ਸਿੱਖਾਂ ਪ੍ਰਤੀ ਭਾਰਤੀ ਹਕੂਮਤ ਦੇ ਤਲਖੀ ਰਵੱਈਏ ਦਾ ਸ਼ਿਕਾਰ ਹੋਇਆ ਜਗਮੀਤ ਸਿੰਘ

ਸਿੱਖਾਂ ਪ੍ਰਤੀ ਭਾਰਤੀ ਹਕੂਮਤ ਦੇ ਤਲਖੀ ਰਵੱਈਏ ਦਾ ਸ਼ਿਕਾਰ ਹੋਇਆ ਜਗਮੀਤ ਸਿੰਘ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਭਾਰਤੀ ਹਕੂਮਤ ਅੱਜ ਵੀ ਸਿੱਖਾਂ 'ਤੇ ਜ਼ੁਲਮ ਕਰ ਰਹੀ ਹੈ। ਇਸ ਦੀ ਨਵੀਨ ਉਦਾਰਨ ਜਗਮੀਤ ਸਿੰਘ ਹੈ ਜਿਸ ਨੂੰ ਉਸ ਦੀ ਮਾਂ ਜਸਵੀਰ ਕੌਰ ਸਮੇਤ ਖਾਲਿਸਤਾਨ ਦਾ ਸਮਰਥਨ ਕਰਨ ਦੇ ਦੋਸ਼ ਵਿੱਚ ਪਟਿਆਲਾ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। 

ਜਿੱਥੋਂ ਤੱਕ ਭਾਰਤੀ ਸੁਪਰੀਮ ਕੋਰਟ ਦਾ ਸਵਾਲ ਹੈ ਖਾਲਿਸਤਾਨ ਦਾ ਸ਼ਾਂਤੀਪੂਰਵਕ ਸਮਰਥਨ ਕਰਨਾ ਅਪਰਾਧ ਨਹੀਂ ਹੈ, ਪਰ ਸਿੱਖਾਂ ਲਈ ਭਾਰਤ ਵਿੱਚ ਕਾਨੂੰਨ ਮੌਜੂਦ ਨਹੀਂ ਹੈ। ਸਿੱਖਾਂ ਨੂੰ  ਆਪਣੇ ਹੱਕ ਲੈਣ ਦੀ  ਤੀਹ ਸੁਤੰਤਰ ਬੋਲਣ ਦੀ ਆਜ਼ਾਦੀ ਨਹੀਂ ਹੈ । ਭਾਰਤੀ ਹਕੂਮਤ ਦੇ ਇਸ ਤਲਖੀ ਭਰੇ ਰਵੱਈਏ ਦਾ ਸ਼ਿਕਾਰ ਹੋਏ ਜਗਮੀਤ ਸਿੰਘ  ਸਾਹਿਬਜ਼ਾਦਿਆਂ ਦਾ ਭਰਾ ਹੈ... ਓਹਦੇ ਪਹਿਰਾਵੇ ਤੋਂ ਗਾਤਰੇ ਸਜਾਈ ਸ਼੍ਰੀ ਸਾਹਿਬ ਸਾਬਤ ਸੂਰਤ ਕੇਸ ਦਾਹੜੇ ਤੋਂ ਹੁਕੂਮਤ ਨੂੰ ਮੁੱਢ ਤੋਂ ਨਫ਼ਰਤ ਹੈ।