ਇੰਡੀਆਂ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਸਿਰਕੱਢ ਪੰਥਕ ਸੋਚ ਵਾਲੇ ਸਿੱਖਾਂ ਦੇ ਕਤਲੇਆਮ ਹੋਣ ਦਾ ਚੱਲ ਰਿਹਾ ਵਰਤਾਰਾ ਇਕ ਸਾਜਿਸ, ਤੁਰੰਤ ਬੰਦ ਹੋਵੇ : ਮਾਨ

ਇੰਡੀਆਂ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਸਿਰਕੱਢ ਪੰਥਕ ਸੋਚ ਵਾਲੇ ਸਿੱਖਾਂ ਦੇ ਕਤਲੇਆਮ ਹੋਣ ਦਾ ਚੱਲ ਰਿਹਾ ਵਰਤਾਰਾ ਇਕ ਸਾਜਿਸ, ਤੁਰੰਤ ਬੰਦ ਹੋਵੇ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 22 ਜੂਨ (ਮਨਪ੍ਰੀਤ ਸਿੰਘ ਖਾਲਸਾ):- ਸੈਂਟਰ ਦੀ ਮੋਦੀ ਹਕੂਮਤ ਅਤੇ ਉਸਦੀਆਂ ਏਜੰਸੀਆਂ ਵੱਲੋ ਬੀਤੇ ਕਾਫ਼ੀ ਲੰਮੇ ਸਮੇ ਤੋ ਸਿਰਕੱਢ ਸੂਝਵਾਨ ਸਿੱਖ ਸਖਸ਼ੀਅਤਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਇੰਡੀਆ, ਪੰਜਾਬ ਅਤੇ ਬਾਹਰਲੇ ਮੁਲਕਾਂ ਵਿਚ ਸਾਜਸੀ ਢੰਗਾਂ ਰਾਹੀ ਕਤਲ ਕੀਤਾ ਜਾਂਦਾ ਆ ਰਿਹਾ ਹੈ । ਜਿਨ੍ਹਾਂ ਵਿਚ ਭਾਈ ਸੰਦੀਪ ਸਿੰਘ (ਦੀਪ ਸਿੰਘ ਸਿੱਧੂ) ਨੂੰ ਦਿੱਲੀ ਤੋਂ ਆਉਦੇ ਹੋਏ ਹਰਿਆਣਾ ਵਿਚ ਦਾਖਲ ਹੁੰਦੇ ਹੋਏ ਇਕ ਐਕਸੀਡੈਟ ਦਿਖਾਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਉਪਰੰਤ ਸਾਡੀ ਸਿੱਖ ਕੌਮ ਤੇ ਪੰਜਾਬ ਦੇ ਵਿਰਸੇ-ਵਿਰਾਸਤ ਦੇ ਸੰਬੰਧ ਵਿਚ ਆਪਣੇ ਗੀਤਾਂ ਰਾਹੀ ਕੌਮੀ ਭਾਵਨਾਵਾ ਨੂੰ ਉਜਾਗਰ ਕਰਨ ਵਾਲੇ ਉੱਘੇ ਲੇਖਕ ਤੇ ਗਾਇਕ ਸ. ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਹਕੂਮਤੀ ਪੱਧਰ ਤੇ ਦਿੱਤੀ ਹੋਈ ਸੁਰੱਖਿਆ ਨੂੰ ਵਾਪਸ ਲੈਕੇ ਦੁਸ਼ਮਣਾਂ ਨੂੰ ਮਾਰਨ ਲਈ ਮਾਹੌਲ ਤਿਆਰ ਕਰ ਦਿੱਤਾ ਸੀ ਜਿਸ ਅਧੀਨ ਉਨ੍ਹਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਸ ਉਪਰੰਤ ਸ. ਰਿਪਦੁਮਨ ਸਿੰਘ ਮਲਿਕ ਦਾ ਬ੍ਰਿਟਿਸ ਕੋਲੰਬੀਆ ਦੇ ਸਰੀ ਸ਼ਹਿਰ ਵਿਚ ਕਤਲ ਕਰ ਦਿੱਤਾ ਗਿਆ, ਇਸ ਉਪਰੰਤ ਪਾਕਿਸਤਾਨ ਦੇ ਲਾਹੌਰ ਵਿਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਗੋਲੀ ਦਾ ਨਿਸ਼ਾਨਾਂ ਬਣਾਕੇ ਕਤਲ ਕਰ ਦਿੱਤਾ ਗਿਆ, ਫਿਰ ਭਾਈ ਅਵਤਾਰ ਸਿੰਘ ਖੰਡਾ ਜੋ ਬਾਦਲੀਲ ਢੰਗ ਨਾਲ ਸਿੱਖ ਕੌਮ ਤੇ ਪੰਜਾਬੀਆਂ ਦੀ ਆਵਾਜ ਨੂੰ ਬੁਲੰਦ ਕਰਨ ਦੀ ਜਿੰਮੇਵਾਰੀ ਨਿਭਾਅ ਰਹੇ ਸਨ, ਉਨ੍ਹਾਂ ਬਰਮਿੰਗਮ ਬਰਤਾਨੀਆ ਵਿਚ ਕਤਲ ਕਰ ਦਿੱਤਾ ਗਿਆ ਅਤੇ ਹੁਣ ਕੁਝ ਦਿਨ ਪਹਿਲੇ ਸ. ਹਰਦੀਪ ਸਿੰਘ ਨਿੱਝਰ ਜੋ ਕੈਨੇਡਾ ਸਰੀ ਦੇ ਗੁਰੂਘਰਾਂ ਦੀ ਤਾਲਮੇਲ ਕਮੇਟੀ ਦੇ ਪ੍ਰਧਾਨ ਦੀ ਸੇਵਾ ਨਿਭਾਉਦੇ ਹੋਏ ਕੌਮੀ ਭਾਵਨਾਵਾ ਉਤੇ ਸੁਹਿਰਦਤਾ ਨਾਲ ਅਮਲ ਕਰ ਰਹੇ ਸਨ, ਉਨ੍ਹਾਂ ਦਾ ਸਰੀ ਵਿਚ ਕਤਲ ਕਰ ਦਿੱਤਾ ਗਿਆ । ਜੋ ਸੈਂਟਰ ਹਕੂਮਤ ਅਤੇ ਖੂਫੀਆ ਏਜੰਸੀਆ ਵੱਲੋ ਇਨਸਾਨੀਅਤ ਤੇ ਮਨੁੱਖਤਾ ਦਾ ਗੈਰ ਵਿਧਾਨਿਕ ਢੰਗਾਂ ਨਾਲ ਕਤਲ ਕਰਨ ਦੇ ਅਮਲ ਕੀਤੇ ਜਾ ਰਹੇ ਹਨ, ਜਿਸਨੂੰ ਸਿੱਖ ਕੌਮ ਕਤਈ ਬਰਦਾਸਤ ਨਹੀ ਕਰ ਸਕਦੀ ਅਤੇ ਨਾ ਹੀ ਆਪਣੀਆ ਕੌਮੀ ਸਖਸ਼ੀਅਤਾਂ ਦੀਆਂ ਜਿੰਦਗਾਨੀਆਂ ਨਾਲ ਹੁਕਮਰਾਨਾਂ ਨੂੰ ਇਸ ਤਰ੍ਹਾਂ ਖਿਲਵਾੜ ਕਰਨ ਦੀ ਇਜਾਜਤ ਦਿੱਤੀ ਜਾਵੇਗੀ । ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਗਵਰਨਰ ਪੰਜਾਬ ਨੂੰ ਇਸ ਵਿਸੇ ਤੇ ਉਚੇਚੇ ਤੌਰ ਤੇ ਕੌਮ ਦਾ ਪੱਖ ਅਤੇ ਸੋਚ ਤੋ ਸੈਟਰ ਦੇ ਸਿੱਖ ਕੌਮ ਵਿਰੋਧੀ ਹੁਕਮਰਾਨਾਂ ਅਤੇ ਖੂਫੀਆ ਏਜੰਸੀਆਂ ਦੇ ਮੁੱਖੀਆਂ ਨੂੰ ਗਵਰਨਰ ਪੰਜਾਬ ਵੱਲੋ ਜਿਥੇ ਸਖਤੀ ਨਾਲ ਤਾੜਨਾ ਕਰਨ ਦੇ ਫਰਜ ਅਦਾ ਕਰਨੇ ਚਾਹੀਦੇ ਹਨ, ਉਥੇ ਇੰਡੀਆ ਦੀ ਪ੍ਰੈਜੀਡੈਟ ਬੀਬੀ ਦ੍ਰੋਪਦੀ ਮੁਰਮੂ ਦੇ ਧਿਆਨ ਹਿੱਤ ਲਿਖਤੀ ਰੂਪ ਵਿਚ ਇਸ ਅਤਿ ਗੰਭੀਰ ਵਿਸੇ ਨੂੰ ਲਿਆਉਦੇ ਹੋਏ ਸੈਟਰ ਦੀ ਹਕੂਮਤ ਨੂੰ ਇਸ ਗੈਰ ਕਾਨੂੰਨੀ ਤੇ ਅਣਮਨੁੱਖੀ ਸਿੱਖ ਕੌਮ ਵਿਰੋਧੀ ਅਮਲ ਨੂੰ ਰੋਕਣ ਲਈ ਫੌਰੀ ਕਾਰਵਾਈ ਕਰਵਾਉਣੀ ਚਾਹੀਦੀ ਹੈ । ਤਾਂ ਕਿ ਸਿੱਖ ਕੌਮ ਨਾਲ 1947 ਤੋਂ ਹੋ ਰਹੇ ਹਰ ਖੇਤਰ ਵਿਚ ਵਿਤਕਰੇ ਤੇ ਬੇਇਨਸਾਫ਼ੀਆਂ ਦੀ ਬਦੌਲਤ, ਇਸ ਸੁਰੂ ਹੋਏ ਕਤਲੇਆਮ ਦੀ ਬਦੌਲਤ ਦਿਨੋ ਦਿਨ ਵੱਧ ਰਹੇ ਬ਼ਗਾਵਤੀ ਰੋਹ ਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਦਾ ਸਹੀ ਸਮੇ ਤੇ ਹੱਲ ਹੋ ਸਕੇ ਅਤੇ ਇਥੋ ਦੇ ਹਾਲਾਤ ਅਮਨਮਈ ਤੇ ਜਮਹੂਰੀਅਤ ਪੱਖੀ ਬਣੇ ਰਹਿਣ । ਗਵਰਨਰ ਪੰਜਾਬ ਨੇ ਦੋਵਾਂ ਆਗੂਆਂ ਦੀ ਗੱਲਬਾਤ ਨੂੰ ਬਹੁਤ ਹੀ ਸਹਿਜ ਤੇ ਸੰਜੀਦਗੀ ਨਾਲ ਸੁਣਦੇ ਹੋਏ ਵਿਸਵਾਸ ਦਿਵਾਇਆ ਕਿ ਉਨ੍ਹਾਂ ਵੱਲੋ ਦਿੱਤੇ ਗਏ ਯਾਦ ਪੱਤਰ ਦੇ ਦੋਵੇ ਪੰਜਾਬ ਸੂਬੇ ਤੇ ਸਿੱਖ ਕੌਮ ਸੰਬੰਧੀ ਸੰਜ਼ੀਦਾ ਮੁੱਦਿਆ ਨੂੰ ਸਹੀ ਢੰਗ ਨਾਲ ਪੇਸ਼ ਕਰਦੇ ਹੋਏ ਹੱਲ ਕਰਨ ਦੀ ਹਰ ਸੰਭਵ ਕੋਸਿ਼ਸ਼ ਕੀਤੀ ਜਾਵੇਗੀ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਵਲੋਂ ਕੀਤਾ ਗਿਆ।