ਪਹਿਲੀ ਬਹਿਸ 'ਚ ਜੋ ਬਿਡੇਨ ਨੂੰ ਡੋਨਾਲਡ ਟਰੰਪ ਨੇ ਹਰਾਇਆ

ਪਹਿਲੀ ਬਹਿਸ 'ਚ ਜੋ ਬਿਡੇਨ ਨੂੰ ਡੋਨਾਲਡ ਟਰੰਪ ਨੇ ਹਰਾਇਆ

*ਟਰੰਪ ਨਾਲ ਬਹਿਸ 'ਵਿਚ ਬਿਡੇਨ ਦਾਖ਼ਰਾਬ ਪ੍ਰਦਰਸ਼ਨ 

* ਪਾਰਟੀ ਬਾਈਡੇਨ ਨੂੰ ਉਮੀਦਵਾਰ ਵਜੋਂ ਨਹੀਂ ਬਦਲੇਗੀ

*ਰਾਸ਼ਟਰਪਤੀ ਚੋਣ ਦੀ ਦੌੜ ਤੋਂ ਹਟਣ ਦੀ ਮੰਗ ਵਧਣ ਲਗੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ-ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਲਈ ਹੋਣ ਵਾਲੀਆਂ ਚੋਣਾਂ ਦੇ ਅਧੀਨ ਅਟਲਾਂਟਾ ਵਿਚ ਹੋਈ ਬਹਿਸ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਅਤੇ ਮੁੱਖ ਧਾਰਾ ਦੀ ਅਮਰੀਕੀ ਮੀਡੀਆ 'ਚ ਰਾਸ਼ਟਰਪਤੀ ਜੋਅ ਬਾਈਡੇਨ ਦੇ ਚੋਣ ਦੌੜ ਤੋਂ ਹਟਣ ਦੀ ਮੰਗ ਵੱਧ ਰਹੀ ਹੈ। ਬਾਈਡੇਨ (81) ਅਤੇ ਉਨ੍ਹਾਂ ਦੇ ਪ੍ਰਚਾਰ ਮੁਹਿੰਮ ਚਲਾ ਰਹੇ ਲੋਕਾਂ ਨੇ ਕਿਹਾ ਕਿ ਉਹ ਹਾਰ ਨਹੀਂ ਮੰਨ ਰਹੇ ਹਨ ਅਤੇ 5 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਫ਼ਲਤਾਪੂਰਵਕ ਮੁਕਾਬਲਾ ਕਰਨ ਲਈ ਵਚਨਬੱਧ ਹਨ। ਪ੍ਰਚਾਰ ਮੁਹਿੰਮ ਦੀ ਲੀਡਰਸ਼ਿਪ ਨੇ ਕਿਹਾ,''ਬਾਈਡੇਨ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹਨ। ਉਮੀਦਵਾਰ ਨਹੀਂ ਬਦਲਿਆ ਜਾ ਰਿਹਾ ਹੈ।'' ਅਮਰੀਕਾ ਦੇ 46ਵੇਂ ਰਾਸ਼ਟਰਪਤੀ ਬਾਈਡੇਨ ਨੇ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਨ ਲਈ ਪ੍ਰਾਇਮਰੀ ਚੋਣ 'ਵਿਚ ਜਿੱਤ ਹਾਸਲ ਕਰ ਲਈ ਹੈ।

ਡੋਨਾਲਡ ਟਰੰਪ ਨੇ ਸਨਸਨੀਖੇਜ਼ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ "ਗੈਰ-ਕਾਨੂੰਨੀ ਸ਼ਰਨਾਰਥੀ ਦੇਸ਼ ਵਿੱਚ ਹਿੰਸਾ ਨੂੰ ਉਤਸ਼ਾਹਿਤ ਕਰ ਰਹੇ ਹਨ ਅਤੇ ਅਤੀਤ ਵਿੱਚ ਕਈ ਨੌਜਵਾਨ ਔਰਤਾਂ ਦੇ ਕਤਲ ਵਿੱਚ ਸ਼ਾਮਲ ਸਨ।" ਜਿਸ ਦਾ ਜਵਾਬ ਦਿੰਦੇ ਹੋਏ ਬਿਡੇਨ ਨੇ ਕਿਹਾ, "ਕਈ ਮੁਟਿਆਰਾਂ ਦੇ ਕਤਲ ਪਿਛੇ ਉਨ੍ਹਾਂ ਦੇ ਆਪਣੇ ਪਤੀ ਅਤੇ ਸਹੁਰੇ ਦਾ ਹੱਥ ਸੀ।"

ਵ੍ਹਾਈਟ ਹਾਊਸ 'ਚ ਦੂਜਾ ਕਾਰਜਕਾਲ ਪਾਉਣ ਦੇ ਇਛੁੱਕ ਬਾਈਡੇਨ ਦੀ ਆਵਾਜ਼ ਬਹਿਸ ਦੌਰਾਨ ਲੜਖੜਾਉਂਦੀ ਨਜ਼ਰ ਆਈ, ਜਿਸ ਨਾਲ ਡੈਮੋਕ੍ਰੇਟ ਦੇ ਸੀਨੀਅਰ ਨੇਤਾ ਇਹ ਸੋਚਣ ਨੂੰ ਮਜ਼ਬੂਰ ਹੋ ਗਏ ਹਨ ਕਿ ਕੀ ਮੌਜੂਦਾ ਰਾਸ਼ਟਰਪਤੀ ਚੋਣਾਂ ਤੋਂ ਪਹਿਲੇ ਦੇ ਕਠਿਨ ਮਹੀਨਿਆਂ ਦੌਰਾਨ ਸਿਖਰ 'ਤੇ ਰਹਿ ਸਕਦੇ ਹਨ। ਉੱਥੇ ਹੀ ਰਿਪਬਲਿਕਨ ਪਾਰਟੀ ਵਲੋਂ ਰਾਸ਼ਟਰਪਤੀ ਅਹੁਦੇ ਦੇ ਸੰਭਾਵਿਤ ਉਮੀਦਵਾਰ ਟਰੰਪ (78) ਨੇ 90 ਮਿੰਟ ਦੀ ਬਹਿਸ ਦੌਰਾਨ ਸ਼ੁਰੂਆਤ ਤੋਂ ਹੀ ਬਾਈਡੇਨ ਨੂੰ ਸਖ਼ਤ ਟੱਕਰ ਦਿੱਤੀ। ਰਾਸ਼ਟਰਪਤੀ ਅਹੁਦੇ ਦੇ ਚੋਣ ਲਈ ਅਟਲਾਂਟਾ 'ਚ ਵੀਰਵਾਰ ਰਾਤ ਪਹਿਲੀ ਬਹਿਸ ਦੇ ਬਾਅਦ ਤੋਂ ਹੀ 'ਦਿ ਨਿਊਯਾਰਕ ਟਾਈਮਜ਼' ਸਮੇਤ ਕਈ ਮੀਡੀਆ ਸੰਸਥਾ ਅਤੇ ਬਾਈਡੇਨ ਦੀ ਪਾਰਟੀ ਦੇ ਸਮਰਥਕ ਅਤੇ ਅਹਿਮ ਨੀਤੀ ਨਿਰਮਾਤਾ ਉਨ੍ਹਾਂ ਨੂੰ ਇਸ ਦੌੜਨ ਤੋਂ ਹਟਣ ਦੀ ਮੰਗ ਕਰ ਰਹੇ ਹਨ। ਬਹਿਸ ਤੋਂ ਬਾਅਦ 'ਦਿ ਨਿਊਯਾਰਕ ਟਾਈਮਜ਼' ਨੇ ਆਪਣੇ ਸੰਪਾਦਕੀ ਵਿਚ ਲਿਖਿਆ,''ਆਪਣੇ ਦੇਸ਼ ਦੀ ਸੇਵਾ ਕਰਨ ਲਈ ਰਾਸ਼ਟਰਪਤੀ ਬਾਈਡੇਨ ਨੂੰ ਇਸ ਦੌੜ ਤੋਂ ਹਟ ਜਾਣਾ ਚਾਹੀਦਾ।

ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਨੇ ਕਿਹਾ, "ਤੁਸੀਂ ਸਿਰਫ਼ ਇੱਕ ਬਹਿਸ ਵਿੱਚ ਪ੍ਰਦਰਸ਼ਨ ਕਰਕੇ ਆਪਣਾ ਮੂੰਹ ਨਹੀਂ ਮੋੜ ਸਕਦੇ। ਇਸ ਤਰ੍ਹਾਂ ਕੋਈ ਪਾਰਟੀ ਨਹੀਂ ਕਰਦੀ ?" ਉਨ੍ਹਾਂ ਕਿਹਾ, "ਰਾਸ਼ਟਰਪਤੀ ਨੇ ਚੰਗਾ ਕੰਮ ਕੀਤਾ ਹੈ। ਸਾਨੂੰ ਇਸ ਸਮੇਂ ਉਨ੍ਹਾਂ ਲਈ ਕੁਝ ਕਰਨਾ ਚਾਹੀਦਾ ਹੈ।"

ਇਸ ਦੇ ਨਾਲ ਹੀ, ਬਿਡੇਨ ਦੀ ਉਪ ਪ੍ਰਧਾਨ ਕਮਲਾ ਹੈਰਿਸ ਨੇ ਆਪਣੀਆਂ ਕਮਜ਼ੋਰੀਆਂ ਨੂੰ ਸਵੀਕਾਰ ਕੀਤਾ, ਪਰ ਕਿਹਾ ਕਿ ਰਾਸ਼ਟਰਪਤੀ ਨੇ ਅੰਤ ਵਿੱਚ ਵਧੀਆ ਪ੍ਰਦਰਸ਼ਨ ਕੀਤਾ ਹੈ।