ਮਮਤਾ ਨੇ ਕੋਲਕਾਤਾ ਦੇ ਗੁਰਦੁਆਰੇ ਮੱਥਾ ਟੇਕਿਆ, ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ

ਮਮਤਾ ਨੇ ਕੋਲਕਾਤਾ ਦੇ ਗੁਰਦੁਆਰੇ ਮੱਥਾ ਟੇਕਿਆ, ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ

ਕਿਹਾ ਕਿ ਸਿਖਾਂ ਮੇਰਾ ਮਨੋਬਲ ਉਚਾ ਕੀਤਾ

ਨਵੀਂ ਦਿੱਲੀ, ਪੱਛਮੀ ਬੰਗਾਲ ਦੀ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਨ ਵਾਲੀ ਮਮਤਾ ਬੈਨਰਜੀ ਨੇ ਕੋਲਕਾਤਾ ਦੇ ਭਵਾਨੀਪੁਰ ਦੇ ਗੁਰਦੁਆਰੇ ਵਿੱਚ ਮੱਥਾ ਟੇਕਿਆ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਬੋਲੇ ਸੋ ਨਿਹਾਲ ਦੇ ਜੈਕਾਰੇ ਵੀ ਲਾਏ। ਕੋਲਕਾਤਾ ’ਚ ਪੰਜਾਬੀ ਭਾਈਚਾਰਾ ਟਰਾਂਸਪੋਰਟ ਕਾਰੋਬਾਰ ’ਚ ਭਾਰੂ ਹੈ। ਭਵਾਨੀਪੁਰ ਸਿੱਖਾਂ ਦਾ ਗੜ੍ਹ ਹੈ, ਜਿੱਥੇ 80 ਹਜ਼ਾਰ ਤੋਂ ਵੱਧ ਪੰਜਾਬ ਨਾਲ ਸਬੰਧਤ ਹਨ। ਮਮਤਾ ਨੇ ਇਸ ਗੁਰਦੁਆਰੇ ਨੇੜੇ ਗੁਰੂ ਗੋਬਿੰਦ ਸਿੰਘ ਦੇ ਨਾਂ 'ਤੇ ਗੇਟ ਬਣਾਉਣ ਦੀ ਮਨਜ਼ੂਰੀ ਛੇ ਮਹੀਨੇ ਪਹਿਲਾਂ ਹੀ ਦੇ ਦਿੱਤੀ ਹੋਈ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਟਿਕੈਤ ਤੇ ਗੁਰਨਾਮ ਸਿੰਘ ਚਡੂਨੀ ਨੇ ਕੋਲਕਾਤਾ ਵਿਚ ਰੈਲੀਆਂ ’ਚ ਹਿੱਸਾ ਲੈਣ ਕੇ 'ਭਾਜਪਾ ਨੂੰ ਵੋਟ ਨਾਂ ਦਾ ਸੱਦਾ ਦਿੱਤਾ ਸੀ। ਮਮਤਾ ਬੈਨਰਜੀ ਨੇ ਕਿਹਾ ਕਿ ਮੈਨੂੰ ਸਿਖਾਂ ਉਪਰ ਮਾਣ ਹੈ।ਇਹਨਾ ਨੇ ਮੇਰਾ ਸਾਥ ਦੇਕੇ ਮੇਰਾ ਮਾਣ ਵਧਾਇਆ ਹੈ।