੀਰਕ ਸੋਸ਼ਣ ਕਰਨ ਦੇ ਦੋਸ਼ ਵਿਚ 6 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 38 ਸਾਲਾ ਜੋਹਨ ਪਰਵੀਨ ਨੂੰ 13 ਸਾਲਾਂ ਦੀ ਬੱਚੀ ਨਾਲ ਦੱਖਣੀ ਡਕੋਟਾ ਦੀ ਰੈਪਿਡ ਸਿਟੀ ਚਰਚ ਵਿਚ ਸੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ ਸੀ। 

ਜੱਜ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਸ਼ੀ ਪਰਵੀਨ ਨੂੰ ਸਜ਼ਾ ਦੇ ਤਿੰਨ ਸਾਲ ਬਾਅਦ ਪੈਰੋਲ ਮਿਲ ਸਕਦੀ ਹੈ। ਜਿਕਰਯੋਗ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਾਲ ਸ਼ਰੀਰਕ ਸੋਸ਼ਣ ਕਰਨ ਦੇ ਦੋਸ਼ੀ ਨੂੰ ਵੱਧ ਤੋਂ ਵੱਧ 15 ਸਾਲ ਦੀ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। 

ਪਰਵੀਨ ਵੱਲੋਂ ਕੀਤੀ ਇਸ ਹਰਕਤ ਲਈ ਰੈਪਿਡ ਸਿਟੀ ਚਰਚ ਦੇ ਬਿਸ਼ਪ ਰੋਬਰਟ ਨੇ ਪੀੜਤ ਅਤੇ ਉਸਦੇ ਪਰਿਵਾਰਾਂ ਕੋਲੋਂ ਈ-ਮੇਲ ਰਾਹੀਂ ਮੁਆਫੀ ਮੰਗੀ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ