ਚੀਨੀ ਫੌਜੀਆਂ ਨੇ ਲੱਦਾਖ ਵਿਚ ਹੱਥੋ-ਹੱਥ ਲੜਾਈ 'ਚ ਇਕ ਭਾਰਤੀ ਕਮਾਂਡਰ ਸਮੇਤ ਤਿੰਨ ਫੌਜੀ ਮਾਰੇ

ਚੀਨੀ ਫੌਜੀਆਂ ਨੇ ਲੱਦਾਖ ਵਿਚ ਹੱਥੋ-ਹੱਥ ਲੜਾਈ 'ਚ ਇਕ ਭਾਰਤੀ ਕਮਾਂਡਰ ਸਮੇਤ ਤਿੰਨ ਫੌਜੀ ਮਾਰੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੱਦਾਖ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਦਰਮਿਆਨ ਬਣੇ ਹੋਏ ਸਰਹੱਦੀ ਤਣਾਅ ਦੇ ਚਲਦਿਆਂ ਬੀਤੀ ਰਾਤ ਝੜਪ ਹੋ ਗਈ ਜਿਸ ਵਿਚ ਭਾਰਤੀ ਫੌਜ ਦੇ ਇਕ ਕਮਾਂਡਰ ਅਤੇ ਦੋ ਭਾਰਤੀ ਜਵਾਨਾਂ ਦੇ ਮਾਰੇ ਜਾਣ ਦੀ ਖਬਰ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਇਸ ਝੜਪ ਤੋਂ ਬਾਅਦ ਹਾਲਾਤ ਨੂੰ ਸੁਧਾਰਨ ਲਈ ਭਾਰਤੀ ਅਤੇ ਚੀਨੀ ਫੌਜੀ ਅਫਸਰਾਂ ਦਰਮਿਆਨ ਬੈਠਕ ਚੱਲ ਰਹੀ ਹੈ।

ਭਾਰਤੀ ਮੀਡੀਆ ਵਿਚ ਇਹ ਖਬਰਾਂ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਹਨ ਇਕ ਇਹ ਝੜਪ ਹੱਥੋ-ਹੱਥ ਲੜਾਈ ਦੇ ਰੂਪ ਵਿਚ ਹੋਈ ਤੇ ਇਸ ਵਿਚ ਕੋਈ ਗੱਲੀ ਨਹੀਂ ਚੱਲੀ। 

ਦੱਸ ਦਈਏ ਕਿ ਕਿਸੇ ਸਮੇਂ ਸਿੱਖ ਰਾਜ ਦਾ ਹਿੱਸਾ ਰਹੇ ਲੱਦਾਖ ਖੇਤਰ ਵਿਚ ਚੀਨ ਅਤੇ ਭਾਰਤ ਇਕ ਦੂਜੇ ਖਿਲਾਫ ਜ਼ੋਰ ਅਜ਼ਮਾਈ ਕਰ ਰਹੇ ਹਨ। ਚੀਨ ਲੱਦਾਖ ਦੇ ਇਸ ਵਿਵਾਦਤ ਖਿੱਤੇ ਨੂੰ ਤਿੱਬਤ ਦਾ ਹਿੱਸਾ ਦਸ ਕੇ ਉਸ 'ਤੇ ਆਪਣਾ ਦਾਅਵਾ ਪੇਸ਼ ਕਰਦਾ ਹੈ। ਬੀਤੇ ਸਾਲ ਭਾਰਤ ਸਰਕਾਰ ਵੱਲੋਂ ਇਕ ਤਰਫਾ ਫੈਂਸਲਾ ਕਰਦਿਆਂ ਲੱਦਾਖ ਨੂੰ ਕਸ਼ਮੀਰ ਨਾਲੋਂ ਲਹਿਦਾ ਕਰਕੇ ਯੂਨੀਅਨ ਟੈਰੇਟਰੀ ਬਣਾ ਦਿੱਤਾ ਸੀ, ਜਿਸ ਤੋਂ ਚੀਨ ਨਾਖੁਸ਼ ਸੀ।