ਦਿੱਲੀ ਹਵਾਈ ਅੱਡੇ 'ਤੇ ਲਾਇਬੇਰੀਆ ਤੋਂ ਆਏ ਤਸਕਰ ਕੋਲੋਂ 9 ਕਰੋੜ ਦੀ ਕੋਕੀਨ ਬਰਾਮਦ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ-ਕੌਮਾਂਤਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਨੇ ਲਾਇਬੇਰੀਆ ਤੋਂ ਆਏ ਇਕ ਵਿਅਕਤੀ ਨੂੰ ਦੇਸ਼ 'ਵਿਚ ਤਸਕਰੀ ਲਈ ਲਿਆਂਦੀ 9 ਕਰੋੜ ਰੁਪਏ ਦੀ ਕੋਕੀਨ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਦੱਸਿਆ ਗਿਆ ਹੈ ਕਿ ਯਾਤਰੀ ਨੂੰ 28 ਸਤੰਬਰ ਨੂੰ ਅਦੀਸ ਅਬਾਬਾ ਦੇ ਰਸਤੇ ਅਜ਼ਰਬਾਈਜਾਨ ਤੋਂ ਪਹੁੰਚਣ ਤੋਂ ਬਾਅਦ ਰੋਕਿਆ ਗਿਆ ਸੀ। ਉਸ ਦੀ ਨਿੱਜੀ ਤੇ ਸਾਮਾਨ ਦੀ ਡੂੰਘਾਈ ਨਾਲ ਜਾਂਚ ਕਰਨ 'ਤੇ ਕੁਝ ਵੀ ਸ਼ੱਕੀ ਨਹੀਂ ਮਿਲਿਆ, ਪਰ ਪੁੱਛਗਿੱਛ ਕਰਨ 'ਤੇ ਯਾਤਰੀ ਨੇ ਸਵੀਕਾਰ ਕੀਤਾ ਕਿ ਉਸ ਨੇ ਕੁਝ ਕੈਪਸੂਲ ਨਿਗਲੇ ਹਨ। ਡਾਕਟਰੀ ਪ੍ਰਕਿਰਿਆ ਤੋਂ ਬਾਅਦ 50 ਕੈਪਸੂਲਾਂ ਦੀ ਰਿਕਵਰੀ ਹੋਈ, ਜਿਨ੍ਹਾਂ 'ਵਿਚੋਂ ਕੁੱਲ 599 ਗ੍ਰਾਮ ਚਿੱਟੇ ਪਾਊਡਰ ਦੀ ਰਿਕਵਰੀ ਹੋਈ, ਜੋ ਕੋਕੀਨ ਸੀ, ਜਿਸ ਦਾ ਕੌਮਾਂਤਰੀ ਬਾਜ਼ਾਰ 'ਵਿਚ ਮੁੱਲ ਲਗਭਗ 9 ਕਰੋੜ ਰੁਪਏ ਹੈ।
Comments (0)