ਕਰੋਨਾ ਕਾਰਣ ਅਮਰੀਕਾ ’ਚ ਭਾਰਤ  ਦੇ ਲੋਕ ਨਹੀਂ ਜਾ ਸਕਣਗੇ 

ਕਰੋਨਾ ਕਾਰਣ ਅਮਰੀਕਾ ’ਚ ਭਾਰਤ  ਦੇ ਲੋਕ ਨਹੀਂ ਜਾ ਸਕਣਗੇ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਵਾਸ਼ਿੰਗਟਨ: ਅਮਰੀਕਾ ਨੇ ਕੋਵਿਡ-19 ਮਹਾਮਾਰੀ ਦੇ ਸਭ ਤੋਂ ਖਤਰਨਾਕ ਦੌਰ ਵਿੱਚੋਂ ਲੰਘ ਰਹੇ ਭਾਰਤ ਤੋਂ ਆਉਣ ਵਾਲੇ ਲੋਕਾਂ ’ਤੇ ਪਾਬੰਦੀ ਲਗਾ ਦਿੱਤੀ ਹੈ। ਰਾਸ਼ਟਰਪਤੀ ਜੋਅ ਬਾਇਡਨ ਦੇ ਹੁਕਮ  ਲਾਗੂ ਹੋ ਗਏ। ਰਾਸ਼ਟਰਪਤੀ ਨੇ ਕਿਹਾ ਕਿ ਉਹ ਲੋਕ ਜੋ ਅਮਰੀਕਾ ਦੇ ਨਾਗਰਿਕ ਨਹੀਂ ਹਨ, ਤੇ ਪਿਛਲੇ 14 ਦਿਨਾਂ ਤੋਂ ਭਾਰਤ ਵਿੱਚ ਰਹਿ ਰਹੇ ਹਨ, ਅਮਰੀਕਾ ਨਹੀਂ ਆ ਸਕਦੇ। ਅਮਰੀਕਾ ਨੇ ਆਪਣੇ ਨਾਗਰਿਕਾਂ, ਗਰੀਨ ਕਾਰਡਧਾਰਕਾਂ, ਉਨ੍ਹਾਂ ਦੇ ਗ਼ੈਰਮਅਮਰੀਕੀ ਜੀਵਨ ਸਾਥੀਆਂ ਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸਣੇ ਵੱਖ ਵੱਖ ਵਰਗਾਂ ਨੂੰ ਇਸ ਪਾਬੰਦੀ ਤੋਂ ਛੋਟ ਦਿੱਤੀ ਹੈ। ਇਹ ਹੁਕਮ ਅਣਮਿਥੇ ਸਮੇਂ ਲਈ ਲਾਗੂ ਕੀਤੇ ਗਏ ਹਨ ਤੇ ਇਨ੍ਹਾਂ ਨੂੰ ਸਿਰਫ ਰਾਸ਼ਟਰਪਤੀ ਹੀ ਰੱਦ ਕਰ ਸਕਦੇ ਹਨ।