ਅਮਰੀਕਾ ਵਿੱਚ ਸਾਬਕਾ ਸੈਨਿਕ ਵਿਭਾਗ ਨਾਲ 29 ਮਿਲੀਅਨ ਡਾਲਰ ਦੀ ਠੱਗੀ ਕਰਨ ਵਾਲਾ ਭਾਰਤੀ ਕਾਬੂ

ਅਮਰੀਕਾ ਵਿੱਚ ਸਾਬਕਾ ਸੈਨਿਕ ਵਿਭਾਗ ਨਾਲ 29 ਮਿਲੀਅਨ ਡਾਲਰ ਦੀ ਠੱਗੀ ਕਰਨ ਵਾਲਾ ਭਾਰਤੀ ਕਾਬੂ
ਹਾਸ਼ੀਏ ਵਿੱਚ ਨਜ਼ਰ ਆ ਰਿਹਾ ਵਿਅਕਤੀ ਨਿਮੇਸ਼ ਸ਼ਾਹ ਹੈ

ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਕੈਲੀਫੋਰਨੀਆ ਦੇ ਦੱਖਣੀ ਜਿਲ੍ਹੇ ਦੇ ਅਟਾਰਨੀ ਦਫਤਰ ਨੇ ਖੁਲਾਸਾ ਕੀਤਾ ਹੈ ਕਿ ਸੈਨ ਡਿਆਗੋ ਸਥਿੱਤ ਟੈਕਨੀਕਲ ਟਰੇਨਿੰਗ ਸਕੂਲ 'ਬਲਿਊ ਸਟਾਰ ਲਰਨਿੰਗ' ਦਾ ਮਾਲਕ ਨਿਮੇਸ਼ ਸ਼ਾਹ ਸਾਬਕਾ ਸੈਨਿਕਾਂ ਦੇ ਵਿਭਾਗ ਨਾਲ 29 ਮਿਲੀਅਨ ਡਾਲਰ ਤੋਂ ਵੱਧ ਦੀ ਧੋਖਾਧੜੀ ਕਰਨ ਦਾ ਦੋਸ਼ੀ ਪਾਇਆ ਗਿਆ ਹੈ। 

ਅਟਾਰਨੀ ਜਨਰਲ ਦੇ ਦਫਤਰ ਅਨੁਸਾਰ ਸਾਬਕਾ ਸੈਨਿਕਾਂ ਦਾ ਵਿਭਾਗ ਉਸ ਸਕੂਲ ਨੂੰ ਟਿਊਸ਼ਨ ਤੇ ਹੋਰ ਫੀਸਾਂ ਸਿੱਧੇ ਤੌਰ 'ਤੇ ਭੇਜਦਾ ਹੈ ਜਿਸ ਸਕੂਲ ਵਿਚ ਸਾਬਕਾ ਸੈਨਿਕਾਂ ਨੂੰ ਦਾਖਲ ਕੀਤਾ ਜਾਂਦਾ ਹੈ ਤੇ ਕੁੱਝ ਮਾਮਲਿਆਂ ਵਿਚ ਹਾਊਸਿੰਗ ਭੱਤਾ, ਕਿਤਾਬਾਂ ਲਈ ਪੈਸੇ ਤੇ ਹੋਰ ਖਰਚੇ ਸਿੱਧੇ ਸਾਬਕਾ ਸੈਨਿਕ ਵਿਦਿਆਰਥੀਆਂ ਨੂੰ ਭੇਜੇ ਜਾਂਦੇ ਹਨ। ਸਾਬਕਾ ਸੈਨਿਕਾਂ ਦੇ ਵਿਭਾਗ ਤੋਂ ਫੰਡ ਲੈਣ ਲਈ ਸਕੂਲ ਵਿਚ ਘਟੋ ਘਟ 15% ਗੈਰ ਸਾਬਕਾ ਸੈਨਿਕ ਵਿਦਿਆਰਥੀਆਂ ਨੂੰ ਦਾਖਲ ਕਰਨਾ ਜਰੂਰੀ ਹੁੰਦਾ ਹੈ। ਸ਼ਾਹ ਨੇ ਗੈਰ ਸਾਬਕਾ ਸੈਨਿਕ ਵਿਦਿਆਰਥੀਆਂ ਦੀਆਂ ਜਾਅਲੀ ਫਾਇਲਾਂ ਬਣਾਈਆਂ ਹਾਲਾਂ ਕਿ ਉਸ ਨੂੰ ਪਤਾ ਸੀ ਕਿ ਉਸ ਦੇ ਤਕਰੀਬਨ 100% ਵਿਦਿਆਰਥੀ ਸਾਬਕਾ ਸੈਨਿਕ ਹਨ ਜੋ ਸਾਬਕਾ ਸੈਨਿਕਾਂ ਦੇ ਵਿਭਾਗ ਤੋਂ ਵਿੱਤੀ ਮੱਦਦ ਲੈ ਰਹੇ ਹਨ। 

ਸ਼ਾਹ ਨੇ ਸਾਬਕਾ ਸੈਨਿਕਾਂ ਦੇ ਵਿਭਾਗ ਨੂੰ 29,350,999 ਡਾਲਰ ਦਾ ਚੂਨਾ ਲਾਇਆ। ਝੂਠਾ ਬਿਆਨ ਦੇਣ ਲਈ ਸ਼ਾਹ ਦੀ ਪਤਨੀ ਨਿੱਧੀ ਸ਼ਾਹ ਵੀ ਦੋਸ਼ੀ ਪਾਈ ਗਈ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।