ਜੁਗਰਾਜ ਸਿੰਘ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲੱਖ ਦਾ ਚੈੱਕ ਭੇਟ

ਜੁਗਰਾਜ ਸਿੰਘ ਦੇ ਪਰਿਵਾਰ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਲੱਖ ਦਾ ਚੈੱਕ ਭੇਟ

*ਗੁਰਜੋਤ ਗਿ੍ਫਤਾਰ, ਸੱਤ ਮਹੀਨਿਆਂ ’ਚ ਕਿੰਨੀ ਵਾਰ ਘਰ ਆਇਆ , ਜਾਂਚ ’ਚ ਲੱਗੀ ਪੁਲਿਸ

ਅੰਮ੍ਰਿਤਸਰ ਟਾਈਮਜ਼ ਬਿਉਰੋ

ਭਿੱਖੀਵਿੰਡ:ਸ਼੍ਰੋਮਣੀ ਕਮੇਟੀ ਨੇ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਚੜਾਉਣ ਵਾਲੇ ਜੁਗਰਾਜ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਦਾ ਚੈੱਕ ਭੇਟ ਕੀਤਾ। ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਕੱੱਢੇ ਗਏ ਟਰੈਕਟਰ ਮਾਰਚ ਦੌਰਾਨ ਲਾਲ ਕਿਲ੍ਹੇ ’ਤੇ ਕੇਸਰੀ ਝੰਡਾ ਚੜ੍ਹਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਸੀ, ਜੋ ਕਿ ਅੱਜ ਵੀ ਜਾਰੀ ਹੈ। ਇਸ ਘਟਨਾ ਮਗਰੋਂ ਜੁਗਰਾਜ ਸਿੰਘ ਦੇ ਪਰਿਵਾਰ ਨੂੰ ਕਈ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ ।                                                         ਗੁਰਜੋਤ ਗਿ੍ਫਤਾਰ 

 

 ਦਿੱਲੀ ’ਚ ਲਾਲ ਕਿਲ੍ਹੇ ’ਤੇ 26 ਜਨਵਰੀ ਨੂੰ ਹਿੰਸਾ ਦੇ ਮਾਮਲੇ ’ਚ ਨਾਮਜ਼ਦ ਕੀਤੇ ਗਏ ਮੁਲਜ਼ਮ ਗੁਰਜੋਤ ਸਿੰਘ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਦੀ ਟੀਮ ਨੇ ਅੰਮ੍ਰਿਤਸਰ ਤੋਂ ਗਿ੍ਰਫ਼ਤਾਰ ਕੀਤਾ ਹੈ। ਸਥਾਨਕ ਪੁਲਿਸ ਵੀ ਹੁਣ ਇਹ ਜਾਂਚ ਕਰਨ ਵਿਚ ਲੱਗੀ ਹੈ ਕਿ ਸੱਤ ਮਹੀਨਿਆਂ ’ਚ ਆਖ਼ਰ ਗੁਰਜੋਤ ਕਿੰਨੀ ਵਾਰ ਘਰ ਆਇਆ, ਉਸ ਨਾਲ ਕਿੰਨੇ ਲੋਕਾਂ ਦਾ ਸੰਪਰਕ ਹੋਇਆ।ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਤਲਵੰਡੀ ਸ਼ੋਭਾ ਸਿੰਘ ਵਾਸੀ ਜੋਗਿੰਦਰ ਸਿੰਘ ਫ਼ੌਜ ਤੋਂ ਸੇਵਾਮੁਕਤ ਹੋਏ ਹਨ। ਜੋਗਿੰਦਰ ਦਾ ਪਰਿਵਾਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜਿਆ ਹੋਇਆ ਹੈ। 26 ਜਨਵਰੀ ਨੂੰ ਦਿੱਲੀ ਅੰਦੋਲਨ ਤੋਂ ਦੋ ਦਿਨ ਪਹਿਲਾਂ 24 ਜਨਵਰੀ ਨੂੰ ਉਨ੍ਹਾਂ ਦਾ ਬੇਟਾ ਗੁਰਜੋਤ ਪਿੰਡ ਦੇ ਹੋਰਨਾਂ ਕਿਸਾਨਾਂ ਨਾਲ ਟਰੈਕਟਰ-ਟਰਾਲੀ ’ਤੇ ਰਵਾਨਾ ਹੋਇਆ ਸੀ। ਪਿਤਾ ਜੋਗਿੰਦਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਉਦੋਂ ਤੋਂ ਘਰ ਨਹੀਂ ਆਇਆ ਅਤੇ ਨਾਲ ਹੀ ਉਸ ਨੇ ਪਰਿਵਾਰ ਨਾਲ ਸੰਪਰਕ ਕੀਤਾ ਹੈ। ਉਹ ਆਪਣੇ ਬੇਟੇ ਦੀ ਭਾਲ ’ਚ ਕਈ ਵਾਰ ਦਿੱਲੀ ਜਾ ਚੁੱਕੇ ਹਨ।ਉਧਰ, ਗੁਰਜੋਤ ਦੇ ਬਾਰੇ ’ਚ ਪਿੰਡ ’ਚ ਚਰਚਾ ਹੈ ਕਿ ਉਹ ਕਈ ਵਾਰ ਅੱਧੀ ਰਾਤ ਨੂੰ ਪਿੰਡ ਵਿਚ ਆ ਚੁੱਕਾ ਹੈ। ਹਾਲਾਂਕਿ, ਇਸ ਬਾਰੇ ਪਿੰਡ ਦਾ ਕੋਈ ਵੀ ਵਿਅਕਤੀ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਹੈ। ਗੁਰਜੋਤ ਦੀ ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ ਗਿ੍ਰਫ਼ਤਾਰੀ ਕਰਨ ਦੀ ਖ਼ਬਰ ਤੋਂ ਬਾਅਦ ਖ਼ੁਫ਼ੀਆ ਏਜੰਸੀਆਂ ਨੇ ਪਿੰਡ ਵਿਚ ਚੱਕਰ ਲਾਉਣੇ ਸ਼ੁਰੂ ਕਰ ਦਿੱਤੇ ਹਨ।

ਕਿਹਾ ਜਾਂਦਾ ਹੈ ਕਿ ਗੁਰਜੋਤ ਨਾਲ ਸੰਪਰਕ ਰੱਖਣ ਵਾਲੇ ਲੋਕਾਂ ਦੀ ਸੂਚੀ ਕੇਂਦਰ ਸਰਕਾਰ ਵੱਲੋਂ ਸੂਬੇ ਦੇ ਗ੍ਰਹਿ ਵਿਭਾਗ ਨੂੰ ਭੇਜੀ ਗਈ ਹੈ। ਹਾਲਾਂਕਿ, ਇਸ ਬਾਰੇ ਕਿਸੇ ਵੀ ਅਧਿਕਾਰੀ ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਦਾ ਕਹਿਣਾ ਹੈ ਕਿ ਗੁਰਜੋਤ ਦੇ ਮਾਮਲੇ ਦੀ ਜਾਂਚ ਦਿੱਲੀ ਪੁਲਿਸ ਕਰ ਰਹੀ ਹੈ। ਦਿੱਲੀ ਪੁਲਿਸ ਜੇਕਰ ਕੋਈ ਸਹਿਯੋਗ ਮੰਗਦੀ ਹੈ ਤਾਂ ਤੁਰੰਤ ਦਿੱਤਾ ਜਾਵੇਗਾ।