ਵੋਟਾਂ ਦੀ ਸਿਆਹੀ ਸੁੱਕਣ ਤੋਂ ਪਹਿਲਾਂ ਹੀ ਪੰਜਾਬੀਆਂ ਨੂੰ ਮਹਿੰਗੀ ਬਿਜਲੀ ਦਾ ਝਟਕਾ

ਪਟਿਆਲਾ: ਪੰਜਾਬ ਦੇ ਲੋਕਾਂ ਦੀਆਂ ਉਂਗਲਾਂ 'ਤੇ ਲੱਗੀ ਅਜੇ ਵੋਟਾਂ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਬਿਜਲੀ ਦਾ ਤਕੜਾ ਝਟਕਾ ਦੇ ਦਿੱਤਾ ਹੈ। ਪੰਜਾਬ ਰਾਜ ਬਿਜਲੀ ਰੈਗੁਲੇਟਰੀ ਕਮਿਸ਼ਨ ਨੇ ਅੱਜ ਬਿਜਲੀ ਖਰਚਿਆਂ ਬਾਰੇ ਨਵਾਂ ਫੁਰਮਾਨ ਸੁਣਾਉਂਦਿਆਂ ਬਿਜਲੀ ਦਰਾਂ ਵਿੱਚ 2.14 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ ਜੋ 1 ਜੂਨ ਤੋਂ ਸਾਰੇ ਵਰਗਾਂ ਦੇ ਖਪਤਕਾਰਾਂ 'ਤੇ ਲਾਗੂ ਹੋਵੇਗਾ।
ਕਮਿਸ਼ਨ ਦੇ ਨਵੇਂ ਐਲਾਨ ਮਗਰੋਂ ਘਰੇਲੂ ਬਿਜਲੀ ਦਰ 'ਚ 8 ਪੈਸੇ ਪ੍ਰਤੀ ਯੂਨਿਟ ਅਤੇ ਨਿਰਧਾਰਿਤ ਖਰਚ 10 ਰੁਪਏ ਪ੍ਰਤੀ ਕਿਲੋਵਾਟ ਹੋਵੇਗੀ।
ਇਸੇ ਤਰ੍ਹਾਂ ਉਦਯੋਗਿਕ ਖੇਤਰ ਲਈ ਵੀ ਪ੍ਰਤੀ ਯੂਨਿਟ ਇਹੀ ਦਰ ਤੈਅ ਕੀਤੀ ਗਈ ਹੈ ਜਦਕਿ ਨਿਰਧਾਰਿਤ ਚਾਰਜ 5 ਰੁਪਏ ਪ੍ਰਤੀ ਕੇਵੀਏ ਅਤੇ ਔਸਤ ਮੁੱਲ 6.629 ਰੁਪਏ ਪ੍ਰਤੀ ਯੂਨਿਟ ਹੋਵੇਗਾ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)