ਸਿੱਕਮ ਸਰਹੱਦ 'ਤੇ ਭਾਰਤੀ ਚੀਨੀ ਫੌਜੀਆਂ ਦਰਮਿਆਨ ਹੱਥੋਪਾਈ ਹੋਈ

ਸਿੱਕਮ ਸਰਹੱਦ 'ਤੇ ਭਾਰਤੀ ਚੀਨੀ ਫੌਜੀਆਂ ਦਰਮਿਆਨ ਹੱਥੋਪਾਈ ਹੋਈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸਿੱਕਮ ਸੂਬੇ ਦੀ ਉੱਤਰੀ ਸਰਹੱਦ 'ਤੇ ਬੀਤੇ ਕੱਲ੍ਹ ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਟਕਰਾਅ ਹੋ ਗਿਆ। ਇਸ ਟਕਰਾਅ ਵਿਚ ਕਈ ਫੌਜੀਆਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਹਨ। 

ਭਾਰਤੀ ਮੀਡੀਆ ਵਿਚ ਨਸ਼ਰ ਹੋਈਆਂ ਖਬਰਾਂ ਮੁਤਾਬਕ ਇਹ ਝੜਪ ਨਾਕੂ ਲਾ ਸੈਕਟਰ ਨੇੜੇ ਹੋਈ। ਨਾਕੂ ਲਾ ਉੱਤਰੀ ਸਿੱਕਮ ਵਿਚ ਭਾਰਤ-ਚੀਨ ਸਰਹੱਦ 'ਤੇ ਇਕ ਦਰਾ ਹੈ। ਇਹ ਇਲਾਕਾ ਭਾਰਤ ਅਤੇ ਚੀਨ ਦਰਮਿਆਨ ਵਿਵਾਦਤ ਹੈ ਜਿੱਥੇ ਦੋਵੇਂ ਆਪਣਾ ਦਾਅਵਾ ਕਰਦੇ ਹਨ।

ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦੇ ਫੌਜੀਆਂ ਦਰਮਿਆਨ ਪਹਿਲਾਂ ਵੀ ਦੋਵਾਂ ਦੇਸ਼ਾਂ ਦੀ ਸਰਹੱਦ 'ਤੇ ਅਜਿਹੀਆਂ ਕਈ ਝੜਪਾਂ ਹੋਈਆਂ ਹਨ ਤੇ ਪਿਛਲੇ ਕੁੱਝ ਸਮੇਂ 'ਚ ਇਹ ਝੜਪਾਂ ਵਧੀਆਂ ਹਨ। ਇਹ ਝੜਪਾਂ ਦੋਵਾਂ ਦੇਸ਼ਾਂ ਦੀਆਂ ਗਸ਼ਤ ਪਾਰਟੀਆਂ ਦਰਮਿਆਨ ਹੁੰਦੀਆਂ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।