ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਮੋਦੀ ਵਲੋਂ ਸ਼ਰਧਾਂਜਲੀ ਭੇਟ

ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਮੋਦੀ ਵਲੋਂ ਸ਼ਰਧਾਂਜਲੀ ਭੇਟ

*ਦੇਸ਼ ਦੀ ਵੰਡ 'ਤੇ ਵੀਡੀਓ ਜਾਰੀ ਕਰਕੇ ਭਾਜਪਾ ਨੇ ਨਹਿਰੂ ਨੂੰ ਠਹਿਰਾਇਆ ਜ਼ਿੰਮੇਵਾਰ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1947 ਵਿਚ ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਉਣ ਵਾਲਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਇਤਿਹਾਸ ਦੇ ਉਸ ਦੁਖਦਾਈ ਦੌਰ ਦੇ ਪੀੜਤਾਂ ਦੇ ਸਬਰ ਅਤੇ ਸਹਿਣਸ਼ੀਲਤਾ ਦੀ ਸ਼ਲਾਘਾ ਕੀਤੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਸਾਲ ਐਲਾਨ ਕੀਤਾ ਸੀ ਕਿ ਲੋਕਾਂ ਦੇ ਸੰਘਰਸ਼ ਅਤੇ ਕੁਰਬਾਨੀ ਦੀ ਯਾਦ ਵਿੱਚ 14 ਅਗਸਤ ਨੂੰ ‘ਵੰਡ ਯਾਦਗਾਰੀ ਦਿਵਸ’ ਵਜੋਂ ਮਨਾਇਆ ਜਾਵੇਗਾ।

ਵੰਡ ਦੇ ਸੰਤਾਪ ਦੀ ਯਾਦਗਾਰ ਦਿਵਸ ਮੌਕੇ ਭਾਜਪਾ ਅਤੇ ਕਾਂਗਰਸ ਨੇ ਇਕ ਦੂਜੇ 'ਤੇ ਸ਼ਬਦੀ ਤੀਰ ਚਲਾਉਂਦਿਆਂ ਦੇਸ਼ ਦੀ ਵੰਡ ਲਈ ਇਕ-ਦੂਜੇ ਦੇ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ।ਜਿਥੇ ਭਾਜਪਾ ਨੇ ਇਕ ਵੀਡੀਓ ਜਾਰੀ ਕਰਕੇ ਭਾਰਤ ਦੀ ਵੰਡ ਲਈ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਇਆ, ਉਥੇ ਕਾਂਗਰਸ ਨੇ ਜਨਸੰਘ ਦੇ ਸੰਸਥਾਪਕ ਸਿਆਮਾ ਪ੍ਰਸਾਦ ਦੇ ਫ਼ੈਸਲਿਆਂ 'ਤੇ ਸਵਾਲ ਉਠਾਏ ।ਭਾਜਪਾ ਨੇ ਤਕਰੀਬਨ 7 ਮਿੰਟ ਦੇ ਇਸ ਵੀਡੀਓ 'ਚ ਵੰਡ ਦੇ ਲਈ ਸਿੱਧੇ ਤੌਰ 'ਤੇ ਕਾਂਗਰਸ, ਮੁਸਲਿਮ ਲੀਗ ਅਤੇ ਖੱਬੇ ਪੱਖੀ ਪਾਰਟੀਆਂ ਨੂੰ ਜ਼ਿੰਮੇਵਾਰ ਠਹਿਰਾਇਆ । ਵੀਡੀਓ ਵਿਚ ਉਚੇਚੇ ਤੌਰ 'ਤੇ ਨਹਿਰੂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਗਿਆ ਕਿ ਮੁਹੰਮਦ ਅਲੀ ਜਿਨਾਹ ਦੀ ਅਗਵਾਈ ਵਾਲੀ ਮੁਸਲਿਮ ਲੀਗ ਦੀ ਪਾਕਿਸਤਾਨ ਬਣਾਉਣ ਦੀ ਮੰਗ ਅੱਗੇ ਨਹਿਰੂ ਦੇ ਝੁਕਣ ਕਾਰਨ ਹੀ ਦੇਸ਼ ਦੋ ਫਾੜ ਹੋਇਆ । ਕਾਂਗਰਸ ਨੇ ਵੀਡੀਓ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਦੇਸ਼ ਨੂੰ ਵੰਡਣ ਲਈ ਆਧੁਨਿਕ ਦੌਰ ਦੇ ਸਾਵਰਕਰ ਅਤੇ ਜਿਨਾਹ ਦੀਆਂ ਕੋਸ਼ਿਸ਼ਾਂ ਅੱਜ ਵੀ ਜਾਰੀ ਹਨ । ਕਾਂਗਰਸ ਦੇ ਮਹਾਂਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 14 ਅਗਸਤ ਨੂੰ ਵੰਡ ਦੇ ਸੰਤਾਪ ਦੇ ਯਾਦਗਾਰ ਦਿਵਸ ਵਜੋਂ ਮਨਾਉਣ ਦੀ ਅਸਲ ਮਨਸ਼ਾ ਸਭ ਤੋਂ ਦਰਦਨਾਕ ਇਤਿਹਾਸਕ ਘਟਨਾਵਾਂ ਨੂੰ ਆਪਣੇ ਸਿਆਸੀ ਫ਼ਾਇਦੇ ਲਈ ਇਸਤੇਮਾਲ ਕਰਨਾ ਹੈ । ਜੈਰਾਮ ਰਮੇਸ਼ ਨੇ ਲੜੀਵਾਰ ਟਵੀਟਾਂ ਵਿਚ ਕਿਹਾ ਕਿ ਦੋ ਰਾਸ਼ਟਰ ਦਾ ਸਿਧਾਂਤ ਸਾਵਰਕਰ ਨੇ ਦਿੱਤਾ ਸੀ ਅਤੇ ਜਿਨਾਹ ਨੇ ਇਸ ਨੂੰ ਅੱਗੇ ਵਧਾਇਆ ਸੀ | ਰਮੇਸ਼ ਨੇ ਪਟੇਲ ਦੇ ਲਿਖੇ ਸ਼ਬਦਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਟੇਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਵੰਡ ਨੂੰ ਸਵੀਕਾਰ ਨਹੀਂ ਕੀਤਾ ਗਿਆ ਤਾਂ ਭਾਰਤ ਕਈ ਟੋਟਿਆਂ ਵਿਚ ਵੰਡਿਆ ਜਾਵੇਗਾ ।ਕਾਂਗਰਸ ਨੇ ਭਾਜਪਾ 'ਤੇ ਨਫ਼ਰਤੀ ਮਾਹੌਲ ਸਿਰਜਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਵੰਡ ਦੀ ਤ੍ਰਾਸਦੀ ਦੀ ਦੁਰਵਰਤੋਂ ਨਫ਼ਰਤ ਦੀ ਭਾਵਨਾ