ਭਾਰਤੀ ਹਵਾਈ ਫੌਜ ਦਾ ਜਹਾਜ਼ ਉਡਾਨ ਦੌਰਾਨ ਹੋਇਆ ਲਾਪਤਾ; ਖੋਜ ਅਭਿਆਨ ਸ਼ੁਰੂ

ਭਾਰਤੀ ਹਵਾਈ ਫੌਜ ਦਾ ਜਹਾਜ਼ ਉਡਾਨ ਦੌਰਾਨ ਹੋਇਆ ਲਾਪਤਾ; ਖੋਜ ਅਭਿਆਨ ਸ਼ੁਰੂ

ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਦਾ ਏਐੱਨ-32 ਜਹਾਜ਼ ਅੱਜ ਅਰੁਨਾਚਲ ਪ੍ਰਦੇਸ਼ ਦੇ ਪਹਾੜੀ ਖੇਤਰ ਵਿੱਚ ਲਾਪਤਾ ਹੋ ਗਿਆ ਹੈ। ਇਸ ਜਹਾਜ਼ ਵਿੱਚ 13 ਲੋਕ ਸਵਾਰ ਸਨ।

ਇਸ ਜਹਾਜ਼ ਨੇ 12.25 'ਤੇ ਉਡਾਨ ਭਰੀ ਸੀ ਤੇ ਇਸਦਾ ਆਖਰੀ ਸੰਪਰਕ 1.00 ਵਜੇ ਹੋਇਆ। ਉਸ ਤੋਂ ਬਾਅਦ ਜਹਾਜ਼ ਦਾ ਸੰਪਰਕ ਟੁੱਟ ਗਿਆ। ਜਹਾਜ਼ ਨੇ ਜਿਸ ਥਾਂ ਲਈ ਉਡਾਣ ਭਰੀ ਸੀ ਉੱਥੇ ਜਹਾਜ਼ ਦੇ ਨਾਂ ਪਹੁੰਚਣ 'ਤੇ ਹਵਾਈ ਫੌਜ ਨੇ ਖੋਜ ਅਭਿਆਨ ਸ਼ੁਰੂ ਕਰ ਦਿੱਤਾ ਹੈ। 

ਜਹਾਜ਼ 'ਤੇ ਸਵਾਰ 13 ਲੋਕਾਂ ਵਿੱਚ 12 ਜਹਾਜ਼ ਦੇ ਅਮਲੇ ਦੇ ਮੈਂਬਰ ਸਨ ਜਦਕਿ 5 ਯਾਤਰੀ ਸਨ। ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵਟਿ ਕਰਕੇ ਸਾਰੇ ਯਾਤਰੀਆਂ ਦੇ ਸੁਰੱਖਿਅਤ ਹੋਣ ਦੀ ਦੁਆ ਕੀਤੀ ਹੈ।

ਜ਼ਿਕਰਯੋਗ ਹੈ ਕਿ ਇਹ ਇਸ ਤਰ੍ਹਾਂ ਦੀ ਪਹਿਲੀ ਘਟਨਾ ਨਹੀਂ ਹੈ। ਬੀਤੇ ਕੁੱਝ ਮਹੀਨਿਆਂ ਵਿੱਚ ਭਾਰਤ ਦੇ ਕਈ ਜਹਾਜ਼ ਹਾਦਸਾਗ੍ਰਸਤ ਹੋ ਚੁੱਕੇ ਹਨ।